ਡਿਜੀਟਲ ਉਪਕਰਣ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ ਅਤੇ ਸੋਸ਼ਲ ਮੀਡੀਆ ਉੱਤੇ ਆਪਣੇ ਨਜ਼ਦੀਕੀਆਂ ਨਾਲ ਸੰਪਰਕ ਬਨਾਉਣਾ ਨਿਤਾ-ਪ੍ਰਤੀ ਦਾ ਕਾਰਜ ਬਣ ਚੁੱਕਾ ਹੈ। ਪਰ ਜਿਆਦਾਤਰ ਲੋਕਾਂ ਦੀ ਅੰਗਰੇਜ਼ੀ ਵਾਲੇ ਕੀ-ਬੋਰਡ ਵਰਤਣ ਸਮੇਂ ਹੋਣ ਵਾਲੀ ਮੁਸ਼ਕਲ ਨੂੰ ਅਸਾਨ ਕੀਤਾ ਹੈ ਪੰਜਾਬੀ ਨੌਜਵਾਨ ਵਿੰਨੀ ਪੇਲੀਆ ਨੇ।
ਵਿੰਨੀ ਨੇ ਇੱਕ ਅਜਿਹੀ ਐਪ ਬਣਾ ਦਿੱਤੀ ਹੈ ਜਿਸ ਦੁਆਰਾ ਕੀ-ਬੋਰਡ ਦੀ ਥਾਂ ‘ਤੇ ਸਕਰੀਨ ਉੱਤੇ ਹੀ ਉਂਗਲ ਨਾਲ ਸੁਨੇਹਾ ਲਿੱਖਿਆ ਜਾ ਸਕਦਾ ਹੈ, ਅਤੇ ਇਹ ਕਿਸੇ ਵੀ ਭਾਸ਼ਾ ਵਿੱਚ ਹੋ ਸਕਦਾ ਹੈ।
“ਇੱਕ ਦਿਨ ਮੈਂ ਆਪਣੀ ਮਾਤਾ ਨੂੰ ਮੋਬਾਈਲ ਫੋਨ ਤੇ ਚੈਟ ਕਰਦਿਆਂ ਦੇਖਿਆ ਅਤੇ ਮਹਿਸੂਸ ਕੀਤਾ ਕਿ ਉਹ ਆਪਣੀ ਭੈਣ ਨਾਲ ਚੈਟ ਕਰਨ ਸਮੇਂ ਅੰਗਰੇਜ਼ੀ ਵਾਲੇ ਕੀ-ਬੋਰਡ ਨੂੰ ਕਾਫੀ ਮੁਸ਼ਕਲ ਨਾਲ ਵਰਤ ਰਹੀ ਸੀ। ਮੈਂ ਆਪਣੀ ਮਾਤਾ ਦੀ ਇਸ ਮੁਸ਼ਕਲ ਨੂੰ ਹੱਲ ਕਰਨ ਦੀ ਠਾਣ ਲਈ ਅਤੇ ਡੇਢ ਸਾਲ ਦੀ ਮਿਹਨਤ ਤੋਂ ਬਾਅਦ ‘ਕੈਚ-ਅੱਪਸ’ ਨਾਮੀ ਇੱਕ ਨਵੀਂ ਐਪ ਬਣਾ ਦਿੱਤੀ ਜਿਸ ਦੁਆਰਾ ਹੁਣ ਕੋਈ ਵੀ ਆਪਣੀ ਮਾਂ-ਬੋਲੀ ਵਿੱਚ ਅਸਾਨੀ ਨਾਲ ਚੈਟ ਕਰ ਸਕਦਾ ਹੈ”, ਵਿੰਨੀ ਨੇ ਦੱਸਿਆ।
“ਇਹ ਐਪ ਬਿਲਕੁੱਲ ਮੁਫਤ ਹੈ ਅਤੇ ਇਹ ਐਂਡਰੋਇਡ ਅਤੇ ਐਪਲ ਪਲੇਟਫਾਰਮਾਂ ਉੱਤੇ ਉਪਲੱਬਧ ਹੈ”।

The App is for the community. We have tried our best to give them what they wanted to have; Vinnie Pelia Source: Vinnie
ਵਿੰਨੀ ਪੇਲੀਆ ਨੇ ਇਸ ਤੋਂ ਪਹਿਲਾਂ ਕਦੀ ਵੀ ਕਿਸੇ ਕਿਸਮ ਦੀ ਕੋਈ ਪਰੋਗਰਾਮਿੰਗ ਨਹੀਂ ਕੀਤੀ ਸੀ, ਅਤੇ ਕੋਈ ਵੀ ਐਪ ਆਦਿ ਨਹੀਂ ਸੀ ਬਣਾਈ।
“ਪਹਿਲੇ ਛੇ ਮਹੀਨੇ ਤਾਂ ਮੈਂ ਯੂ-ਟਿਊਬ ਤੋਂ ਇਹੀ ਸਿੱਖਿਆ ਕਿ ਕਿਸੇ ਐਪ ਲਈ ਪਰੋਗਰਾਮਿੰਗ ਕਿਵੇਂ ਕੀਤੀ ਜਾਂਦੀ ਹੈ”।
ਇਸ ਐਪ ਨੂੰ ਬਨਾਉਣ ਤੋਂ ਪਹਿਲਾਂ ਸ਼੍ਰੀ ਪੇਲੀਆ ਨੇ ਟੈਸਟ ਕਰਨ ਵਾਸਤੇ ਛੋਟੀਆਂ ਐਪਾਂ ਬਣਾ ਕੇ ਦੇਖੀਆਂ ਅਤੇ ਕਈ ਪ੍ਰਕਾਰ ਦੇ ਪੰਜਾਬੀ ਵਾਲੇ ਸਟਿੱਕਰ ਆਦਿ ਵੀ ਬਣਾਏ ਜਿਹਨਾਂ ਵਿੱਚ ‘ਸਤਿ ਸ੍ਰੀ ਅਕਾਲ’, ‘ਬੱਲੇ-ਬੱਲੇ’, ‘ਕਿੱਦਾਂ’, ‘ਕੀ ਹਾਲ ਹੈ?’ ਆਦਿ ਸ਼ਾਮਲ ਸਨ।
ਸ਼੍ਰੀ ਪੇਲੀਆ ਨੇ ਕਿਹਾ, “ਇਹ ਐਪ ਬਣਾਕੇ ਮੈਨੂੰ ਬਹੁਤ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ ਕਿ ਮੈਂ ਆਪਣੀ ਮਾਤਾ ਦੇ ਨਾਲ-ਨਾਲ ਹੋਰ ਵੀ ਕਈ ਅਜਿਹੇ ਲੋਕਾਂ ਦੀ ਮੱਦਦ ਕਰ ਪਾ ਰਿਹਾ ਹਾਂ ਜੋ ਸੋਸ਼ਲ ਮੀਡੀਆ ਉੱਤੇ ਚੈਟ ਕਰਨ ਸਮੇਂ ਔਕੜਾਂ ਮਹਿਸੂਸ ਕਰਦੇ ਹਨ”।
“ਇਸ ‘ਕੈਚ-ਅੱਪਸ’ ਨਾਮੀ ਐਪ ਵਿੱਚ ਭੇਜੇ ਜਾਣ ਵਾਲੇ ਸੁਨੇਹੇ ਪੂਰੀ ਤਰਾਂ ਨਾਲ ‘ਇੰਨਕਰਿਪਟਿੱਡ’ / ਸੁਰੱਖਿਅਤ ਹੁੰਦੇ ਹਨ। ਇਹਨਾਂ ਸੁਨੇਹਿਆਂ ਨੂੰ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਤੋਂ ਅਲਾਵਾ ਕੋਈ ਵੀ ਹੋਰ ਦੇਖ ਜਾਂ ਪ੍ਰਾਪਤ ਨਹੀਂ ਕਰ ਸਕਦਾ ਹੈ," ਵਿੰਨੀ ਨੇ ਦੱਸਿਆ।
“ਮੇਰੀ ਇਹ ਐਪ ਭਾਈਚਾਰੇ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਤਾਂ ਕਿ ਸਾਰੇ ਲੋਕ ਆਪਣੀ ਮਾਂ-ਬੋਲੀ ਵਿੱਚ, ਬਿਨਾਂ ਕਿਸੇ ਕੀ-ਬੋਰਡ ਦੀ ਵਰਤੋਂ ਕੀਤਿਆਂ, ਅਸਾਨੀ ਨਾਲ ਚੈਟ ਕਰ ਸਕਣ।"
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।