ਸਿਡਨੀ ਦੇ ਹਿੱਲਜ਼ ਡਿਸਟ੍ਰਿਕਟ ਵਿੱਚ ਨੌਂ ਏਕੜ ਵਿੱਚ ਫੈਲੇ ਸਿੱਖ ਗ੍ਰਾਮਰ ਸਕੂਲ ਵਿੱਚ ਬੱਚਿਆਂ ਦਾ ਦੇਖਭਾਲ਼ ਤੇ ਸਿਖਲਾਈ ਕੇਂਦਰ, ਸਟਾਫ ਅਤੇ ਵਿਦਿਆਰਥੀਆਂ ਲਈ ਹੋਸਟਲ ਦੀ ਰਿਹਾਇਸ਼, ਅੰਦਰੂਨੀ ਅਤੇ ਬਾਹਰੀ ਖੇਡ ਸਹੂਲਤਾਂ ਦੇ ਨਾਲ-ਨਾਲ ਇਕ ਲਾਇਬ੍ਰੇਰੀ ਅਤੇ ਗੁਰਦੁਆਰਾ ਵੀ ਉਸਾਰਿਆ ਜਾ ਰਿਹਾ ਹੈ।
ਇਹ ਸਕੂਲ ਕਿੰਡਰਗਾਰਟਨ ਤੋਂ ਲੈਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਪਾਠਕ੍ਰਮ ਦੇ ਨਾਲ-ਨਾਲ ਪੰਜਾਬੀ ਅਤੇ ਸਿੱਖ ਧਰਮ ਦੇ ਸਿਧਾਂਤ ਸਿੱਖਣ ਦੇ ਮੌਕੇ ਵੀ ਪ੍ਰਦਾਨ ਕਰੇਗਾ।
ਨੌਂ ਵੱਡੇ ਪੜ੍ਹਾਵਾਂ ਵਿੱਚ ਚਲਾਏ ਜਾਣ ਵਾਲ਼ੇ ਇਸ ਪ੍ਰਾਜੈਕਟ ਉੱਤੇ 200 ਮਿਲੀਅਨ ਡਾਲਰ ਤੱਕ ਦਾ ਖਰਚਾ ਆਉਣ ਦੀ ਸੰਭਾਵਨਾ ਹੈ।
ਸਕੂਲ ਦੇ ਡਾਇਰੈਕਟਰ ਅਤੇ ਇਸ ਪ੍ਰੋਜੈਕਟ ਨਾਲ਼ ਪਿਛਲੇ 12 ਸਾਲ ਤੋਂ ਜੁੜੇ ਕੁਲਦੀਪ ਸਿੰਘ ਚੱਡਾ ਨੇ ਨਿਊ ਸਾਊਥ ਵੇਲਜ਼ ਸਰਕਾਰ ਤੋਂ ਉਸਾਰੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Kuldeep Singh Chadha (Right) with son Karandeep Singh, daughter-in-law Amandeep Kaur and grandchildren Tavleen Kaur and Upjeet Singh. Source: Supplied
“ਇਹ ਸਾਡੇ ਸਾਰੇ ਭਾਈਚਾਰੇ ਲਈ ਖੁਸ਼ੀ ‘ਤੇ ਮਾਣ ਦੀ ਗੱਲ ਹੈ। ਸਾਡੀ ਸੰਸਥਾ ਸਿਰਫ ਸਿੱਖ ਹੀ ਨਹੀਂ ਬਲਕਿ ਵਿਆਪਕ ਆਸਟ੍ਰੇਲੀਅਨ ਭਾਈਚਾਰੇ ਲਈ ਵੀ ਆਪਣੀਆਂ ਸਿੱਖਿਆ ਸੇਵਾਵਾਂ ਦੇਣ ਲਈ ਤਨਦੇਹੀ ਨਾਲ਼ ਕੰਮ ਕਰੇਗੀ," ਉਨ੍ਹਾਂ ਕਿਹਾ।
“ਮੈਂ ਸਾਰੇ ਸੇਵਾਦਾਰਾਂ ਅਤੇ ਸਿੱਖ ਸੰਗਤ ਨੂੰ ਉਨ੍ਹਾਂ ਦੇ ਨਿਰੰਤਰ ਯਤਨਾਂ, ਸਖਤ ਮਿਹਨਤ ਅਤੇ ਵਿੱਤੀ ਯੋਗਦਾਨ ਲਈ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ।”
ਸ੍ਰੀ ਚੱਡਾ ਨੇ ਕਿਹਾ ਕਿ ਸਿੱਖ ਗ੍ਰਾਮਰ ਸਕੂਲ ਦੀਆਂ ਆਧੁਨਿਕ ਸਹੂਲਤਾਂ ਨਾਲ ਉਹ ਭਾਈਚਾਰੇ ਦੇ ਬੱਚਿਆਂ ਨੂੰ ਅੱਗੇ ਵਧਦਾ ਵੇਖਣਾ ਚਾਹੁੰਦੇ ਹਨ।

A proposed map of the Sikh Grammar School in Rouse Hill, Sydney. Source: Supplied
"ਇਹ ਸਕੂਲ ਸਾਡੇ ਬੱਚਿਆਂ ਨੂੰ ਵਧਣ-ਫੁੱਲਣ ਦੇ ਸਰਵਪੱਖੀ ਮੌਕੇ ਪ੍ਰਦਾਨ ਕਰੇਗਾ। ਇਹ ਆਸਟ੍ਰੇਲੀਆ ਨੂੰ ਆਉਣ ਵਾਲ਼ੇ ਸਮੇ ਵਿੱਚ ਅਗਵਾਈ ਦੇਣ ਵਾਲੀਆਂ ਸ਼ਖਸ਼ੀਅਤਾਂ ਪੈਦਾ ਕਰੇਗਾ - ਚਾਹੇ ਉਹ ਵਿਗਿਆਨੀ, ਖਿਡਾਰੀ, ਜੱਜ, ਨੀਤੀ-ਘਾੜੇ ਜਾਂ ਸੰਸਦ ਮੈਂਬਰ ਹੀ ਕਿਉਂ ਨਾ ਹੋਣ," ਉਨ੍ਹਾਂ ਕਿਹਾ।
ਸਿੱਖ ਗਰਾਮਰ ਸਕੂਲ ਨਾਲ਼ ਸਬੰਧਿਤ ਹੋਰ ਵੇਰਵੇ ਜਾਨਣ ਲਈ ਕੁਲਦੀਪ ਸਿੰਘ ਚੱਡਾ ਨਾਲ਼ ਇਹ ਇੰਟਰਵਿਊ ਸੁਣੋ

An artist's impression of the Sikh Grammar School in Rouse Hill, Sydney. Source: Supplied