ਪੰਜਾਬ ਦੇ ਜਲੰਧਰ ਸ਼ਹਿਰ ਦੀ ਜੰਮਪਲ ਅਨੂ 12 ਸਾਲ ਪਹਿਲਾ ਯੂ.ਕੇ. ਦੇ ਜੰਮੇ ਅਤੇ ਆਸਟ੍ਰੇਲੀਆ ਦੇ ਵਸਨੀਕ ਭਾਰਤੀ ਮੂਲ ਦੇ ਜੈੱਫ ਸਮਰਾ ਨਾਲ ਵਿਆਹ ਕੇ ਇਥੇ ਆਈ.
ਗੋਲਡ ਕੋਸਟ ਸ਼ਹਿਰ 'ਚ ਰਿਟੇਲ ਵਪਾਰ ਚਲਾਉਣ ਵਾਲੀ ਅਨੂ ਦੱਸਦੀ ਹੈ, "ਮੈਨੂੰ ਪੰਜਾਬੀ ਸਭਿਆਚਾਰ ਤੇ ਵਿਰਸੇ ਬਾਰੇ ਮਹੀਨ ਜਾਣਕਾਰੀਆਂ ਆਪਣੀ ਸੱਸ ਤੋਂ ਮਿਲੀਆਂ". ਉਹਨਾ ਦੱਸਿਆ ਕਿ ਪਰਿਵਾਰ ਦਾ ਸਾਥ ਹਮੇਸ਼ਾ ਤੋਂ ਹੀ ਉਹਨਾਂ ਦੇ ਨਾਲ ਸੀ.

Anu Samra, with her family. Source: SBS
ਉਹ ਇੱਕ ਬੇਟੇ ਦੀ ਮਾਂ ਹਨ, ਅਤੇ ਹੁਣ ਇਸ ਜਿੱਤ ਦੇ ਨਾਲ ਮਿਲੀ ਜਿੰਮੇਵਾਰੀ ਨੂੰ ਉਹ ਖੁਦ ਦੇ ਘਰ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ. ਅਨੂ ਦੀ ਖ਼ਵਾਇਸ਼ ਹੈ ਕਿ ਉਹ ਆਸਟ੍ਰੇਲੀਆ ਵਸਦੀ ਨੌਜਵਾਨ ਪੰਜਾਬੀ ਪੀੜ੍ਹੀ ਨੂੰ ਵਿਰਸੇ ਅਤੇ ਭਾਸ਼ਾ ਦੇ ਨਾਲ ਜੋੜਣ। 

Source: SBS