ਤੀਆਂ, ਤੀਜ ਅਤੇ ਤ੍ਰਿੰਝਣ ਨਾਲ਼ ਜੁੜੇ ਤਿਉਹਾਰ ਨੂੰ ਕਿਸੇ ਇੱਕ ਦਿਨ ਨਹੀਂ ਬਲਕਿ ਪੂਰਾ ਮਹੀਨਾ ਮਨਾਇਆ ਜਾਂਦਾ ਹੈ।
ਮੈਲਬੌਰਨ ਦੀ ਵਸਨੀਕ ਕੁਲਦੀਪ ਕੌਰ ਤੀਆਂ ਦੇ ਮੇਲਿਆਂ ਨਾਲ 2008 ਤੋਂ ਜੁੜੇ ਹੋਏ ਹਨ। ਐਸ.ਬੀ.ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਪਿੱਛਲੇ ਦੋ ਸਾਲਾਂ ਤੋਂ ਕੋਵਿਡ ਕਾਰਨ ਮੇਲਿਆਂ ’ਤੇ ਲੱਗੀ ਰੋਕ ਤੋਂ ਬਾਅਦ ਇਸ ਸਾਲ ‘ਤੀਆਂ’ ਦੀਆਂ ਰੌਣਕਾਂ ਹੋਰ ਵੀ ਵੱਧ ਗਈਆਂ ਹਨ।
ਕੁਲਦੀਪ ਕੌਰ ਅਨੁਸਾਰ ਇਹ ਤਿਓਹਾਰ ਅਤੇ ਇਕੱਠ ਸਾਡੇ ਭਾਈਚਾਰੇ ਦੀਆਂ ਔਰਤਾਂ ਲਈ ਖਾਸ ਮਹੱਤਵ ਰੱਖਦੇ ਹਨ ਕਿਉਂਕਿ ਇਸ ਦਿਨ ਉਹ ਘਰ-ਪਰਿਵਾਰ ਦੀਆਂ ਚਿੰਤਾਵਾਂ ਨੂੰ ਭੁੱਲ ਕੇ ਨੱਚਦੀਆਂ-ਗਾਉਂਦੀਆਂ ਹਨ ਅਤੇ ਖੁਸ਼ੀਆਂ ਮਨਾਉਂਦੀਆਂ ਹਨ।
ਪੂਰੀ ਜਾਣਕਾਰੀ ਲਈ ਉਨ੍ਹਾਂ ਨਾਲ ਕੀਤੀ ਆਡੀਓ ਇੰਟਰਵਿਊ ਸੁਣੋ...