Watch FIFA World Cup 2026™

LIVE, FREE and EXCLUSIVE

ਸ਼ਿਕਾਇਤ ਦਰਜ ਕਰਵਾਉਣ ਦੇ ਅਸਰਦਾਰ ਤਰੀਕੇ

The art of complaining

Know how to make your complaints more effective Source: SBS

ਅਗਰ ਤੁਹਾਡੇ ਵਲੋਂ ਕੀਤੀ ਕੋਈ ਖਰੀਦਦਾਰੀ ਜਾਂ ਮਿਲਣ ਵਾਲੀ ਕਿਸੇ ਸੇਵਾ ਨਾਲ ਤੁਹਾਡਾ ਮਨ ਦੁਖਿਆ ਹੋਵੇ, ਤਾਂ ਕੀ ਕਰਨਾ ਚਾਹੀਦਾ ਹੈ?


Published

Updated

By MP Singh

Source: SBS



Share this with family and friends


ਅਗਰ ਤੁਹਾਡੇ ਵਲੋਂ ਕੀਤੀ ਕੋਈ ਖਰੀਦਦਾਰੀ ਜਾਂ ਮਿਲਣ ਵਾਲੀ ਕਿਸੇ ਸੇਵਾ ਨਾਲ ਤੁਹਾਡਾ ਮਨ ਦੁਖਿਆ ਹੋਵੇ, ਤਾਂ ਕੀ ਕਰਨਾ ਚਾਹੀਦਾ ਹੈ?


ਕੀ ਤੁਹਾਨੂੰ ਕਿਸੇ ਵਸਤੂ ਨੂੰ ਖਰੀਦਣ ਜਾਂ ਕਿਸੇ ਸੇਵਾ ਮਿਲਣ ਉਪਰੰਤ ਕੋਈ ਪ੍ਰੇਸ਼ਾਨੀ ਹੋਈ ਹੈ, ਜਾਂ ਕੋਈ ਸ਼ਿਕਾਇਤ ਆਦਿ ਦਰਜ ਕਰਵਾਈ ਸੀ ਅਤੇ ਉਹ ਕਿਸੇ ਸਿਰੇ ਨਹੀਂ ਲੱਗੀ ਸੀ? ਇਹਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ ਕਿ ਸ਼ਿਕਾਇਤ ਕਰਨ ਦੇ ਠੀਕ ਢੰਗ ਤਰੀਕੇ ਅਪਣਾਏ ਜਾਣ ਤਾਂ ਕਿ ਤੁਹਾਡੇ ਵਿਚਾਰਾਂ ਉੱਤੇ ਸਹੀ ਤਰੀਕੇ ਨਾਲ ਗੌਰ ਕੀਤਾ ਜਾ ਸਕੇ। ਸ਼ਿਕਾਇਤਾਂ ਸਹੀ ਢੰਗ ਨਾਲ ਕਿਸ ਤਰਾਂ, ਕਿੱਥੇ ਦਰਜ ਕਰਵਾਈਆਂ ਜਾਣ ਅਤੇ ਇਸ ਵਾਸਤੇ ਕਿਹੜੀ ਮਦਦ ਉਪਲਬਧ ਹੈ, ਬਾਬਤ ਪੇਸ਼ ਹੈ ਇਹ ਸੰਖੇਪ ਜਿਹੀ ਜਾਣਕਾਰੀ।

ਵਿਨੀ ਲਾਓ ਇੱਕ ਮਨੋਵਿਗਿਆਨੀ ਹੈ ਅਤੇ ਇਸ ਦਾ ਵਾਹ ਬੇਅੰਤ ਤਰਾਂ ਦੀਆਂ ਸ਼ਿਕਾਇਤਾਂ ਨਾਲ ਹਰ ਰੋਜ਼ ਹੀ ਪੈਂਦਾ ਰਹਿੰਦਾ ਹੈ। ਉਸ ਨੂੰ ਅਜਿਹੀਆਂ ਸਾਰੀਆਂ ਗੱਲਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ ਜਿਨਾਂ ਨੇ ਉਸ ਦੇ ਮਰੀਜਾਂ ਦਾ ਮਨ ਝੰਜੋੜਿਆ ਹੁੰਦਾ ਹੈ। ਲਾਓ ਸਲਾਹ ਦਿੰਦੀ ਹੈ ਕਿ ਮਸਲਿਆਂ ਨੂੰ ਜਿਨਾਂ ਜਲਦ ਹੋ ਸਕੇ ਨਜਿੱਠ ਲੈਣਾਂ ਚਾਹੀਦਾ ਹੈ, ਨਾ ਕਿ ਇਹਨਾਂ ਨੂੰ ਦੇਰ ਤੱਕ ਲਟਕਣ ਦੇਵੋ।

ਅਗਰ ਤੁਹਾਡੇ ਵਲੋਂ ਕੀਤੀ ਕੋਈ ਖਰੀਦਦਾਰੀ ਜਾਂ ਮਿਲਣ ਵਾਲੀ ਕਿਸੇ ਸੇਵਾ ਨਾਲ ਤੁਹਾਡਾ ਮਨ ਦੁਖਿਆ ਹੋਵੇ, ਤਾਂ ਕੀ ਕਰਨਾ ਚਾਹੀਦਾ ਹੈ? ਲਾਓ ਸਲਾਹ ਦਿੰਦੀ ਹੈ ਕਿ ਦੂਜੇ ਪਾਸੇ ਦੇ ਹਾਲਾਤਾਂ ਨੂੰ ਵੀ ਚੰਗੀ ਤਰਾਂ ਜਾਣ ਲੈਣ ਨਾਲ, ਤੁਹਾਡੀ ਸ਼ਿਕਾਇਤ ਵਧੀਆ ਅਤੇ ਕਾਰਗਰ ਬਣ ਸਕਦੀ ਹੈ।

ਨਿਊ ਸਾਊਥ ਵੇਲਸ ਫੇਅਰ ਟਰੇਡਿੰਗ (New South Wales Fair Trading ) ਦੀ ਕਮਿਸ਼ਨਰ ਰੋਜ਼ ਵੈਬ ਮੰਨਦੀ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਦਾ ਜੋ ਮੋਜੂਦਾ ਢੰਗ ਹੈ ਉਹ ਬਜ਼ੁਰਗਾਂ ਵਾਸਤੇ ਕੁਝ ਜਿਆਦਾ ਹੀ ਪੇਚੀਦਾ ਹੈ, ਖਾਸ ਕਰਕੇ ਉਹਨਾਂ ਲਈ ਜਿਨਾਂ ਦੀ ਅੰਗਰੇਜੀ ਵਿੱਚ ਮਹਾਰਤ ਕੋਈ ਜਿਆਦਾ ਚੰਗੀ ਨਹੀਂ ਹੈ। ਨਿਊ ਸਾਊਥ ਵੇਲਜ਼ ਵਿੱਚਲੇ ਖਪਤਕਰਤਾ ਭਾਸ਼ਾ ਵਿੱਚ ਮਦਦ ਲੈਣ ਲਈ ਸਥਾਪਤ ਕੀਤੀ ਗਈ ਹੋਟਲਾਈਨ 13 14 50 ਉੱਤੇ ਫੋਨ ਕਰਕੇ ਦੁਭਾਸ਼ੀਏ ਦੀ ਸੇਵਾ ਪ੍ਰਾਪਤ ਕਰ ਸਕਦੇ ਹਨ।

ਉਹ ਵਿਅਕਤੀ ਜੋ 45 ਸਾਲਾਂ ਤੋਂ ਵੱਧ ਉਮਰ ਦੇ ਹਨ, ਜਿਆਦਾਤਰ ਭਾਰੀਆਂ ਚੀਜਾਂ ਦੀ ਖਰੀਦ ਬਾਰੇ ਹੀ ਸ਼ਿਕਾਇਤਾਂ ਦਰਜ ਕਰਵਾਉਂਦੇ ਹਨ। ਜਿਵੇਂ ਕਿ ਵਾਈਟ ਗੁਡਸ, ਬਿਜਲੀ ਦੇ ਉਪਕਰਣ, ਪੁਰਾਣੀਆਂ ਕਾਰਾਂ ਦੀ ਖਰੀਦ ਜਾਂ ਮੁਰੰਮਤ ਅਤੇ ਕਿਰਾਏ ਤੇ ਰਹਿਣ ਵਾਲੇ ਮਕਾਨਾਂ ਆਦਿ ਬਾਰੇ। ਲਾਓ ਆਖਦੀ ਹੈ ਕਿ ਸਭ ਤੋਂ ਪਹਿਲਾਂ ਆਪਣੀ ਸ਼ਿਕਾਇਤ ਉਸੇ ਵਿਅਕਤੀ ਕੋਲ ਲੈ ਕੇ ਜਾਉ ਜਿਸ ਨੇ ਤੁਹਾਨੂੰ ਇਹ ਸੇਵਾ ਪ੍ਰਦਾਨ ਕੀਤੀ ਹੋਵੇ। ਇਸ ਵਾਸਤੇ ਜਰੂਰੀ ਹੈ ਕਿ ਤੁਸੀਂ ਖਰੀਦ ਜਾਂ ਸੇਵਾ ਨਾਲ ਜੁੜੇ ਸਾਰੇ ਦਸਤਾਵੇਜ਼ ਸੰਭਾਲ ਕੇ ਰੱਖੋ ਤਾਂ ਕਿ ਤੁਹਾਡੇ ਪੱਖ ਦਾ ਸਹੀ ਨਿਰਣਾ ਹੋ ਸਕੇ।

ਨਿਊ ਸਾਊਥ ਵੇਲਸ ਦੇ ਅਸੀਰੀਅਨ ਰਿਸੋਰਸ ਸੈਂਟਰ ਵਿੱਚ ਕਮਿਊਨਿਟੀ ਸੈਟਲਮੈਂਟ ਮੈਨੇਜਰ ਵਜੋਂ ਕੰਮ ਕਰਨ ਵਾਲੀ ਹੈ ਕਾਰਮਨ ਲਜ਼ਾਰ, ਅਤੇ ਉਸ ਦੀ ਨੋਕਰੀ ਦਾ ਇੱਕ ਹਿਸਾ ਇਹ ਵੀ ਹੈ ਕਿ ਉਹ ਆਪਣੇ ਕਲਾਇੰਟਸ ਨੂੰ ਫੇਅਰ ਟਰੇਡਿੰਗ ਵਿੱਚ ਸ਼ਿਕਾਇਤ ਦਰਜ ਕਰਵਾਉਣ ਸਮੇਂ ਮਦਦ ਪ੍ਰਦਾਨ ਕਰੇ। ਉਹ ਆਖਦੀ ਹੈ ਕਿ ਸ਼ਿਕਾਇਤਾਂ ਨੂੰ ਸਹੀ ਢੰਗ ਨਾਲ ਹੱਲ਼ ਕਰਨ ਲਈ ਜਰੂਰੀ ਹੁੰਦਾ ਹੈ ਕਿ ਤੁਸੀਂ ਖੁੱਦ ਨੂੰ ਖਪਤਕਾਰ ਦੀ ਸ਼੍ਰੇਣੀ ਵਿੱਚ ਸ਼ਾਮਲ ਕਰੋ ਅਤੇ ਉਸ ਦੇ ਹੱਕਾਂ ਬਾਰੇ ਚੰਗੀ ਤਰਾਂ ਨਾਲ ਜਾਗਰੂਕ ਹੋਵੋ।

ਮੈਲਬਰਨ ਵਿਚਲੇ ‘ਕੰਨਜ਼ਿਊਮਰ ਐਕਸ਼ਨ ਲਾਅ ਸੈਂਟਰ’ (Consumer Action Law Centre ) ਵਿੱਚ ਸੀਨੀਅਰ ਪਾਲਿਸੀ ਅਫਸਰ ਵਜੋਂ ਕੰਮ ਕਰਨ ਵਾਲੀ ਹੈ ਕੈਥਰੀਨ ਟੈਂਪਲ ਅਤੇ ਇਹ ਵੀ ਜਿਆਦਾ ਉਮਰ ਦੇ ਲੋਕਾਂ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਵਾਸਤੇ ਮਦਦ ਪ੍ਰਦਾਨ ਕਰਦੀ ਹੈ। ਇਹ ਵੀ ਆਖਦੀ ਹੈ ਕਿ ਜਿਆਦਾਤਰ ਸ਼ਿਕਾਇਤਾਂ ਬਿਜਲੀ, ਪਾਣੀ, ਵਿੱਤੀ ਅਤੇ ਬੈਂਕਿੰਗ ਖੇਤਰ ਨਾਲ ਜੁੜੀਆਂ ਸੇਵਾਵਾਂ ਬਾਰੇ ਹੀ ਹੁੰਦੀਆਂ ਹਨ। ਟੈਂਪਲ ਇਹ ਵੀ ਆਖਦੀ ਹੈ ਕਿ ਅਗਰ ਤੁਹਾਨੂੰ ਲਗਦਾ ਹੈ ਕਿ ਤੁਹਾਡੀ ਸ਼ਿਕਾਇਤ ਸਹੀ ਤਰੀਕੇ ਨਾਲ ਵਿਚਾਰੀ ਨਹੀਂ ਜਾ ਰਹੀ, ਤਾਂ ਇਸ ਵਾਸਤੇ ਵੀ ਕਈ ਤਰੀਕੇ ਹਨ।

ਅਗਰ ਤੁਹਾਨੂੰ ਸ਼ਿਕਾਇਤ ਲਿਖਣ ਵਿੱਚ ਦਿੱਕਤ ਆ ਰਹੀ ਹੈ, ਤਾਂ ਤੁਸੀਂ ‘ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਸਿਊਮਰ ਕਮਿਸ਼ਨ’ ਦੀ ਵੈਬਸਾਈਟ Australian Competition and Consumer Commission ) ਤੇ ਜਾ ਸਕਦੇ ਹੋ, ਜਿੱਥੇ ਸਹੀ ਤਰੀਕੇ ਨਾਲ ਸ਼ਿਕਾਇਤ ਲਿਖਣ ਵਾਸਤ ਇੱਕ ਬਹੁਤ ਹੀ ਸਰਲ ਤਰੀਕਾ ਦਿੱਤਾ ਹੋਇਆ ਹੈ। ਅਤੇ ਅਗਰ ਇਹ ਸਾਰਾ ਕੁੱਝ ਕੰਮ ਨਾ ਸਾਰੇ ਤਾਂ ਤੁਸੀਂ ਸੋਸ਼ਲ ਮੀਡੀਆ ਉੱਤੇ ਵੀ ਆਪਣੀ ਚਿੰਤਾ ਜਾਹਰ ਕਰ ਸਕਦੇ ਹੋ ਅਤੇ ਕਈ ਵਾਰ ਇਸ ਤਰਾਂ ਨਾਲ ਵੀ ਤੁਹਾਡੀ ਅਵਾਜ ਸੁਣੀ ਜਾ ਸਕਦੀ ਹੈ। 

ਇਸੇ ਤਰਾਂ ਬਰਿਸਬੇਨ ਵਿੱਚ ਵੀ ਸਲਾਹ ਪ੍ਰਦਾਨ ਕਰਨ ਵਾਲਾ ਇੱਕ ਸਮੂਹ ਹੈ ਜਿਸ ਦਾ ਨਾਮ ਹੈ ‘ਔਲਡਰ ਪੀਪਲ ਸਪੀਕ ਆਊਟ’ (Older People Speak Out) ਅਤੇ ਇਹਨਾਂ ਦੀ ਵੈਬਸਾਈਟ ਉੱਤੇ ਵੀ ਬਜ਼ੁਰਗ ਲੋਕਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਮਦਦ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸੰਸਥਾ ਦੀ ਐਕਟਿੰਗ ਪਰੈਜ਼ੀਡੈਂਟ ਮੈਜੋਰੀ ਗਰੀਨ ਵਿਸਥਾਰ ਨਾਲ ਦੱਸਦੀ ਹੈ ਕਿ ਇਹ ਉਪਰਾਲਾ ਹੋਂਦ ਵਿੱਚ ਕਿਵੇਂ ਆਇਆ?

ਗਰੀਨ ਆਖਦੀ ਹੈ ਕਿ ਬਜ਼ੁਰਗ ਲੋਕ ਜਿਆਦਾਤਰ ਇਸ ਕਰਕੇ ਹੀ ਸਹਿਣ ਕਰਦੇ ਹਨ ਕਿਉਂਕਿ ਉਹਨਾਂ ਨੂੰ ਸ਼ਿਕਾਇਤ ਕਰਨ ਦੀ ਆਦਤ ਨਹੀਂ ਹੁੰਦੀ।

Follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Stream now