SKIP TO MAIN CONTENT

ਏ ਟੀ ਓ ਦੇ ਨਵੇਂ ਨਿਯਮਾਂ ਮੁਤਾਬਕ ਡਾਇਰੈਕਟਰ ਆਈ ਡੀ ਬਣਾਉਣਾ ਹੁਣ ਹੋਇਆ ਹੋਰ ਵੀ ਜ਼ਰੂਰੀ

download.jpg
Manpreet Singh works as an accountant at Dandenong in Melbourne's southeast. Credit: SBS Punjabi

ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਦੇ ਨਵੇਂ ਨਿਯਮਾਂ ਮੁਤਾਬਕ ਕੰਪਨੀ ਦੇ ਅਸਲੀ ਡਾਇਰੈਕਟਰ ਨੂੰ ਹੁਣ ਆਪਣੀ ਆਈ ਡੀ ਪ੍ਰਦਾਨ ਕਰਨੀ ਪਵੇਗੀ। 30 ਨਵੰਬਰ ਤੋਂ ਪਹਿਲਾਂ ਕੰਪਨੀਆਂ ਦੇ ਮਾਲਕਾਂ ਨੂੰ ਆਪਣੀ ਡਾਇਰੈਕਟਰ ਆਈ ਡੀ ਬਣਾਉਣੀ ਪਵੇਗੀ ਜਿਸ ਨਾਲ ਧੋਖਾਧੜ੍ਹੀ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇਗਾ। ਮੈਲਬੌਰਨ ਵਿੱਚ ਅਕਾਊਂਟੈਂਟ ਮਨਪ੍ਰੀਤ ਸਿੰਘ ਨੇ ਇਸ ਸਬੰਧੀ ਕੁਝ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ।

Published

By Jasdeep Kaur

Source: SBS

Skip to podcast episode content

ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਦੇ ਨਵੇਂ ਨਿਯਮਾਂ ਮੁਤਾਬਕ ਕੰਪਨੀ ਦੇ ਅਸਲੀ ਡਾਇਰੈਕਟਰ ਨੂੰ ਹੁਣ ਆਪਣੀ ਆਈ ਡੀ ਪ੍ਰਦਾਨ ਕਰਨੀ ਪਵੇਗੀ। 30 ਨਵੰਬਰ ਤੋਂ ਪਹਿਲਾਂ ਕੰਪਨੀਆਂ ਦੇ ਮਾਲਕਾਂ ਨੂੰ ਆਪਣੀ ਡਾਇਰੈਕਟਰ ਆਈ ਡੀ ਬਣਾਉਣੀ ਪਵੇਗੀ ਜਿਸ ਨਾਲ ਧੋਖਾਧੜ੍ਹੀ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇਗਾ। ਮੈਲਬੌਰਨ ਵਿੱਚ ਅਕਾਊਂਟੈਂਟ ਮਨਪ੍ਰੀਤ ਸਿੰਘ ਨੇ ਇਸ ਸਬੰਧੀ ਕੁਝ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ।

ਆਸਟ੍ਰੇਲੀਆ ਵਿੱਚ ਪਹਿਲਾਂ ਲੋਕ ਆਪਣੀ ਪਛਾਣ ਦੀ ਬਹੁਤ ਹੀ ਘੱਟ ਤਸਦੀਕ ਨਾਲ ਕੰਪਨੀਆਂ ਦੇ ਡਾਇਰੈਕਟਰ ਬਣਨ ਲਈ ਸਾਈਨ-ਅਪ ਕਰ ਸਕਦੇ ਸਨ ਪਰ ਹੁਣ ਆਸਟ੍ਰੇਲੀਅਨ ਟੈਕਸੇਸ਼ਨ ਦਫ਼ਤਰ ਨੇ ਇਸ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਹਨ।

ਨਵੇਂ ਨਿਯਮਾਂ ਮੁਤਾਬਕ ਹੁਣ ਕੰਪਨੀ ਦਾ ਅਸਲ ਮਾਲਕ ਹੀ ਕੰਪਨੀ ਦੇ ਡਾਇਰੈਕਟਰ ਵਜੋਂ ਸਾਈਨ-ਅੱਪ ਕਰ ਸਕੇਗਾ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਅਕਾਊਂਟੈਂਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਇੱਕ ਹੀ ਡਾਇਰੈਕਟਰ ਆਈ ਡੀ ਹੋਵੇਗੀ ਜਿਸ ਉੱਤੇ ਉਸਦੀਆਂ ਸਾਰੀਆਂ ਕੰਪਨੀਆਂ ਦਾ ਵੇਰਵਾ ਹੋਵੇਗਾ।

ਉਹਨਾਂ ਦੱਸਿਆ ਕਿ ਜਿੰਨੀਆਂ ਵੀ ਆਸਟ੍ਰੇਲੀਅਨ ਬਿਜ਼ਨਸ ਰਜਿਸਟਰੀ ਸੇਵਾਵਾਂ ਆਸਟ੍ਰੇਲੀਅਨ ਟੈਕਸੇਸ਼ਨ ਦਫ਼ਤਰ ਦੇ ਅਧੀਨ ਕੰਮ ਕਰਦੀਆਂ ਹਨ ਉਹਨਾਂ ਸਾਰੀਆਂ ਕੰਪਨੀਆਂ ਦੇ ਡਾਇਰੈਕਟਰਾਂ ਨੂੰ ਇੱਕ ਡਾਇਰੈਕਟਰ ਪਛਾਣ ਨੰਬਰ ਜਾਂ ਡੀ ਆਈ ਐਨ ਦੀ ਲੋੜ ਹੋਵੇਗੀ।

ਜਿਹੜੇ ਡਾਇਰੈਕਟਰ 30 ਨਵੰਬਰ ਤੱਕ ਸਾਈਨ-ਅੱਪ ਕਰਨ ਵਿੱਚ ਅਸਮਰੱਥ ਹਨ ਉਹਨਾਂ ਨੂੰ ਇਹ ਫਾਰਮ ਭਰਕੇ ਦਾਖਲ ਕਰਵਾਉਣਾ ਪਵੇਗਾ।

ਇਸ ਤੋਂ ਇਲਾਵਾ ਆਸਟ੍ਰੇਲੀਆ ਤੋਂ ਬਾਹਰ ਰਹਿੰਦੇ ਕੰਪਨੀ ਮਾਲਕ ਡਾਇਰੈਕਟਰ ਆਈ ਡੀ ਲਈ ਇੱਥੇ ਅਰਜ਼ੀ ਦੇ ਸਕਦੇ ਹਨ।

ਡਾਇਰੈਕਟਰ ਆਈ ਡੀ ਨੂੰ ਲੈ ਕੇ ਪੂਰੀ ਜਾਣਕਾਰੀ ਪੰਜਾਬੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਕਾਊਂਟੈਂਟ ਮਨਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਦਿੱਤੀ ਜ਼ਰੂਰੀ ਜਾਣਕਾਰੀ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਸੁਣੋ

Latest podcast episodes

Follow SBS Punjabi

Download our apps

Watch on SBS

Punjabi News

Stream now