ਦੂਜੇ ਵਿਸ਼ਵ ਯੁੱਧ ਦੌਰਾਨ ਇਸ ਜੰਗੀ ਕੈਦੀ ਨੇ ਆਪਣੇ ਦੁਸ਼ਮਣ ਫੌਜੀਆਂ ਨੂੰ ਵੀ ਦਿੱਤੀ ਡਾਕਟਰੀ ਸਹਾਇਤਾ

Lance Naik (Retd) Jarnail Singh Sandhu

Lance Naik (Retd) Jarnail Singh Sandhu spent six years in jail as a Prisoner of War (POW). Credit: Jitender Singh

ਲਾਂਸ ਨਾਇਕ ਜਰਨੈਲ ਸਿੰਘ ਸੰਧੂ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਸਹਿਯੋਗੀ ਫੌਜਾਂ ਵਜੋਂ ਲੜਿਆ ਸੀ ਅਤੇ ਇੱਕ ਗ੍ਰਨੇਡ ਹਮਲੇ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਜ਼ਖਮੀ ਹੋਏ ਸ਼੍ਰੀ ਸੰਧੂ ਨੂੰ ਜਰਮਨ ਫੌਜਾਂ ਨੇ ਗ੍ਰਿਫਤਾਰ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਜਿੱਥੇ ਉਸਨੇ ਡਾਕਟਰੀ ਇਲਾਜ ਦੀਆਂ ਬੁਨਿਆਦੀ ਗੱਲਾਂ ਸਿੱਖੀਆਂ। ਉਸ ਦੇ ਪੋਤੇ ਮੁਤਾਬਿਕ ਉਸਨੇ ਇਲਾਜ ਦੇ ਨਵੇਂ ਸਿੱਖੇ ਗੁਰ ਨੂੰ ਦੂਜੇ ਜ਼ਖਮੀ ਸਿਪਾਹੀਆਂ ਦੀ ਸੇਵਾ ਕਰਨ ਲਈ ਵੀ ਵਰਤਿਆ, ਬੇਸ਼ਕ ਉਹ ਦੁਸ਼ਮਣ ਦੇਸ਼ ਦੀਆਂ ਫੌਜਾਂ ਦੇ ਸਿਪਾਹੀ ਹੀ ਸਨ।


ਪ੍ਰਮੁੱਖ ਨੁਕਤੇ
  • ਫਰਾਂਸ ਵਿੱਚ ਲੜਾਈ ਦੌਰਾਨ ਜ਼ਖਮੀ ਹੋਏ ਜਰਨੈਲ ਸਿੰਘ ਸੰਧੂ ਨੂੰ ਦੁਸ਼ਮਣ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਇਲਾਜ ਲਈ ਹਸਪਤਾਲ ਭੇਜਿਆ ਗਿਆ।
  • ਅਣਵੰਡੇ ਪੰਜਾਬ ਦੇ ਪਿੰਡ ਚੱਬਾ ਸੰਧੂਆਂ ਵਿੱਚ ਜਨਮੇ, ਸ੍ਰੀ ਸੰਧੂ 21 ਸਾਲ ਦੀ ਉਮਰ ਵਿੱਚ ਲਾਂਸ ਨਾਇਕ ਵਜੋਂ ਫੌਜ ਵਿੱਚ ਭਾਰਤੀ ਹੋਏ ਅਤੇ 1945 ਵਿੱਚ ਸੇਵਾਮੁਕਤ ਹੋਏ।
  • ਸ੍ਰੀ ਸੰਧੂ ਨੇ ਇੱਕ ਅਨੁਵਾਦਕ ਦੇ ਨਾਲ-ਨਾਲ ਇੱਕ ਮੈਡੀਕਲ ਸਹਾਇਕ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਿੱਤਰ ਫੌਜੀਆਂ ਦੇ ਨਾਲ-ਨਾਲ ਦੁਸ਼ਮਣ ਫੌਜੀਆਂ ਦਾ ਵੀ ਇਲਾਜ ਕੀਤਾ।
ਬਹੁਤ ਸਾਰੇ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ, ਸ਼੍ਰੀ ਸੰਧੂ, ਨੇ ਮਿੱਤਰ ਫ਼ੌਜਾਂ ਵਿੱਚ ਇੱਕ ਲਾਂਸ ਨਾਇਕ (ਬ੍ਰਿਟਿਸ਼ ਫ਼ੌਜ ਵਿੱਚ ਇਨਫੈਂਟਰੀ ਲਾਂਸ-ਕਾਰਪੋਰਲ ਦੇ ਬਰਾਬਰ) ਵਜੋਂ ਸੱਤ ਸਾਲ ਦੂਜੇ ਵਿਸ਼ਵ ਯੁੱਧ ਵਿੱਚ ਲੜਦਿਆਂ ਹੋਏ ਬਿਤਾਏ, ਜਿਨ੍ਹਾਂ ਵਿੱਚ ਛੇ ਇੱਕ ਜੰਗੀ ਕੈਦੀ ਵਜੋਂ ਵੱਖੋ-ਵੱਖ ਜਰਮਨੀ ਦੀਆਂ ਜੇਲਾਂ ਵਿੱਚ ਕੱਟੇ ਸਨ।

ਸਿਡਨੀ ਸਥਿਤ, ਜਰਨੈਲ ਸਿੰਘ ਸੰਧੂ ਦੇ ਪੋਤੇ ਜਤਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "1935 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ, ਮੇਰੇ ਦਾਦਾ ਜੀ ਨੂੰ ਸਹਿਯੋਗੀ ਫੌਜਾਂ ਨਾਲ ਲੜਨ ਲਈ ਫਰਾਂਸ ਭੇਜਿਆ ਗਿਆ ਸੀ।"
Medal for bravery
The medal was awarded to Lance Naik Sandhu by the British Government for his bravery and for undergoing six years of imprisonment during WW II. Credit: Jitender Singh
ਫਰਾਂਸ ਵਿਚ ਹਿਟਲਰ ਦੀਆਂ ਫ਼ੌਜਾਂ ਵਿਰੁੱਧ ਲੜਾਈ ਦੌਰਾਨ, ਸ੍ਰੀ ਸੰਧੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਦੁਸ਼ਮਣ ਫੌਜਾਂ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਦੂਸਰੇ ਵਿਸ਼ਵ ਯੁੱਧ ਦੌਰਾਨ ਲਾਂਸ ਨਾਇਕ ਸੰਧੂ ਨੇ ਦਿਖਾਏ ਬਹਾਦਰੀ ਭਰੇ ਜੌਹਰ

"ਮੇਰੇ ਦਾਦਾ ਜੀ ਸਮੇਤ ਆਪਣੀ ਬਟਾਲੀਅਨ ਦੇ ਇੱਕ ਮੋਰਚੇ 'ਤੇ ਡਟੇ ਹੋਏ ਸਨ ਜਦੋਂ ਦੁਸ਼ਮਣ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਦੁਸ਼ਮਣ ਨਾਲ ਲੜਨਾ ਜਾਰੀ ਰੱਖਣਾ ਚੁਣਿਆ," ਸ਼੍ਰੀ ਸਿੰਘ ਨੇ ਕਿਹਾ।

“ਉਸ ਤੋਂ ਬਾਅਦ ਦੁਸ਼ਮਣ ਨੇ ਮੇਰੇ ਦਾਦਾ ਜੀ ਵਾਲੀ ਖਾਈ ਵੱਲ ਗ੍ਰੇਨੇਡ ਹਮਲਾ ਸ਼ੁਰੂ ਕੀਤਾ ਜਿੱਥੇ ਲਾਂਸ ਨਾਇਕ ਸੰਧੂ ਹੋਰ ਸੈਨਿਕਾਂ ਨਾਲ ਜੋਹਰ ਦਿਖਾ ਰਹੇ ਸਨ। ਖਾਈ ਵਿੱਚ ਖੜ੍ਹੇ ਬਹਾਦਰ ਸਿਪਾਹੀਆਂ ਨੇ ਆਪਣੇ ਹੱਥਾਂ ਨਾਲ ਗ੍ਰੇਨੇਡ ਵਾਪਸ ਦੁਸ਼ਮਣ ਵੱਲ ਸੁੱਟਣੇ ਸ਼ੁਰੂ ਕਰ ਦਿੱਤੇ।”

ਉਨ੍ਹਾਂ ਦੇ ਪੋਤਰੇ ਨੇ ਦੱਸਿਆ ਕਿ ਗ੍ਰੇਨੇਡਾਂ ਨੂੰ ਦੁਸ਼ਮਣ ਵੱਲ ਵਾਪਸ ਸੁੱਟਦੇ ਸਮੇਂ, ਉਨ੍ਹਾਂ ਵਿੱਚੋਂ ਇੱਕ ਸ੍ਰੀ ਸੰਧੂ ਦੇ ਹੱਥਾਂ ਵਿੱਚ ਹੀ ਫਟ ਗਿਆ, ਜਿਸ ਨਾਲ ਉਨ੍ਹਾਂ ਦਾ ਸੱਜਾ ਹੱਥ ਅਤੇ ਸੱਜਾ ਪੈਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
Service book of Lance Naik Sandhu
Credit: Jitender Singh
Under the Geneva Convention agreement, the badly injured Mr Sandhu was shifted from the battlefield to a hospital where he was treated for almost six months, Mr Singh said.

10 ਅਕਤੂਬਰ 1914 ਨੂੰ ਅਣਵੰਡੇ ਪੰਜਾਬ (ਹੁਣ ਪਾਕਿਸਤਾਨ) ਦੇ ਛੋਟੇ ਜਿਹੇ ਪਿੰਡ ਚੱਬਾ ਸੰਧੂਆਂ ਵਿੱਚ ਜਨਮੇ, ਸ੍ਰੀ ਸੰਧੂ 21 ਸਾਲ ਦੀ ਉਮਰ ਵਿੱਚ ਲਾਂਸ ਨਾਇਕ ਵਜੋਂ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਏ ਅਤੇ 1945 ਵਿੱਚ ਸਥਾਈ ਸੱਟ ਕਾਰਨ ਸੇਵਾਮੁਕਤ ਹੋਏ।

ਸਿੰਘ ਨੇ ਕਿਹਾ ਕਿ ਜਨੇਵਾ ਕਨਵੈਨਸ਼ਨ ਸਮਝੌਤੇ ਤਹਿਤ ਬੁਰੀ ਤਰ੍ਹਾਂ ਨਾਲ ਜ਼ਖਮੀ ਸ੍ਰੀ ਸੰਧੂ ਨੂੰ ਜੰਗ ਦੇ ਮੈਦਾਨ ਤੋਂ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸ ਦਾ ਤਕਰੀਬਨ ਛੇ ਮਹੀਨੇ ਇਲਾਜ ਕੀਤਾ ਗਿਆ ਸੀ।

ਹਸਪਤਾਲ ਵਿੱਚ ਆਪਣੇ ਸਮੇਂ ਦੌਰਾਨ ਸ੍ਰੀ ਸੰਧੂ, ਜਿਨ੍ਹਾਂ ਕੋਲ ਅੰਗਰੇਜ਼ੀ ਬੋਲਣ ਅਤੇ ਲਿਖਣ ਦੀ ਚੰਗੀ ਕਮਾਂਡ ਸੀ, ਨੇ ਕੁਝ ਪੱਧਰ ਦੀ ਜਰਮਨ ਭਾਸ਼ਾ ਵੀ ਸਿੱਖ ਲਈ।

ਸਿੰਘ ਨੇ ਕਿਹਾ, "ਜਦੋਂ ਮੇਰੇ ਦਾਦਾ ਜੀ ਦੀ ਸਿਹਤ ਥੋੜੀ ਠੀਕ ਹੋ ਗਈ, ਤਾਂ ਉਨ੍ਹਾਂ ਨੇ ਜ਼ਖਮੀ ਸੈਨਿਕਾਂ ਦਾ ਨਿਰਪੱਖਤਾ ਨਾਲ ਇਲਾਜ ਕਰਨ ਲਈ ਅਨੁਵਾਦਕ ਦੇ ਨਾਲ-ਨਾਲ ਇੱਕ ਮੈਡੀਕਲ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਅਤੇ ਮਿੱਤਰ ਫੌਜੀਆਂ ਦੇ ਨਾਲ ਨਾਲ ਦੁਸ਼ਮਣ ਫੌਜੀਆਂ ਦਾ ਵੀ ਇਲਾਜ ਨਿਰਪੱਖਤਾ ਨਾਲ ਕੀਤਾ," ਸ਼੍ਰੀਮਾਨ ਸਿੰਘ ਨੇ ਕਿਹਾ।
ਲਾਂਸ ਨਾਇਕ ਸ਼੍ਰੀ ਸੰਧੂ ਨੇ ਆਪਣੇ ਮਿੱਤਰ ਫੌਜੀਆਂ ਦੇ ਨਾਲ ਨਾਲ ਦੁਸ਼ਮਣ ਫੌਜੀਆਂ ਨੂੰ ਵੀ ਨਿਰਪਖਤਾ ਨਾਲ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ।
"1945 ਵਿੱਚ ਜਰਮਨ ਫ਼ੌਜਾਂ ਦੇ ਸਮਰਪਣ ਤੋਂ ਬਾਅਦ, ਦੂਜੇ ਵਿਸ਼ਵ ਯੁੱਧ ਦਾ ਅੰਤ ਹੋ ਗਿਆ ਅਤੇ ਮੇਰੇ ਦਾਦਾ ਜੀ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਵਿੱਚ ਆਪਣੀਆਂ ਬੈਰਕਾਂ ਵਿੱਚ ਵਾਪਸ ਆ ਗਏ।"

ਸ੍ਰੀ ਸਿੰਘ ਨੇ ਕਿਹਾ ਕਿ ਸ੍ਰੀ ਸੰਧੂ ਨੂੰ ਬਾਅਦ ਵਿੱਚ ਇੱਕ ਸਿਪਾਹੀ ਵਜੋਂ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਸਰਕਾਰ ਤੋਂ ਬਹੁਤ ਸਾਰੇ ਬਹਾਦਰੀ ਪੁਰਸਕਾਰ ਅਤੇ ਮੈਡਲ ਪ੍ਰਾਪਤ ਹੋਏ।

1947 ਵਿਚ, ਪਾਕਿਸਤਾਨ ਬਣਨ 'ਤੇ, ਸ੍ਰੀ ਸੰਧੂ ਨੂੰ ਆਪਣੇ ਪਰਿਵਾਰ ਨਾਲ ਸਰਹੱਦ ਦੇ ਭਾਰਤੀ ਪਾਸੇ ਜਾਣਾ ਪਿਆ ਜਿੱਥੇ ਉਨ੍ਹਾਂ ਨੇ ਕਈ ਹੋਰਾਂ ਨਾਲ ਕਰਨਾਲ ਵਿਚ ਲਗਾਏ ਗਏ ਇੱਕ ਕੈਂਪ ਵਿੱਚ ਠਾਹਰ ਲਈ।

ਉਸ ਦੇ ਪੋਤੇ ਨੇ ਕਿਹਾ ਕਿ ਦਾਦਾ ਜੀ ਨੂੰ ਆਪਣੀ ਜ਼ਿੰਦਗੀ ਮੁੜ ਦੁਬਾਰਾ ਸ਼ੁਰੂ ਤੋਂ ਸ਼ੁਰੂ ਕਰਨੀ ਪਈ।

ਭਾਰਤ ਸਰਕਾਰ ਨੇ ਸ੍ਰੀ ਸੰਧੂ ਨੂੰ ਕੁਰੂਕਸ਼ੇਤਰ ਦੇ ਪਿੰਡ ਗੋਦਨੀ ਵਿੱਚ ਕੁਝ ਜ਼ਮੀਨ ਦਿੱਤੀ, ਜੋ ਕਿ ਇਸ ਸਮੇਂ ਹਰਿਆਣਾ ਰਾਜ ਵਿੱਚ ਹੈ।

ਇੱਕ ਸਮਰਪਿਤ ਸਿਪਾਹੀ ਵਜੋਂ, ਸ੍ਰੀ ਸੰਧੂ ਨੇ ਭਾਰਤ ਦੇ ਸਿਹਤ ਵਿਭਾਗ ਵਿੱਚ ਮਲੇਰੀਆ ਕੰਟਰੋਲ ਅਫਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ 2007 ਵਿੱਚ ਆਪਣੀ ਮੌਤ ਤੱਕ ਇੱਕ ਵਲੰਟੀਅਰ ਅਤੇ ਕਮਿਊਨਿਟੀ ਸੇਵਾ ਵਿੱਚ ਕੰਮ ਕੀਤਾ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand