ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਕੰਮ ਕਰ ਰਹੇ ਗੈਰ-ਅੰਗਰੇਜ਼ੀ ਪਿਛੋਕੜ ਵਾਲੇ 2.7 ਮਿਲੀਅਨ ਆਸਟ੍ਰੇਲੀਅਨ, ਸਮੁੱਚੀ ਆਬਾਦੀ ਦੇ ਮੁਕਾਬਲੇ ਆਪਣੀ ਰਿਟਾਇਰਮੈਂਟ ਲਈ ਬਹੁਤ ਘੱਟ ਹਿੱਸਾ ਪਾਉਣ ਦੇ ਯੋਗ ਹਨ।
ਦਾ ਐਸੋਸ਼ੀਏਸ਼ਨ ਆਫ ਸੁੱਪਰ ਫੰਡਸ ਆਸਟ੍ਰੇਲੀਆ ਦੀ ਖੋਜ ਨੇ ਇਹ ਖੁਲਾਸਾ ਕੀਤਾ ਹੈ ਕਿ ਉਸ ਸਮੂਹ ਵਿੱਚ ਔਰਤਾਂ ਅਤੇ 55 ਸਾਲ ਤੋਂ ਵੱਧ ਉਮਰ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।
ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਭਾਵੇਂ ਗੈਰ-ਅੰਗਰੇਜ਼ੀ ਬੋਲਣ ਵਾਲੇ ਪਿਛੋਕੜ ਵਾਲੇ ਲੋਕਾਂ ਦੇ ਸੇਵਾਮੁਕਤੀ ਫੰਡ ਵਧ ਗਏ ਹਨ, ਪਰ ਉਹ ਅਜੇ ਵੀ ਅੰਗਰੇਜ਼ੀ ਬੋਲਣ ਵਾਲੇ ਆਸਟ੍ਰੇਲੀਅਨਾਂ ਦੁਆਰਾ ਕਮਾਏ ਗਏ ਫੰਡਾਂ ਦੇ ਨੇੜੇ ਤੇੜੇ ਵੀ ਨਹੀਂ ਹਨ।
ਏ ਐਸ ਐਫ ਏ ਦੀ ਮੈਰੀ ਡੇਲਾਹੰਟੀ ਦੱਸਦੀ ਹੈ ਕਿ ਇਹ ਪਾੜਾ ਕਿਵੇਂ ਬਣਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।






