ਬ੍ਰਿਸਬੇਨ ਸਥਿਤ ਮੋਟਰ ਮਾਹਰ ਨਵਦੀਪ ਸਿੰਘ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ, "ਵਧੇਰੇ ਗਰਾਊਂਡ ਕਲੀਅਰੈਂਸ ਵਾਲੀਆਂ ਗੱਡੀਆਂ, ਜਿਵੇਂ ਕਿ ਵੈਨ ਆਦਿ ਵਿੱਚ ਲੱਗੇ ਹੋਏ ਇਸ ਪੁਰਜ਼ੇ ਨੂੰ ਚੋਰੀ ਕਰਨਾ ਅਸਾਨ ਹੁੰਦਾ ਹੈ"।
ਮਾਰਕੀਟ ਵਿੱਚ ਇੱਕ ਅਸਲੀ ਕੈਟਾਲਿਟਿਕ ਕਨਵਰਟਰ ਦੀ ਕੀਮਤ ਕਈ ਹਜ਼ਾਰ ਡਾਲਰ ਹੈ।
ਸ੍ਰੀ ਸਿੰਘ ਨੇ ਅੱਗੇ ਕਿਹਾ ਕਿ ਡੀਜ਼ਲ ਵਾਹਨਾਂ ਵਿੱਚ ਫਿੱਟ ਕੀਤਾ ਗਿਆ ਕੈਟਾਲੀਟਿਕ ਕਨਵਰਟਰ ਹੋਰ ਵੀ ਮਹਿੰਗਾ ਹੁੰਦਾ ਹੈ।
"ਕੁਈਨਜ਼ਲੈਂਡ ਵਿੱਚ ਕੁੱਝ ਮਹੀਨੇ ਪਹਿਲਾਂ, ਇੱਕ ਰਾਤ ਵਿੱਚ 50 ਤੋਂ ਵੱਧ ਕਾਰਾਂ ਵਿੱਚੋਂ ਕੈਟੇਲੀਟਿਕ ਕਨਵਰਟਰ ਚੋਰੀ ਕੀਤੇ ਗਏ ਸਨ," ਸ੍ਰੀ ਸਿੰਘ ਨੇ ਕਿਹਾ।

ਅਜਿਹੇ ਹੋਣ ਦੀ ਸੂਰਤ ਵਿੱਚ ਪੁਰਜ਼ਿਆਂ ਅਤੇ ਮੁਰੰਮਤ ਦੋਵਾਂ ਦਾ ਵਾਹਨ ਮਾਲਕ ਨੂੰ ਹਜ਼ਾਰਾਂ ਦਾ ਖਰਚਾ ਆ ਸਕਦਾ ਹੈ।
ਸ਼੍ਰੀ ਸਿੰਘ ਨੇ ਅੱਗੇ ਕਿਹਾ, "ਚੋਰ ਆਮ ਤੌਰ 'ਤੇ ਇਕੱਲੇ ਜਾਂ ਬਿਨਾਂ ਨਿਗਰਾਨੀ ਵਾਲੇ ਵਾਹਨ ਨੂੰ ਨਿਸ਼ਾਨਾ ਬਣਾਉਂਦੇ ਹਨ[ ਉਹ ਕਾਰ ਨੂੰ ਇਕ ਪਾਸੇ ਝੁਕਾ ਕੇ ਆਸਾਨੀ ਨਾਲ ਇਹ ਪੁਰਜ਼ਾ ਚੋਰੀ ਕਰ ਕੇ ਲੈ ਜਾਂਦੇ ਹਨ," ਸ੍ਰੀ ਸਿੰਘ ਨੇ ਅੱਗੇ ਕਿਹਾ।
ਉਹ ਸਲਾਹ ਦਿੰਦੇ ਹਨ ਕਿ ਚੋਰੀ ਤੋਂ ਬਚਣ ਲਈ ਵਾਹਨ ਨੂੰ ਸੁਰੱਖਿਅਤ ਥਾਂ 'ਤੇ ਪਾਰਕ ਕਰਨਾ ਚਾਹੀਦਾ ਹੈ।
"ਹਮੇਸ਼ਾ ਆਪਣੇ ਵਾਹਨ ਨੂੰ ਕਿਸੇ ਨਿਗਰਾਨੀ ਹੇਠ ਪਾਰਕ ਕਰੋ ਅਤੇ ਤੁਹਾਡਾ ਵਾਹਨ ਕਿਸ ਤਰਾਂ ਨਾਲ ਕੰਮ ਕਰਦਾ ਹੈ ਇਸ ਬਾਰੇ ਵੀ ਪੂਰੀ ਜਾਣਕਾਰੀ ਰੱਖੋ", ਸ੍ਰੀ ਸਿੰਘ ਸਲਾਹ ਦਿੰਦੇ ਹਨ।
ਇਸ ਇੰਟਰਵਿਊ ਨੂੰ ਪੰਜਾਬੀ ਵਿੱਚ ਸੁਣਨ ਲਈ ਉੱਪਰ ਦਿੱਤੇ ਪਲੇਅਰ 'ਤੇ ਕਲਿੱਕ ਕਰੋ।