ਸਹਾਇਤਾ ਸੇਵਾਵਾਂ ਦੇ ਇੱਕ ਸਮੂਹ ਵਲੋਂ ਬੇਘਰ ਨੌਜਵਾਨਾਂ ਨੂੰ ਉਪਲਬਧ ਸਹਾਇਤਾ ਨਾ ਮਿਲਣ ਕਾਰਨ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਇੱਕ ਨਵੇਂ ਵਿਸ਼ਲੇਲਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਹਜ਼ਾਰਾਂ ਲੋਕ ਇਸ ਸਮੇਂ ਸਿਰਫ ਮਦਦ ਦੀ ਅਪੀਲ ਹੀ ਕਰ ਪਾ ਰਹੇ ਹਨ ਕਿਉਂਕਿ ਇਸਦਾ ਆਉਣ ਵਾਲੇ ਲੰਬੇ ਸਮੇਂ ਤੱਕ ਕੋਈ ਹੱਲ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ।
ਇੱਕ ਨਵਾਂ ਵਿਸ਼ਸ਼ਲੇਸ਼ਣ ਦਰਸਾਉਂਦਾ ਹੈ ਕਿ 15 ਤੋਂ 24 ਸਾਲ ਦੀ ਉਮਰ ਦੇ ਲਗਭਗ 38,000 ਨੌਜਵਾਨ ਬੇਘਰਿਆਂ ਲਈ ਮੌਜੂਦ ਸਹੂਲਤਾਵਾਂ ਪ੍ਰਾਪਤ ਕਰਨ ਲਈ ਸਾਹਮਣੇ ਆਏ ਹਨ।
ਪਰ ਇੰਨ੍ਹਾਂ ਵਿੱਚੋਂ ਲੱਗਭਗ ਅੱਧੇ ਲੋਕ ਮਦਦ ਮੰਗਣ ਤੋਂ ਬਾਅਦ ਵੀ ਬੇਘਰੇ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਇੱਕ ਸੁਰੱਖਿਅਤ ਘਰ ਨੌਜਵਾਨਾਂ ਨੂੰ ਨਾ ਸਿਰਫ਼ ਰਹਿਣ ਲਈ ਜਗ੍ਹਾ ਪ੍ਰਦਾਨ ਕਰਦਾ ਹੈ।
ਪਰ ਉਹਨਾਂ ਨੂੰ ਆਪਣੀ ਸਮਰੱਥਾ ਪਛਾਣਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।
Share





