Watch FIFA World Cup 2026™

LIVE, FREE and EXCLUSIVE

ਬਲੈਕਟਾਊਨ ਦੇ ਚਾਈਲਡ ਕੇਅਰ ਸੈਂਟਰ ਵਿੱਚ 13 ਲੋਕ ਕਰੋਨਾਵਾਇਰਸ ਲਈ ਪਾਜ਼ਿਟਿਵ, ਗਿਣਤੀ ਵਿੱਚ 6 ਬੱਚੇ ਵੀ ਸ਼ਾਮਿਲ

Representational image of childcare premises.

Representational image of childcare premises. Source: AAP

ਸਿਡਨੀ ਵਿੱਚ ਬਲੈਕਟਾਊਨ ਦੇ ‘ਰੋਜ਼ ਆਫ ਸ਼ੈਰੋਨ’ ਨਾਮੀ ਚਾਈਲਡ ਕੇਅਰ ਸੈਂਟਰ ਵਿਚਲੇ 13 ਲੋਕਾਂ ਵਿੱਚ ਕੋਵਿਡ-19 ਦੇ ਵਿਸ਼ਾਣੂ ਪਾਏ ਗਏ ਹਨ। ਬਲੈਕਟਾਊਨ, ਪੰਜਾਬੀਆਂ ਦੇ ਬਹੁ-ਵੱਸੋਂ ਵਾਲੇ ਇਲਾਕੇ ਵਜੋਂ ਵੀ ਜਾਣਿਆ ਜਾਂਦਾ ਹੈ।


Published

Updated

By MP Singh, Preetinder Grewal

Source: SBS




Share this with family and friends


ਸਿਡਨੀ ਵਿੱਚ ਬਲੈਕਟਾਊਨ ਦੇ ‘ਰੋਜ਼ ਆਫ ਸ਼ੈਰੋਨ’ ਨਾਮੀ ਚਾਈਲਡ ਕੇਅਰ ਸੈਂਟਰ ਵਿਚਲੇ 13 ਲੋਕਾਂ ਵਿੱਚ ਕੋਵਿਡ-19 ਦੇ ਵਿਸ਼ਾਣੂ ਪਾਏ ਗਏ ਹਨ। ਬਲੈਕਟਾਊਨ, ਪੰਜਾਬੀਆਂ ਦੇ ਬਹੁ-ਵੱਸੋਂ ਵਾਲੇ ਇਲਾਕੇ ਵਜੋਂ ਵੀ ਜਾਣਿਆ ਜਾਂਦਾ ਹੈ।


ਕੋਵਿਡ -19 ਵਾਇਰਸ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦੇ 12 ਨਜ਼ਦੀਕੀ ਮੈਂਬਰਾਂ ਵਿੱਚ ਵੀ ਇਸ ਰੋਗਾਣੂ ਦੇ ਲੱਛਣ ਪਾਏ ਗਏ ਹਨ। 'ਰੋਜ਼ ਆਫ ਸ਼ੈਰੋਨ' ਚਾਈਲਡ ਕੇਅਰ ਸੈਂਟਰ ਨੂੰ ਤੁਰੰਤ ਪ੍ਰਭਾਵਾਂ ਤੋਂ ਬੰਦ ਕਰ ਦਿੱਤਾ ਗਿਆ ਹੈ।

ਨਿਊ ਸਾਊਥ ਵੇਲਜ਼ ਹੈਲਥ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇਹਨਾਂ 13 ਲੋਕਾਂ ਵਿੱਚ 6 ਛੋਟੇ ਬੱਚੇ ਅਤੇ 7 ਸਟਾਫ ਮੈਂਬਰ ਦੱਸੇ ਜਾ ਰਹੇ ਹਨ।

 ਖਾਸ ਨੁੱਕਤੇ


ਚਾਈਲਡ ਕੇਅਰ ਸੈਂਟਰ ਵਿੱਚ 6 ਛੋਟੇ ਬਾਲਾਂ ਵਿੱਚ ਪਾਏ ਗਏ ਕੋਵਿਡ-19 ਦੇ ਵਿਸ਼ਾਣੂ। 7 ਸਟਾਫ ਮੈਂਬਰ ਵੀ ਵਾਇਰਸ ਦੀ ਚਪੇਟ ਵਿੱਚ। ਬਲੈਕਟਾਊਨ ਤੋਂ ਪੰਜਾਬੀ ਕਾਂਊਂਸਲਰ ਡਾ ਮਨਿੰਦਰ ਸਿੰਘ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ।

ਬਲੈਕਟਾਊਨ ਤੋਂ ਪੰਜਾਬੀ ਭਾਈਚਾਰੇ ਨਾਲ਼ ਸਬੰਧ ਰੱਖਦੇ ਕਾਂਉਂਸਲਰ ਡਾ: ਮੋਨਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਤਿੰਨ ਹਫਤੇ ਪਹਿਲਾਂ ਬਲੈਕਟਾਊਨ ਨੂੰ ਬਹੁਤ ਸੁਰੱਖਿਅਤ ਸਥਾਨਾਂ ਵਿੱਚ ਗਿਣਿਆ ਜਾਂਦਾ ਸੀ ਪਰ ਇਹਨਾਂ ਆਂਕੜਿਆਂ ਦੇ ਆਉਣ ਪਿੱਛੋਂ ਲਗਦਾ ਹੈ ਕਿ ਹੁਣ ਇਹ ਕਰੋਨਾਵਾਇਰਸ ਦਾ ਧੁਰਾ ਬਣਦਾ ਜਾ ਰਿਹਾ ਹੈ।"

"ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਬਿਮਾਰੀ ਪ੍ਰਤੀ ਪੂਰੀ ਤਰਾਂ ਨਾਲ਼ ਜਾਗਰੂਕ ਹੋਣ ਅਤੇ ਕਿਸੇ ਕਿਸਮ ਦੀ ਕੋਤਾਹੀ ਨਾ ਕਰਨ।"

ਉਹਨਾਂ ਨਿਊ ਸਾਊਥ ਵੇਲਜ਼ ਦੀ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਰਕਾਰ ਕੋਵਿਡ-19 ਨਾਲ਼ 'ਠੀਕ ਤਰਾਂ' ਨਹੀਂ ਨਜਿੱਠ ਰਹੀ - "ਕੁਝ ਸਿਹਤ ਮਾਹਿਰਾਂ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਛੋਟੇ ਬੱਚਿਆਂ ਨੂੰ ਇਸ ਬਿਮਾਰੀ ਦੀ ਲਾਗ ਨਹੀਂ ਲਗਦੀ, ਪਰ ਉਕਤ ਘਟਨਾਂ ਤੋਂ ਇਹ ਸਾਫ ਹੋ ਗਿਆ ਹੈ ਕਿ ਬੱਚੇ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ।"

ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ 'ਬਿਨਾ ਕਿਸੇ ਹੋਰ ਦੇਰੀ' ਤੋਂ ਸਾਰੇ ਸਕੂਲ ਅਤੇ ਚਾਈਲਡ ਕੇਅਰ ਸੈਂਟਰ ਬੰਦ ਕੀਤੇ ਜਾਣੇ ਚਾਹੀਦੇ ਹਨ।

ਸ਼ਨਿਚਰਵਾਰ ਨੂੰ 104 ਹੋਰ ਲੋਕਾਂ ਦੇ ਕੋਵਿਡ-19 ਨਾਲ ਪੀੜਤ ਪਾਏ ਜਾਣ ਪਿੱਛੋਂ  ਨਿਊ ਸਾਊਥ ਵੇਲਜ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 2,493 ਹੋ ਗਈ ਸੀ।

ਇਹਨਾਂ ਵਿੱਚੋਂ 41 ਮਰੀਜ਼ਾਂ ਨੂੰ ਇੰਟੇਨਸਿਵ ਕੇਅਰ ਯੂਨਿਟਾਂ ਵਿੱਚ ਇਲਾਜ ਅਧੀਨ ਰੱਖਿਆ ਹੋਇਆ ਹੈ ਜਿਨਾਂ ਵਿੱਚੋਂ 22 ਵੈਂਟੀਲੇਟਰ 'ਤੇ ਹਨ।

ਨਿਊ ਸਾਊਥ ਵੇਲਜ਼ ਹੈਲਥ ਦੀ ਵੈਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸ਼ਾਮ 8 ਵਜੇ ਤੱਕ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 57 ਨਵੇਂ ਕੇਸ ਆਏ ਸਨ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋਪਰ ਉਸ ਕੋਲ਼ ਨਾ ਜਾਓਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Watch now