ਵਿਕਟੋਰੀਆ ਸਰਕਾਰ ਦੇ ਪੰਜਾਬੀ ਪੜ੍ਹਾਉਣ ਦੇ ਫੈਸਲੇ ਨੂੰ ਲਾਗੂ ਕਰੇਗਾ ਕਰੇਗੀਬਰਨ ਦਾ ਇਹ ਸਕੂਲ

vic punjabi 16x9 (1).png

In a significant development in language education, Mount Ridley P-12 College in Craigieburn will offer students the opportunity to learn Punjabi at the VCE level, as part of the state government's plan to broaden access to Victoria's diverse multicultural demographic.

ਵਿਕਟੋਰੀਆ ਸਰਕਾਰ ਨੇ ਸਕੂਲਾਂ ਵਿੱਚ ਹਿੰਦੀ ਅਤੇ ਪੰਜਾਬੀ ਪੜ੍ਹਾਉਣ ਦੇ ਮਕਸਦ ਨਾਲ ਮੈਲਬਰਨ ਵਿਚ 3 ਬੀਕਨ ਸਕੂਲ ਸਥਾਪਤ ਕਰਨ ਲਈ ਵਿੱਤੀ ਵਰ੍ਹੇ 2023-24 ਦੇ ਬਜਟ ਵਿੱਚ 4 ਸਾਲਾਂ ਦੌਰਾਨ ਸਾਢੇ 3 ਮਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਸੀ। ਇਸ ਤਹਿਤ ਕਰੇਗੀਬਰਨ ਦਾ ਮਾਊਂਟ ਰਿਡਲੀ ਕਾਲਜ ਵਿਦਿਆਰਥੀਆਂ ਨੂੰ ਪੰਜਾਬੀ ਦੀ ਪੜ੍ਹਾਈ ਕਰਵਾਉਣ ਲਈ ਤਿਆਰ ਹੈ। ਅਗਲੇ ਸਾਲ ਤੋਂ ਇਹ ਸਕੂਲ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਈ ਦਾ ਹਿੱਸਾ ਬਣਾਵੇਗਾ ਅਤੇ ਸਿਲੇਬਸ ਵਿੱਚ ਪੰਜਾਬੀ ਇਤਿਹਾਸ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।


ਕਾਲਜ ਦੇ ਸੰਚਾਲਨ ਦੀ ਅਗਵਾਈ ਦੇ ਨਾਲ-ਨਾਲ ਸੱਤਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਦੀ ਨਿਗਰਾਨੀ ਤੇ ਸਾਧਨਾਂ ਦੀ ਵਰਤੋਂ ਦੀ ਜਿੰਮੇਵਾਰੀ ਨਿਭਾਅ ਰਹੇ ਸਕੂਲ ਦੇ ਅਸਿਸਟੈਂਟ ਪ੍ਰਿੰਸੀਪਲ ਗੁਰਜੀਤ ਸਿੰਘ ਨੇ ਐਸ ਬੀ ਐਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਸਕੂਲ ਪੰਜਾਬੀ ਪੜ੍ਹਾਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਕਿਉਂਕਿ ਇਸ ਖੇਤਰ ਵਿੱਚ ਪੰਜਾਬੀ ਭਾਈਚਾਰੇ ਦੀ ਗਿਣਤੀ ਬੜੀ ਤੇਜ਼ੀ ਨਾਲ ਵਧੀ ਹੈ।

ਉਨ੍ਹਾਂ ਦੱਸਿਆ ਸਕੂਲ ਵਿੱਚ 3000 ਵਿਦਿਆਰਥੀ ਪੜ੍ਹਦੇ ਹਨ ਅਤੇ ਇਨ੍ਹਾਂ ਵਿੱਚੋਂ 10 ਤੋਂ 15 ਫੀਸਦ ਬੱਚੇ ਪੰਜਾਬੀ ਪਿਛੋਕੜ ਵਾਲੇ ਹਨ, ਅਤੇ ਇਹ ਅੰਕੜਾ ਹਰ ਸਾਲ ਵੱਧ ਰਿਹਾ ਹੈ।

ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਸੱਤਵੀਂ ਅਤੇ 10ਵੀਂ ਕਲਾਸ ਦੇ ਬੱਚੇ ਪੰਜਾਬੀ ਪੜ੍ਹਨ ਲਈ ਆਪਣੀ ਰੁਚੀ ਦਿਖਾਉਣਗੇ।

ਉਨ੍ਹਾਂ ਕਿਹਾ ਕਿ ਪੰਜਾਬੀ ਤੋਂ ਇਲਾਵਾ ਹੋਰ ਸੱਭਿਆਚਾਰਕ ਪਿਛੋਕੜ ਰੱਖਣ ਵਾਲੇ ਵਿਦਿਆਰਥੀ ਵੀ ਪੰਜਾਬੀ ਪੜ੍ਹਨ ਦੇ ਕਾਬਲ ਹੋਣਗੇ।

ਉਨ੍ਹਾਂ ਦੱਸਿਆ ਕਿ ਹਿਊਮੈਨਟੀਜ਼ ਗਰੁੱਪ ਤਹਿਤ ਹਿਸਟਰੀ ਅਤੇ ਜਿਓਗ੍ਰਾਫੀ ਵੀ ਪੰਜਾਬੀ ਭਾਸ਼ਾ ਵਿੱਚ ਹੀ ਪੜ੍ਹਾਈ ਜਾਵੇਗੀ ਤਾਂ ਜੋ ਵਿਦਿਆਰਥੀ ਚੰਗੀ ਤਰ੍ਹਾਂ ਪੰਜਾਬੀ ਪੜ੍ਹਨ ਤੇ ਲਿਖਣ ਦੇ ਯੋਗ ਹੋ ਸਕਣ।

ਇਸ ਤੋਂ ਇਲਾਵਾ ਭਵਿੱਖ ਦੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੇ ਇਤਿਹਾਸ ਦੇ ਨਾਲ-ਨਾਲ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਦੀ ਜਾਣਕਾਰੀ ਨੂੰ ਵੀ ਪੜ੍ਹਾਈ ਦਾ ਹਿੱਸਾ ਬਣਾਇਆ ਜਾਵੇਗਾ।

ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ:


Share

Follow SBS Punjabi

Download our apps

Watch on SBS

Punjabi News

Watch now