ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।
ਪਾਕਿਸਤਾਨ ਡਾਇਰੀ : ਟਿਕ-ਟੌਕ ਨੇ 1 ਕਰੋੜ 85 ਲੱਖ ਤੋਂ ਵੱਧ ਵੀਡੀਓਜ਼ ਕੀਤੀਆਂ ਡਿਲੀਟ

A teenager presents a smartphone with the logo of Chinese social network Tik Tok Source: AFP / LOIC VENANCE/AFP via Getty Images
ਵੀਡੀਓ ਸ਼ੇਅਰਿੰਗ ਸੋਸ਼ਲ ਮੀਡੀਆ ਪਲੇਟਫਾਰਮ ਟਿਕ-ਟੌਕ ਨੇ ਪਾਕਿਸਤਾਨੀ ਟਿਕਟੌਕਰਜ਼ ਦੀਆਂ 1 ਕਰੋੜ 85 ਲੱਖ ਤੋਂ ਵੱਧ ਵੀਡੀਓਜ਼ ਡਿਲੀਟ ਕਰ ਦਿੱਤੀਆਂ ਹਨ। ਟਿਕ-ਟੌਕ ਵਲੋਂ ਜਾਰੀ ਕੀਤੇ ਅੰਕੜੇ ਮੁਤਾਬਿਕ ਇਹ ਵੀਡੀਓਜ਼ ਅਕਤੂਬਰ ਤੋਂ ਦਸੰਬਰ 2023 ਤੱਕ ਡਿਲੀਟ ਕੀਤੀਆਂ ਹਨ। ਇਹ ਵੀਡੀਓਜ਼ ਕਮਿਊਨਿਟੀ ਗਾਈਡਲਾਈਨਜ਼ ਦੇ ਖਿਲਾਫ ਸਨ। ਯਾਦ ਰਹੇ ਕਿ ਟਿਕ-ਟੌਕ ਵਲੋਂ ਦਿਸੰਬਰ ਦੇ ਆਖਰੀ 3 ਮਹੀਨਿਆਂ ਲਈ ਕਮਿਊਨਿਟੀ ਗਾਈਡਲਾਈਨਜ਼ ਲਾਗੂ ਕੀਤੀਆਂ ਗਈਆਂ ਸਨ। ਡਿਲੀਟ ਕੀਤੀਆਂ ਗਈਆਂ ਇਹ ਵੀਡੀਓਜ਼ ਪਾਕਿਸਤਾਨ ਦੀਆਂ ਕੁੱਲ ਵੀਡੀਓਜ਼ ਦਾ ਇੱਕ ਫੀਸਦ ਬਣਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ.....
Share






