ਤਾਜ਼ਾ ਆਂਕੜੇ ਦੱਸਦੇ ਹਨ, ਕਿ ਆਰਜ਼ੀ ਤੌਰ 'ਤੇ ਆਸਟ੍ਰੇਲੀਆ ਚ ਰਹਿ ਰਹੇ ਜਾਂ ਨਵੇਂ ਆਏ ਮਾਈਗ੍ਰੈਂਟਸ ਦੀ ਬੇਰੁਜ਼ਗਾਰੀ ਦਰ 7.4 ਫੀਸਦੀ ਹੈ, ਜਦਕਿ ਇਹੋ ਦਰ ਸਥਾਨਕ ਵਸਨੀਕਾਂ 'ਚ ਕੇਵਲ 5.4 ਫੀਸਦੀ। ਮਤਲਬ ਸਪਸ਼ਟ ਹੈ ਕਿ ਆਸਟ੍ਰੇਲੀਆ ਚ ਨਵੇਂ ਆਏ ਵਿਅਕਤੀਆਂ ਨੂੰ ਇਥੋਂ ਦੇ ਕੰਮੀ ਵਾਤਾਵਰਨ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ। ਸੋ ਉਹ ਨੌਕਰੀ ਲਈ ਰੱਖੀ ਇੰਟਰਵਿਊ ਤੱਕ ਵੀ ਆਪਣੀ ਦਾਅਵੇਦਾਰੀ ਜਤਾ ਨਹੀਂ ਪਾਉਂਦੇ।
ਸਥਾਨਕ ਕੰਮ ਦੇ ਤਜਰਬੇ ਦੀ ਘਾਟ ਨੂੰ 'ਵੋਲੰਟੀਅਰ ' ਕੰਮ ਕਰਕੇ ਪੂਰਾ ਕੀਤਾ ਜਾ ਸਕਦਾ ਹੈ. ਅਤੇ ਆਪਣੀ ਬੋਲਚਾਲ ਦੀ ਭਾਸ਼ਾ ਚ ਸੁਧਾਰ ਲੈ ਆਉਣ ਲਈ 'Job Events' ਲਗਾਏ ਜਾ ਸਕਦੇ ਨੇ, ਆਪਣੀ ਨੈਟਵਰਕਿੰਗ 'ਤੇ ਕੰਮ ਕੀਤਾ ਜਾ ਸਕਦਾ ਹੈ.