ਪ੍ਰੋ. ਗਿੱਲ ਦੱਸਦੇ ਹਨ ਡਾ. ਸੁਰਜੀਤ ਪਾਤਰ ਨੇ 1972 ਵਿੱਚ ਲੁਧਿਆਣਾ ਵਿਖੇ ਵਸੇਬਾ ਕਰ ਲਿਆ ਸੀ ਅਤੇ ਉਨ੍ਹਾਂ ਦਾ ਸਾਰਾ ਰਚਨਾਤਮਕ ਕਾਰਜ ਇੱਥੇ ਹੀ ਹੋਇਆ। ਡਾ. ਪਾਤਰ ਆਪਣੀ ਸਾਦਗੀ, ਹਲੀਮੀ, ਸੁਹਜ ਅਤੇ ਸਹਿਜ ਨਾਲ ਹਮੇਸ਼ਾ ਹੀ ਸਭ ਨੂੰ ਅਪਣੱਤ ਦਾ ਅਹਿਸਾਸ ਕਰਵਾ ਜਾਂਦੇ ਸਨ।
ਦੇਸ਼-ਵਿਦੇਸ਼ਾਂ ਵਿੱਚ ਅਨੇਕਾਂ ਮਾਣ-ਸਨਮਾਨ ਅਤੇ ਭਾਰਤ ਸਰਕਾਰ ਵਲੋਂ ਪਦਮਸ੍ਰੀ ਐਵਾਰਡ ਨਾਲ ਨਿਵਾਜੇ ਜਾਣ ਦੇ ਬਾਵਜੂਦ ਡਾ. ਪਾਤਰ ਵਿੱਚ ਰੱਤੀ ਭਰ ਵੀ ਹੰਕਾਰ ਜਾਂ ਘੁਮੰਡ ਨਹੀਂ ਸੀਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ
ਅਕਾਲ ਚਲਾਣੇ ਤੋਂ ਇੱਕ ਦਿਨ ਪਹਿਲਾਂ ਹੀ ਡਾ. ਪਾਤਰ ਨੇ ਬਰਨਾਲਾ ਸਾਹਿਤ ਸਭਾ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।
ਪ੍ਰੋ. ਗੁਰਭਜਨ ਗਿੱਲ ਨੇ ਡਾ. ਪਾਤਰ ਦੀ ਇੱਕ ਹੱਥ ਲਿਖਤ ਨਜ਼ਮ ਸਾਂਝੀ ਕੀਤੀ ਹੈ, ਜੋ ਉਨ੍ਹਾਂ ਦੀ ਆਖਰੀ ਨਜ਼ਮ ਦੱਸੀ ਜਾ ਰਹੀ ਹੈ। ਜਿਸ ਵਿੱਚ ਉਨ੍ਹਾਂ ਕੁਝ ਇਸ ਤਰ੍ਹਾਂ ਲਿਖਿਆ ਹੈ :
ਜੀਵਨ ਦੀਆਂ ਸ਼ਾਮਾਂ ਪੈ ਗਈਆਂ
ਕਈ ਗੱਲਾਂ ਦਿਲ ਵਿਚ ਰਹਿ ਗਈਆਂ
ਕਈ ਕੰਮ ਅਣਕੀਤੇ ਰਹਿ ਗਏ ਨੇ
ਕਈ ਮਾਫੀਆਂ ਮੰਗਣ ਵਾਲੀਆਂ ਵੀ
ਉਹ ਮੇਲੇ ਫਿਰ ਲੱਗੇ ਹੀ ਨਾ
ਜਿਨ੍ਹਾਂ ਤੇ ਬੰਨ੍ਹ ਕੇ ਜਾਣਾ ਸੀ
ਬੱਸ ਚਿੱਟੀਆਂ ਹੀ ਰਹਿ ਗਈਆਂ ਨੇ
ਓਹ ਪੱਗਾਂ ਰੰਗਣ ਵਾਲੀਆਂ ਵੀ
ਪਰ ਕੁਝ ਗੱਲਾਂ ਦਾ ਮਾਣ ਵੀ ਹੈ
ਜੋ ਸੁਣੀਆਂ, ਕਹੀਆਂ, ਕੀਤੀਆਂ ਨੇ
ਸੀਨੇ ਵਿੱਚ ਲੱਥਣ ਵਾਲੀਆਂ ਵੀ
ਰੂਹਾਂ ਨੂੰ ਰੰਗਣ ਵਾਲੀਆਂ ਵੀ
ਇਹ ਅੰਧੀ ਰਈਅਤ ਭਟਕ ਰਹੀ
ਇਹ ਅੰਦਰੋਂ ਜੋਤ ਸਰੂਪ ਵੀ ਹੈ
ਜੇ ਅੰਦਰੋਂ ਕੋਈ ਆਵਾਜ਼ ਦਏ
ਇਹ ਸੰਗਤ ਬਣ ਜੁੜ ਜਾਂਦੀਆਂ ਨੇ
ਇਹ ਪੀੜਾ ਲੱਗਣ ਵਾਲੀਆਂ ਵੀ
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।





