SKIP TO MAIN CONTENT

ਬਾਪ ਅਤੇ ਧੀ ਦੇ ਸਕੂਨ ਭਰੇ ਰਿਸ਼ਤੇ ਨੂੰ ਦਰਸਾਉਂਦੀ ਹੈ 'ਯੰਗ ਆਰਚੀ ਫਾਈਨਲਿਸਟ' 14 ਸਾਲਾ ਜਸਨੂਰ ਦੀ ਇਹ ਪੇਂਟਿੰਗ

Jasnoor Kaur Young Archie Finalist .jpg
Young Archie 2024 finalist, 13–15 years, Jasnoor Kaur, age 14, Glenfield, NSW, 'Tranquillity', coloured pencil on paper, image © Art Gallery of New South Wales, Mim Stirling

ਸਿਡਨੀ ਦੀ ਜਸਨੂਰ ਕੌਰ ਨੇ ਨਿਊ ਸਾਊਥ ਵੇਲਜ਼ ਦੀ ਆਰਟ ਗੈਲਰੀ ਵੱਲੋਂ ਉਲੀਕੇ 'ਯੰਗ ਆਰਚੀ ਕੰਪੀਟੀਸ਼ਨ' ਵਿੱਚ ਆਪਣੇ ਪਿਤਾ ਦੀ ਤਸਵੀਰ ਬਣਾ ਕੇ ਪੇਸ਼ ਕੀਤੀ ਜਿਸ ਵਿੱਚ ਉਸ ਨੇ ਉਨ੍ਹਾਂ ਨਾਲ ਰਹਿ ਕੇ ਮਿਲਦੇ ਸਕੂਨ ਅਤੇ ਪਿਆਰ ਭਰੇ ਜਜ਼ਬਾਤਾਂ ਨੂੰ ਰੰਗਾਂ ਜ਼ਰੀਏ ਕੈਨਵਸ 'ਤੇ ਬਿਆਨ ਕੀਤਾ ਹੈ। ਮੁਕਾਬਲੇ ਦੇ 4000 ਚਿੱਤਰਾਂ ਵਿੱਚੋਂ ਇਹ ਪੇਟਿੰਗ 70 ਫਾਈਨਲਿਸਟਾਂ ਵਿੱਚ ਚੁਣੀ ਗਈ ਹੈ। ਜਸਨੂਰ ਦਾ ਚਿੱਤਰਕਾਰੀ ਪ੍ਰਤੀ ਰੁਝਾਨ ਅਤੇ ਇਸ ਪੇਂਟਿੰਗ ਪਿੱਛੇ ਉਸਦੀ ਨਿੱਜੀ ਕਹਾਣੀ ਜਾਨਣ ਲਈ ਸੁਣੋ ਇਹ ਗੱਲਬਾਤ।

Published

Updated

By Jasmeet Kaur

Source: SBS

Skip to podcast episode content

ਸਿਡਨੀ ਦੀ ਜਸਨੂਰ ਕੌਰ ਨੇ ਨਿਊ ਸਾਊਥ ਵੇਲਜ਼ ਦੀ ਆਰਟ ਗੈਲਰੀ ਵੱਲੋਂ ਉਲੀਕੇ 'ਯੰਗ ਆਰਚੀ ਕੰਪੀਟੀਸ਼ਨ' ਵਿੱਚ ਆਪਣੇ ਪਿਤਾ ਦੀ ਤਸਵੀਰ ਬਣਾ ਕੇ ਪੇਸ਼ ਕੀਤੀ ਜਿਸ ਵਿੱਚ ਉਸ ਨੇ ਉਨ੍ਹਾਂ ਨਾਲ ਰਹਿ ਕੇ ਮਿਲਦੇ ਸਕੂਨ ਅਤੇ ਪਿਆਰ ਭਰੇ ਜਜ਼ਬਾਤਾਂ ਨੂੰ ਰੰਗਾਂ ਜ਼ਰੀਏ ਕੈਨਵਸ 'ਤੇ ਬਿਆਨ ਕੀਤਾ ਹੈ। ਮੁਕਾਬਲੇ ਦੇ 4000 ਚਿੱਤਰਾਂ ਵਿੱਚੋਂ ਇਹ ਪੇਟਿੰਗ 70 ਫਾਈਨਲਿਸਟਾਂ ਵਿੱਚ ਚੁਣੀ ਗਈ ਹੈ। ਜਸਨੂਰ ਦਾ ਚਿੱਤਰਕਾਰੀ ਪ੍ਰਤੀ ਰੁਝਾਨ ਅਤੇ ਇਸ ਪੇਂਟਿੰਗ ਪਿੱਛੇ ਉਸਦੀ ਨਿੱਜੀ ਕਹਾਣੀ ਜਾਨਣ ਲਈ ਸੁਣੋ ਇਹ ਗੱਲਬਾਤ।

ਸਿਡਨੀ ਦੀ ਜਸਨੂਰ ਕੌਰ ਨੇ ਚਿੱਤਰਕਲਾ ਦੀ ਸ਼ੁਰੂਆਤ ਝਰਨੇ, ਪਹਾੜ ਅਤੇ ਦਰੱਖਤਾਂ ਨੂੰ ਕਾਗਜ਼ ਉੱਤੇ ਉਤਾਰ ਕੇ ਆਪਣੀ ਸੋਚ ਨੂੰ ਰੂਪਮਾਨ ਕਰਨ ਦੇ ਯਤਨ ਤਾਈਂ ਕੀਤੀ ਸੀ। ਹੁਣ ਉਹ ਆਪਣੇ ਮਨਪਸੰਦ ਜਾਨਵਰ, ਕਾਲਪਨਿਕ ਕਿਰਦਾਰ ਆਦਿ ਬਣਾਉਂਦੀ ਹੈ ਅਤੇ ਯੰਗ ਆਰਚੀ ਮੁਕਾਬਲੇ ਲਈ ਉਸ ਨੇ ਪਹਿਲੀ ਵਾਰ ਇੱਕ ਪੋਰਟਰੇਟ (Portrait) ਬਣਾਇਆ ਹੈ।

Jasnoor Kaur Paintings .png
Supplied

ਆਪਣੇ ਪਿਤਾ ਅਤੇ ਉਹਨਾਂ ਨਾਲ ਆਪਣੇ ਗਹਿਰੇ ਰਿਸ਼ਤੇ ਨੂੰ ਰੰਗਾਂ ਰਾਹੀਂ ਆਪਣੀ ਪੇਂਟਿੰਗ ‘Tranquility’ (ਸਕੂਨ) ਰਾਹੀਂ ਦਰਸਾਇਆ ਹੈ ਅਤੇ ਇਹ ਤਸਵੀਰ ਫਾਈਨਲਿਸਟ ਵਜੋਂ ਚੁਣੀ ਗਈ ਹੈ।

ਮੇਰੇ ਪਿਤਾ ਨਾਲ ਮੇਰੇ ਗੂੜ੍ਹੇ ਰਿਸ਼ਤੇ ਨੇ ਹੀ ਮੈਨੂੰ ਇਹ ਪੇਂਟਿੰਗ ਬਨਾਉਣ ਲਈ ਪ੍ਰੇਰਿਤ ਕੀਤਾ ਹੈ , ਉਹ ਮੇਰੇ ਲਈ ਇੱਕ ਆਦਰਸ਼ ਵਿਅਕਤੀ ਹਨ।

ਤਸਵੀਰ ਬਾਰੇ ਗੱਲ ਕਰਦਿਆਂ ਜਸਨੂਰ ਨੇ ਕਿਹਾ ਕਿ “ਮੈਂ ਇਹ ਦਿਖਾਉਣਾ ਚਾਹੁੰਦੀ ਸੀ ਕੇ ਮੇਰੇ ਪਿਤਾ ਹਮੇਸ਼ਾ ਮੈਨੂੰ ਸੁਰੱਖਿਅਤ ਰੱਖਦੇ ਹਨ ਅਤੇ ਇਹ ਅਹਿਸਾਸ ਦਰਸਾਉਣ ਲਈ ਮੈਂ ਨੀਲਾ ਰੰਗ ਚੁਣਿਆ। ਨੀਲਾ ਰੰਗ ਸਾਡੇ ਸਭਿਆਚਾਰ ਵਿੱਚ ਬਹਾਦੁਰੀ ਅਤੇ ਅਮਨ ਦਾ ਵੀ ਪ੍ਰਤੀਕ ਹੈ।"

"ਮੈਂ ਪੱਗ, ਲੋਈ ਅਤੇ ਦਾਹੜੀ ਰਾਹੀਂ ਆਪਣੀ ਵਿਰਾਸਤ ਆਸਟ੍ਰੇਲੀਅਨ ਭਾਈਚਾਰੇ ਨੂੰ ਦਰਸਾਉਣਾ ਚਾਹੁੰਦੀ ਸੀ,” 14 ਸਾਲਾ ਜਸਨੂਰ ਨੇ ਦੱਸਿਆ।

ਪੇਂਟਿੰਗ ਦੇ ਪ੍ਰੇਰਨਾ ਸਰੋਤ ਆਪਣੇ ਪਿਤਾ ਬਾਰੇ ਜ਼ਿਕਰ ਕਰਦਿਆਂ ਜਸਨੂਰ ਨੇ ਦੱਸਿਆ ਕਿ "ਧੀ ਅਤੇ ਪਿਤਾ ਦੇ ਰਿਸ਼ਤੇ ਨੂੰ ਬਿਆਨ ਕਰਨ ਲਈ ਲਫ਼ਜ਼ ਘੱਟ ਪੈ ਜਾਂਦੇ ਹਨ, ਇਸ ਲਈ ਉਹਨਾਂ ਦੀ ਬਹਾਦੁਰੀ ਅਤੇ ਉਨ੍ਹਾਂ ਨਾਲ ਰਹਿ ਕੇ ਮਿਲਦੇ ਸਕੂਨ ਦੇ ਅਹਿਸਾਸ ਨੂੰ, ਰੰਗਾਂ ਰਾਹੀਂ ਆਪਣੀ ਪੇਂਟਿੰਗ ਜ਼ਰੀਏ ਦਰਸਾਉਣਾ ਚਾਹੁੰਦੀ ਸੀ। "

ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ.....

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now