ਪਿਛਲੇ ਹਫਤੇ, ਇੱਕ 52-ਸਾਲਾ ਟਰੱਕ ਡਰਾਈਵਰ ਨੂੰ ਨਿਊ ਸਾਊਥ ਵੇਲਜ਼ ਪੁਲਿਸ ਫੋਰਸ ਨੇ ਕਥਿਤ ਤੌਰ 'ਤੇ ਤੇਜ਼ ਟਰੱਕ ਚਲਾਉਂਦਿਆਂ ਉਦੋਂ ਰੋਕ ਲਿਆ ਜਦੋਂ ਉਹ ਹਯੂਮ ਹਾਈਵੇ 'ਤੇ ਦੱਖਣ ਦਿਸ਼ਾ ਵੱਲ ਜਾ ਰਿਹਾ ਸੀ।
ਪੁਲਿਸ ਮੁਤਾਬਿਕ ਵਿਕਟੋਰੀਅਨ ਰਜਿਸਟ੍ਰੇਸ਼ਨ ਵਾਲ਼ਾ ਇਹ ਬੀ-ਡਬਲ ਕੌਮਬੀਨੇਸ਼ਨ ਟਰੱਕ 121 ਕਿਲੋਮੀਟਰ ਪ੍ਰਤੀ ਘੰਟਾ ਦੀ ਯਾਤਰਾ ਕਰਦਾ ਹੋਇਆ ਪਾਇਆ ਗਿਆ ਸੀ।
ਪੜਤਾਲ ਦੌਰਾਨ ਉਸਨੂੰ ਲੌਗਬੁੱਕ ਵਿੱਚ ਜ਼ਰੂਰੀ ਜਾਣਕਾਰੀ ਨਾ ਭਰਨ ‘ਤੇ ਵੀ ਜੁਰਮਾਨਾ ਕੀਤਾ ਗਿਆ।
ਬ੍ਰਿਸਬੇਨ ਵਿੱਚ ਡਰਾਈਵਿੰਗ ਦੀ ਟ੍ਰੇਨਿੰਗ ਦੇਣ ਵਾਲ਼ੇ ਜੈ ਗਿੱਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਡਰਾਈਵਿੰਗ ਕਾਨੂੰਨ ਅਤੇ ਲੌਗਬੁੱਕ ਨਾਲ਼ ਜੁੜੇ ਨਿਯਮਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ ਸੁਰੱਖਿਆ-ਪੱਖ ਤੋਂ ਕਾਫੀ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਇਹਨਾਂ ਨਿਯਮਾਂ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਡਰਾਈਵਰ ਕਦੇ ਵੀ ਆਰਾਮ ਤੋਂ ਵਾਂਝੇ ਨਾ ਹੋਣ ਅਤੇ ਸੜਕਾਂ ‘ਐਕਸੀਡੈਂਟ-ਮੁਕਤ’ ਅਤੇ ਸਭ ਲਈ ਸੁਰੱਖਿਅਤ ਹੋਣ - ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ....
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
ਇਹ ਵੀ ਪੜ੍ਹੋ ਜਾਂ ਸੁਣੋ: ਐਸ ਬੀ ਐਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ

ਟ੍ਰੱਕਇੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜਾਣੋ ਇਸ ਕਿੱਤੇ ਨਾਲ਼ ਜੁੜੀਆਂ ਕੁਝ ਜ਼ਰੂਰੀ ਗੱਲ਼ਾਂ