SKIP TO MAIN CONTENT

'ਪਿਆਰ, ਸਮਰਪਣ ਤੇ ਮਮਤਾ ਦੀ ਮੂਰਤ': ਆਸਟ੍ਰੇਲੀਆ 'ਚ ਰਹਿੰਦੀਆਂ ਪੰਜਾਬੀ ਮਾਵਾਂ ਲਈ ਮਾਂ-ਦਿਹਾੜੇ ਦੇ ਮਾਇਨੇ

Baljinder Kaur
Melbourne-based Baljinder Kaur with her family. Source: Supplied by Sukh Dandiwal

8 ਮਈ ਨੂੰ ਵਿਸ਼ਵ ਭਰ ਵਿੱਚ ਮਾਂ-ਦਿਹਾੜਾ ਮਨਾਇਆ ਜਾਂਦਾ ਹੈ। ਇਹ ਦਿਵਸ ਮਾਵਾਂ ਦੇ ਪਿਆਰ, ਸਮਰਪਣ, ਮਮਤਾ ਅਤੇ ਕੁਰਬਾਨੀਆਂ ਨੂੰ ਸਮਰਪਿਤ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਸਟ੍ਰੇਲੀਆ ਵਿੱਚ ਇਸਨੂੰ ਲੈਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਐਸ ਬੀ ਐਸ ਪੰਜਾਬੀ ਨਾਲ ਕੁੱਝ ਮਾਵਾਂ ਨੇ ਗੱਲਬਾਤ ਕੀਤੀ ਅਤੇ ਮਾਂ ਬਨਣ ਦੇ ਮਾਇਨੇ ਬਿਆਨ ਕਰਦਿਆਂ ਆਪਣੇ ਤਜ਼ੁਰਬੇ ਸਾਂਝੇ ਕੀਤੇ।

Published

Updated

By Jasdeep Kaur

Source: SBS

Skip to podcast episode content

8 ਮਈ ਨੂੰ ਵਿਸ਼ਵ ਭਰ ਵਿੱਚ ਮਾਂ-ਦਿਹਾੜਾ ਮਨਾਇਆ ਜਾਂਦਾ ਹੈ। ਇਹ ਦਿਵਸ ਮਾਵਾਂ ਦੇ ਪਿਆਰ, ਸਮਰਪਣ, ਮਮਤਾ ਅਤੇ ਕੁਰਬਾਨੀਆਂ ਨੂੰ ਸਮਰਪਿਤ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਸਟ੍ਰੇਲੀਆ ਵਿੱਚ ਇਸਨੂੰ ਲੈਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਐਸ ਬੀ ਐਸ ਪੰਜਾਬੀ ਨਾਲ ਕੁੱਝ ਮਾਵਾਂ ਨੇ ਗੱਲਬਾਤ ਕੀਤੀ ਅਤੇ ਮਾਂ ਬਨਣ ਦੇ ਮਾਇਨੇ ਬਿਆਨ ਕਰਦਿਆਂ ਆਪਣੇ ਤਜ਼ੁਰਬੇ ਸਾਂਝੇ ਕੀਤੇ।

ਬਲਵਿੰਦਰ ਕੌਰ ਜੋ ਕਿ ਇੱਕ ਯੁਵਾ ਮਾਂ ਹੈ, ਉਸਦਾ ਕਹਿਣਾ ਹੈ ਕਿ ਉਸਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮਾਵਾਂ ਦੀ ਕਦਰ ਦੇ ਸੁਨੇਹੇ ਲਈ ਅਜਿਹਾ ਖ਼ਾਸ ਦਿਨ ਬਣਾਇਆ ਗਿਆ ਹੈ।

ਦੂਜੇ ਪਾਸੇ ਬਲਜਿੰਦਰ ਕੌਰ ਆਪਣੇ ਪਰਿਵਾਰ ਦੀ ਦੂਜੀ ਅਤੇ ਤੀਜੀ ਪੀੜ੍ਹੀ ਨਾਲ ਮਿਲ ਕੇ ਇਸ ਦਿਵਸ ਦਾ ਆਨੰਦ ਲੈ ਰਹੇ ਹਨ।

ਇਸ ਮਾਂ ਦਿਵਸ ਨੂੰ ਆਪਣੇ ਪੋਤੇ-ਪੋਤੀਆਂ ਨਾਲ ਮਨਾਉਣ ਲਈ ਤਿਆਰ ਸ਼੍ਰੀਮਤੀ ਕੌਰ ਦਾ ਕਹਿਣਾ ਹੈ,''ਮਮਤਾ ਅਤੇ ਪਿਆਰ ਦੀ ਮੂਰਤ ਮਾਂ ਦੇ ਸਤਿਕਾਰ 'ਚ ਮਾਂ ਦਿਵਸ ਮਨਾਇਆ ਜਾਂਦਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਭਾਈਚਾਰੇ ਦੇ ਲੋਕ ਵੀ ਹੁਣ ਇਸ ਦਿਨ ਨੂੰ ਮਨਾਉਂਦੇ ਹਨ ਜਦਕਿ ਇਹ ਪਹਿਲਾਂ ਏਨਾ ਪ੍ਰਚਲਿਤ ਨਹੀਂ ਸੀ।"

ਆਸਟ੍ਰੇਲੀਆ ਵੱਸਦੀਆਂ ਇਨ੍ਹਾਂ ਮਾਵਾਂ ਦੇ ਮਾਂ ਦਿਵਸ  ਪ੍ਰਤੀ ਵਿਚਾਰ ਜਾਨਣ ਲਈ ਇਹ ਰਿਪੋਰਟ ਸੁਣੋ...

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now