SKIP TO MAIN CONTENT

ਯੂਨੀਵਰਸਿਟੀਆਂ ਤੋਂ ਯੂਰੇਨੀਅਮ ਤੱਕ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਕਿਹੜੇ ਨਵੇਂ ਸੌਦੇ ਹੋਏ? ਕੀ ਹੋ ਸਕਦਾ ਹੈ ਇਨ੍ਹਾਂ ਦਾ ਪ੍ਰਭਾਵ?

NARENDRA MODI AUSTRALIA VISIT
ਮੈਲਬਰਨ ਦੇ ਮਾਰਵਲ ਸਟੇਡੀਅਮ ਵਿਖੇ ਮੈਲਬੌਰਨ ਮੀਟਸ ਮੋਦੀ ਕਮਿਊਨਿਟੀ ਪ੍ਰੋਗਰਾਮ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ। (AAP Image/Joel Carrett) Source: AAP / JOEL CARRETT/AAPIMAGE

ਹਾਲ ਹੀ ਵਿਚ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੈਲਬਰਨ ਫੇਰੀ ਦੌਰਾਨ ਰੱਖਿਆ, ਨਿਵੇਸ਼ ਅਤੇ ਊਰਜਾ ਸਮੇਤ ਕਈ ਅਹਿਮ ਸਮਝੌਤਿਆਂ ਨੂੰ ਅੱਗੇ ਵਧਾਉਣ 'ਤੇ ਸਹਿਮਤੀ ਬਣੀ। ਆਸਟ੍ਰੇਲੀਆ ਅਤੇ ਭਾਰਤੀ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੌਰਾਨ ਭਾਰਤ ਵਿੱਚ ਆਸਟ੍ਰੇਲੀਆਈ ਯੂਨੀਵਰਸਿਟੀਆਂ ਦੇ ਕੈਂਪਸ ਖੋਲ੍ਹਣ, ਰੱਖਿਆ ਸਬੰਧ ਹੋਰ ਡੂੰਘੇ ਕਰਨ, ਆਸਟ੍ਰੇਲੀਆ ਸੁਪਰ ਵੱਲੋਂ ਭਾਰਤ ਵਿੱਚ ਨਿਵੇਸ਼ ਵਧਾਉਣ, ਭਾਰਤ ਨੂੰ ਆਸਟ੍ਰੇਲੀਆਈ ਯੂਰੇਨੀਅਮ ਦੀ ਸਪਲਾਈ ਅਤੇ ਦੋਵੇਂ ਦੇਸ਼ਾਂ ਵੱਲੋਂ ਇੱਕ-ਦੂਜੇ ਦੇ ਖੇਤਰਾਂ ਵਿੱਚ ਸੈਨਿਕ ਜਹਾਜ਼ਾਂ ਦੀ ਤਾਇਨਾਤੀ ਵਰਗੇ ਕਦਮ ਸ਼ਾਮਲ ਕੀਤੇ ਗਏ । ਆਸਟ੍ਰੇਲੀਆ-ਭਾਰਤ ਸਮਝੌਤਿਆਂ ਦੀ ਡੂੰਘਾਈ ਨਾਲ ਪੜਚੋਲ ਕਰਨ ਲਈ ਐਸ ਬੀ ਐਸ ਪੰਜਾਬੀ ਨੇ ਲੇਬਰ ਤੋਂ ਪੱਛਮੀ ਆਸਟ੍ਰੇਲੀਆ ਦੀ ਸੰਸਦ ਮੈਂਬਰ ਡਾ. ਪਰਵਿੰਦਰ ਕੌਰ, ਅਤੇ ਨੈਸ਼ਨਲਜ਼ ਤੋਂ ਨਿਊ ਸਾਊਥ ਵੇਲਜ਼ ਵਿੱਚ ਮੰਤਰੀ ਗੁਰਮੇਸ਼ ਸਿੰਘ ਨਾਲ ਸਾਂਝ ਪਾਈ । ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ...

Published

Updated

By Shyna Kalra

Presented by Shyna Kalra

Source: SBS

Skip to podcast episode content

ਹਾਲ ਹੀ ਵਿਚ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੈਲਬਰਨ ਫੇਰੀ ਦੌਰਾਨ ਰੱਖਿਆ, ਨਿਵੇਸ਼ ਅਤੇ ਊਰਜਾ ਸਮੇਤ ਕਈ ਅਹਿਮ ਸਮਝੌਤਿਆਂ ਨੂੰ ਅੱਗੇ ਵਧਾਉਣ 'ਤੇ ਸਹਿਮਤੀ ਬਣੀ। ਆਸਟ੍ਰੇਲੀਆ ਅਤੇ ਭਾਰਤੀ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੌਰਾਨ ਭਾਰਤ ਵਿੱਚ ਆਸਟ੍ਰੇਲੀਆਈ ਯੂਨੀਵਰਸਿਟੀਆਂ ਦੇ ਕੈਂਪਸ ਖੋਲ੍ਹਣ, ਰੱਖਿਆ ਸਬੰਧ ਹੋਰ ਡੂੰਘੇ ਕਰਨ, ਆਸਟ੍ਰੇਲੀਆ ਸੁਪਰ ਵੱਲੋਂ ਭਾਰਤ ਵਿੱਚ ਨਿਵੇਸ਼ ਵਧਾਉਣ, ਭਾਰਤ ਨੂੰ ਆਸਟ੍ਰੇਲੀਆਈ ਯੂਰੇਨੀਅਮ ਦੀ ਸਪਲਾਈ ਅਤੇ ਦੋਵੇਂ ਦੇਸ਼ਾਂ ਵੱਲੋਂ ਇੱਕ-ਦੂਜੇ ਦੇ ਖੇਤਰਾਂ ਵਿੱਚ ਸੈਨਿਕ ਜਹਾਜ਼ਾਂ ਦੀ ਤਾਇਨਾਤੀ ਵਰਗੇ ਕਦਮ ਸ਼ਾਮਲ ਕੀਤੇ ਗਏ । ਆਸਟ੍ਰੇਲੀਆ-ਭਾਰਤ ਸਮਝੌਤਿਆਂ ਦੀ ਡੂੰਘਾਈ ਨਾਲ ਪੜਚੋਲ ਕਰਨ ਲਈ ਐਸ ਬੀ ਐਸ ਪੰਜਾਬੀ ਨੇ ਲੇਬਰ ਤੋਂ ਪੱਛਮੀ ਆਸਟ੍ਰੇਲੀਆ ਦੀ ਸੰਸਦ ਮੈਂਬਰ ਡਾ. ਪਰਵਿੰਦਰ ਕੌਰ, ਅਤੇ ਨੈਸ਼ਨਲਜ਼ ਤੋਂ ਨਿਊ ਸਾਊਥ ਵੇਲਜ਼ ਵਿੱਚ ਮੰਤਰੀ ਗੁਰਮੇਸ਼ ਸਿੰਘ ਨਾਲ ਸਾਂਝ ਪਾਈ । ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ...

ਕ੍ਰਿਕਟ ਦੇ ਮੈਦਾਨ ਵਿੱਚ ਭਾਵੇਂ ਆਸਟ੍ਰੇਲੀਆ ਅਤੇ ਭਾਰਤ ਇੱਕ-ਦੂਜੇ ਦੇ ਵਿਰੋਧੀ ਹਨ, ਪਰ ਰੱਖਿਆ ਅਤੇ ਰਣਨੀਤਕ ਸਹਿਯੋਗ ਦੇ ਮਾਮਲੇ ਵਿੱਚ ਦੋਵੇਂ ਦੇਸ਼ਾਂ ਦੀ ਭਾਈਵਾਲੀ ਲਗਾਤਾਰ ਮਜ਼ਬੂਤ ਹੋ ਰਹੀ ਹੈ।

ਇਸ ਵੇਲੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਸਾਲਾਨਾ ਦੁਵੱਲਾ ਵਪਾਰ 50 ਬਿਲੀਅਨ ਡਾਲਰ ਤੋਂ ਵੱਧ ਹੈ।

ਦੋਵੇਂ ਦੇਸ਼ਾਂ ਨੇ ਸੱਭਿਆਚਾਰਕ ਵਿਰਾਸਤ ਨੂੰ ਲੈ ਕੇ ਵੀ ਮਹੱਤਵਪੂਰਨ ਕਦਮ ਚੁੱਕੇ ਹਨ। ਭਾਰਤ ਨੇ ਚੇਨਈ ਦੇ ਸਰਕਾਰੀ ਅਜਾਇਬ ਘਰ ਵਿੱਚ ਰੱਖੇ ਆਸਟ੍ਰੇਲੀਆ ਦੇ ਮੂਲ ਵਾਸੀਆਂ ਦੇ ਪੂਰਵਜਾਂ ਦੇ ਅਵਸ਼ੇਸ਼ ਉਨ੍ਹਾਂ ਦੇ ਪਰੰਪਰਾਗਤ ਰਖਵਾਲਿਆਂ ਨੂੰ ਵਾਪਸ ਸੌਂਪਣ ਦਾ ਵਾਅਦਾ ਕੀਤਾ ਹੈ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵੀ ਨੈਸ਼ਨਲ ਗੈਲਰੀ ਆਫ਼ ਆਸਟ੍ਰੇਲੀਆ ਅਤੇ ਆਰਟ ਗੈਲਰੀ ਆਫ਼ ਨਿਊ ਸਾਊਥ ਵੇਲਜ਼ ਵਿੱਚ ਸੰਭਾਲੀਆਂ ਭਾਰਤ ਨਾਲ ਸਬੰਧਤ ਸੱਭਿਆਚਾਰਕ ਵਸਤਾਂ ਸਵੈ-ਇੱਛਾ ਨਾਲ ਭਾਰਤ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ।

ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ "ਦੋਵੇਂ ਦੇਸ਼ ਨਵੀਨਤਾ ਅਤੇ ਨਿਵੇਸ਼ ਲਈ ਰਨਵੇਅ ਤਿਆਰ ਕਰ ਰਹੇ ਹਨ।" ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ "ਰਨਵੇਅ" ਨਿਵੇਸ਼ਕਾਂ ਲਈ ਨਵੇਂ ਮੌਕਿਆਂ ਅਤੇ ਆਰਥਿਕ ਲਾਭਾਂ ਦੀ ਉਡਾਣ ਸਾਬਤ ਹੁੰਦਾ ਹੈ?

ਪੂਰਾ ਵਿਸ਼ਲੇਸ਼ਣ ਪੌਡਕਸਟ ਰਾਹੀਂ ਸੁਣੋ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now