ਸਿਡਨੀ 'ਚ ਮੌਤ ਦਾ ਸ਼ਿਕਾਰ ਹੋਏ ਟਰੱਕ ਡਰਾਇਵਰ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਦੀ ਪ੍ਰਕ੍ਰਿਆ ਜਾਰੀ, ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ

VARINDER SINGH.jfif

ਵਰਿੰਦਰ ਸਿੰਘ ਦੀ ਫਾਈਲ ਫੋਟੋ।

ਮੈਲਬਰਨ ਵਾਸੀ ਵਰਿੰਦਰ ਸਿੰਘ (ਕਰੀਬ 31 ਸਾਲ) ਦੀ ਸਿਡਨੀ ਵਿੱਚ ਅਚਾਨਕ ਮੌਤ ਹੋ ਗਈ ਸੀ। ਕੋਰੋਨਰ ਦੀ ਰਿਪੋਰਟ ਅਨੁਸਾਰ ਇਹ ਹਾਦਸਾ ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ। ‘ਇੰਟਰਸਟੇਟ’ ਟਰੱਕ ਚਲਾਉਣ ਵਾਲਾ ਵਰਿੰਦਰ ਘਟਨਾ ਵਾਲੇ ਦਿਨ ਵੀ ਟਰੱਕ ਲੈ ਕੇ ਸਿਡਨੀ ਗਿਆ ਸੀ। ਉੱਥੇ ਵੇਅਰਹਾਊਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮੂਲ ਰੂਪ ਤੋਂ ਪੰਜਾਬ ਦੇ ਅੰਮ੍ਰਿਤਸਰ ਨਾਲ ਸੰਬੰਧ ਰੱਖਣ ਵਾਲਾ ਵਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ 2 ਧੀਆਂ ਦਾ ਪਿਤਾ ਸੀ। ਪੰਜਾਬ ਵਿੱਚ ਉਸ ਦੇ ਮਾਪੇ ਹੁਣ ਉਸਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਆਖਰੀ ਰਸਮਾਂ ਨਿਭਾਅ ਸਕਣ।


ਵਰਿੰਦਰ ਸਿੰਘ ਦੇ ਰਿਸ਼ਤੇਦਾਰ ਬ੍ਰਿਸਬੇਨ ਵਾਸੀ ਅਮਨ ਛੀਨਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਰਿੰਦਰ ਸਿੰਘ ਜਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੱਗੋ ਮਾਹਲ ਦਾ ਵਸਨੀਕ ਸੀ।

ਉਹ ਸੁਨਹਿਰੀ ਭਵਿੱਖ ਦਾ ਸੁਫਨਾ ਲੈ ਕੇ 2017 ਵਿੱਚ ਆਸਟ੍ਰੇਲੀਆ ਆਇਆ ਸੀ। ਵਰਿੰਦਰ ਦਾ ਪਰਿਵਾਰਕ ਪਿਛੋਕੜ ਵੀ ਡਰਾਇਵਿੰਗ ਵਿੱਚ ਹੋਣ ਕਾਰਨ ਉਸ ਨੇ 2018 ਵਿੱਚ ਟਰੱਕ ਦਾ ਲਾਈਸੰਸ ਹਾਸਲ ਕਰ ਲਿਆ ਸੀ। ਮੌਜੂਦਾ ਸਮੇਂ ਉਹ ਮੈਲਬਰਨ ਦੀ ਇੱਕ ਟਰੱਕ ਕੰਪਨੀ ਵਿੱਚ ‘ਇੰਟਰਸਟੇਟ’ ਟਰੱਕ ਚਲਾਉਂਦਾ ਸੀ।
VARINDER SINGH with AMAN CHHINA .jfif
ਅਮਨ ਛੀਨਾ ਅਤੇ ਵਰਿੰਦਰ ਸਿੰਘ ਦੀ ਫਾਈਲ ਫੋਟੋ।
ਘਟਨਾ ਵਾਲੇ ਦਿਨ ਵੀ ਉਹ ਟਰੱਕ ਲੈ ਕੇ ਸਿਡਨੀ ਗਿਆ ਸੀ। ਉੱਥੇ ਵੇਅਰਹਾਊਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਅਮਨ ਛੀਨਾ ਮੁਤਾਬਿਕ ਇਸ ਗੱਲ ਦਾ ਖੁਲਾਸਾ ਕੋਰੋਨਰ ਦੀ ਰਿਪੋਰਟ ਵਿੱਚ ਹੋਇਆ ਹੈ।

ਅਮਨ ਛੀਨਾ ਨੇ ਦੱਸਿਆ ਕਿ ਵਰਿੰਦਰ ਸਿੰਘ ਆਪਣੀ ਪਤਨੀ, ਦੋ ਧੀਆਂ ਜਿਨ੍ਹਾਂ ਵਿਚੋਂ ਇੱਕ ਦੀ ਉਮਰ 5 ਸਾਲ ਅਤੇ ਦੂਜੀ ਦੀ ਉਮਰ ਮਹਿਜ 7 ਮਹੀਨੇ ਹੈ, ਸਮੇਤ ਮੈਲਬਰਨ ਦੇ ਟਰਗਨੀਨਾ ਇਲਾਕੇ ਵਿੱਚ ਰਹਿ ਰਿਹਾ ਸੀ।


ਵਰਿੰਦਰ ਸਿੰਘ ਨੇ ਪੀ.ਆਰ ਲਈ ਅਰਜ਼ੀ ਦਾਖਲ ਕੀਤੀ ਹੋਈ ਸੀ ਅਤੇ ਪਰਿਵਾਰ ਆਸਟ੍ਰੇਲੀਆ ਦੀ ਸਥਾਈ ਨਾਗਰਿਕਤਾ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇਹ ਭਾਣਾ ਵਰਤ ਗਿਆ।

ਅਮਨ ਨੇ ਇਹ ਵੀ ਦੱਸਿਆ ਕਿ ਵਰਿੰਦਰ ਸਿੰਘ ਹਾਲ ਹੀ ਵਿੱਚ ਪੰਜਾਬ ਆਪਣੇ ਮਾਪਿਆਂ ਨੂੰ ਮਿਲ ਕੇ ਵਾਪਸ ਆਇਆ ਸੀ।

ਵਰਿੰਦਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਿੱਚ ਉਸ ਦੇ ਮਾਪਿਆਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਅ ਰਹੇ ਮਨਜੀਤ ਬੋਪਾਰਾਏ ਜੋ ਕਿ ਭਾਈਚਾਰਕ ਕਾਰਜਾਂ ਵਿੱਚ ਮੋਢੀ ਹੋ ਕੇ ਸੇਵਾ ਕਰਦੇ ਹਨ, ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Manjit Boparai
Manjit Boparai
ਮਨਜੀਤ ਬੋਪਾਰਾਏ ਨੇ ਦੱਸਿਆ ਕਿ ਸਰਕਾਰ ਅਤੇ ਏਅਰਲਾਈਨਜ਼ ਦੀਆਂ ਪ੍ਰਕ੍ਰਿਆਵਾਂ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਵੱਲ ਰਵਾਨਾ ਕਰ ਦਿੱਤਾ ਜਾਵੇਗਾ ਤਾਂ ਜੋ ਪਰਿਵਾਰਕ ਮੈਂਬਰਾਂ ਵਲੋਂ ਉਸ ਦੀਆਂ ਆਖਰੀ ਰਸਮਾਂ ਨਿਭਾਈਆਂ ਜਾ ਸਕਣ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਸਿਡਨੀ 'ਚ ਮੌਤ ਦਾ ਸ਼ਿਕਾਰ ਹੋਏ ਟਰੱਕ ਡਰਾਇਵਰ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਦੀ ਪ੍ਰਕ੍ਰਿਆ ਜਾਰੀ, ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ | SBS Punjabi