SKIP TO MAIN CONTENT

ਵਿਕਟੋਰੀਅਨ ਚੋਣਾਂ 2022 ਦੀ ਜਿੱਤ ਨਾਲ ਸੱਤਾ ‘ਚ ਤੀਜੀ ਵਾਰ ਵਾਪਸ ਆਈ ਲੇਬਰ ਪਾਰਟੀ

Victorian Premier Daniel Andrews speaks during a press conference in Melbourne.
Victorian Premier Daniel Andrews. Source: AAP

ਸ਼ਨੀਵਾਰ ਨੂੰ ਵਿਕਟੋਰੀਆ ਵਿੱਚ ਹੋਈਆ ਚੋਣਾਂ ਤੋਂ ਬਾਅਦ ਲੇਬਰ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸ ਆ ਰਹੀ ਹੈ। ਹਾਲਾਂਕਿ ਗਠਜੋੜ ਨੇ ਵਿਕਟੋਰੀਅਨ ਲੋਕਾਂ ਨੂੰ ਚੋਣਾਂ ਵਿੱਚ ਲੁਭਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੀ ਕੋਸ਼ਿਸ਼ਾਂ ਨਾਕਾਮ ਰਹੀਆਂ।


Published

By Deborah Groarke

Presented by Jasdeep Kaur

Source: SBS


Skip to podcast episode content

ਸ਼ਨੀਵਾਰ ਨੂੰ ਵਿਕਟੋਰੀਆ ਵਿੱਚ ਹੋਈਆ ਚੋਣਾਂ ਤੋਂ ਬਾਅਦ ਲੇਬਰ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸ ਆ ਰਹੀ ਹੈ। ਹਾਲਾਂਕਿ ਗਠਜੋੜ ਨੇ ਵਿਕਟੋਰੀਅਨ ਲੋਕਾਂ ਨੂੰ ਚੋਣਾਂ ਵਿੱਚ ਲੁਭਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੀ ਕੋਸ਼ਿਸ਼ਾਂ ਨਾਕਾਮ ਰਹੀਆਂ।


ਲਿਬਰਲ ਲੀਡਰ ਮੈਥਿਊ ਗਾਏ ਵਿਕਟੋਰੀਅਨ ਵੋਟਾਂ ਦੇ ਪ੍ਰਚਾਰ ਦੌਰਾਨ ਵਾਰ-ਵਾਰ ਇੱਕੋ ਗੱਲ ਦੁਹਰਾਉਂਦੇ ਨਜ਼ਰ ਆਏ ਸਨ ਕਿ ਇਸ ਵਾਰ ਵੋਟਾਂ ਲੇਬਰ ਲੀਡਰ ਡੈਨੀਅਲ ਐਂਡਰਿਊਜ਼ ਦੀ ਥਾਂ ਉਹਨਾਂ ਨੂੰ ਪਾਈਆਂ ਜਾਣ ਪਰ ਗਠਜੋੜ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗੀ।

ਹਾਲਾਂਕਿ ਰਸਮੀ ਤੌਰ ਉੱਤੇ ਅਜੇ ਨਤੀਜੇ ਦੀ ਘੋਸ਼ਣਾ ਹੋਣੀ ਬਾਕੀ ਹੈ ਪਰ ਗਿਣੀਆਂ ਗਈਆਂ ਵੋਟਾਂ ਦੀ ਪ੍ਰਤੀਸ਼ਤਤਾ ਦਰਸਾਉਂਦੀ ਹੈ ਕਿ ਗਠਜੋੜ ਕੋਲ ਜਿੱਤਣ ਦਾ ਕੋਈ ਰਸਤਾ ਨਹੀਂ ਹੈ।

ਨਵੀਂ ਪਾਰਲੀਮੈਂਟ ਵਿੱਚ ਲੇਬਰ ਕੋਲ ਘੱਟੋ-ਘੱਟ 51 ਸੀਟਾਂ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਜੋ ਕਿ ਜਿੱਤ ਲਈ ਕਾਫੀ ਹਨ।

ਡੈਨ ਐਂਡਰਿਊਜ਼ ਵਿਕਟੋਰੀਆ ਦੇ ਅਜਿਹੇ ਪੰਜਵੇਂ ਪ੍ਰੀਮੀਅਰ ਬਣ ਗਏ ਹਨ ਜੋ 3000 ਤੋਂ ਵੀ ਵੱਧ ਸਮੇਂ ਲਈ ਦਫ਼ਤਰ ਵਿੱਚ ਸੇਵਾ ਨਿਭਾਉਣਗੇ।

ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਇਸ ਲਗਾਤਾਰ ਤੀਜੀ ਜਿੱਤ ਨੂੰ ਆਪਣੇ ਪੌਜ਼ਟਿਵ ਕੰਮਕਾਜ ਦੇ ਤਰੀਕਿਆਂ ਉੱਤੇ ਹਾਵੀ ਨਹੀਂ ਹੋਣ ਦੇਣਗੇ ਅਤੇ ਪਹਿਲਾਂ ਦੀ ਤਰ੍ਹਾਂ ਹੀ ਵਿਕਟੋਰੀਅਨਾਂ ਦੇ ਹਿੱਤਾਂ ਲਈ ਕੰਮ ਕਰਦੇ ਰਹਿਣਗੇ।

ਉਧਰ ਲਿਬਰਲ ਨੇਤਾ ਮੈਥੀਊ ਗਾਏ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ।

ਗੱਠਜੋੜ ਲਈ ਮਾੜੇ ਨਤੀਜਿਆਂ ਦੇ ਬਾਵਜੂਦ ਮੈਥੀਊ ਆਸ਼ਾਵਾਦੀ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਸਮ੍ਹਾਂ ਜੋ ਹੋ ਚੁੱਕਾ ਹੈ ਉਸ ਬਾਰੇ ਸੋਚਣ ਦਾ ਨਹੀਂ ਬਲਕਿ ਅੱਗੇ ਬਾਰੇ ਸੋਚਣ ਦਾ ਹੈ।

 ਆਜ਼ਾਦ ਉਮੀਦਵਾਰ ਵੀ ਆਪੋ-ਆਪਣੇ ਨਤੀਜਿਆਂ ਦਾ ਜਸ਼ਨ ਮਨਾ ਰਹੇ ਹਨ।

ਮੇਲਿਸਾ ਲੋਵੇ ਨੇ ਲੇਬਰ ਤੋਂ ਹਾਥੋਰਨ ਦੀ ਸੀਟ ਜਿੱਤੀ ਅਤੇ ਕੇਟ ਲਾਰਡਨਰ ਨੇ ਲਿਬਰਲ ਕ੍ਰਿਸ ਕਰੂਥਰ ਤੋਂ ਮਾਰਨਿੰਗਟਨ ਦੀ ਸੀਟ ਜਿੱਤੀ।

ਗ੍ਰੀਨਜ਼ ਦੀ ਕਾਰੁਗਜ਼ਾਰੀ ਪਹਿਲਾਂ ਨਾਲੋਂ ਚੰਗੀ ਰਹੀ।। ਪਾਰਟੀ ਨੇ ਆਪਣੀਆਂ ਮੂਲ ਤਿੰਨ ਸੀਟਾਂ (ਮੇਲਬੋਰਨ, ਬਰੰਜ਼ਵਿਕ ਅਤੇ ਪ੍ਰਹਰਨ) ਨੂੰ ਬਰਕਰਾਰ ਰੱਖਿਆ ਹੈ ਅਤੇ ਹੁਣ ਉਨ੍ਹਾਂ ਦੀ ਹੇਠਲੇ ਸਦਨ ਵਿੱਚ ਆਪਣੀ ਗਿਣਤੀ ਵਧਾਉਣ ਲਈ ਲੇਬਰ ਤੋਂ ਮੈਲਬੌਰਨ ਵਿੱਚ ਨੌਰਥਕੋਟ ਅਤੇ ਰਿਚਮੰਡ ਨੂੰ ਹਾਸਲ ਕਰਨ ਦੀ ਤਿਆਰੀ ਹੈ।


Latest podcast episodes

Follow SBS Punjabi

Download our apps

Watch on SBS

Punjabi News

Stream now