SKIP TO MAIN CONTENT

ਇੰਡੀਅਨ ਟੀਮ ਨੂੰ ਆਪਣੀਆਂ ਖ਼ਾਮੀਆਂ ਉੱਤੇ ਧਿਆਨ ਦੇਣ ਦੀ ਲੋੜ: ਕ੍ਰਿਕੇਟ ਵਿਸ਼ਲੇਸ਼ਕ ਵਿਕਰਾਂਤ ਗੁਪਤਾ

MicrosoftTeams-image.png
Source: SBS

ਆਈ.ਸੀ.ਸੀ ਟੀ-20 ਵਰਲਡ ਕੱਪ 2022 ਦੇ ਸੈਮੀ ਫਾਈਨਲ ਦੌਰਾਨ ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਦੀ ਟੀਮ ਤੋਂ ਬੁਰੀ ਤਰਾਂਹ ਹਾਰਨ ਤੋਂ ਬਾਅਦ ਵਰਲਡ ਕੱਪ ਵਿੱਚੋਂ ਬਾਹਰ ਹੋ ਗਈ ਸੀ। ਸੀਨੀਅਰ ਸਪੋਰਟਸ ਪੱਤਰਕਾਰ ਅਤੇ ਕ੍ਰਿਕੇਟ ਵਿਸ਼ਲੇਸ਼ਕ ਵਿਕਰਾਂਤ ਗੁਪਤਾ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕੇਟ ਟੀਮ ਨੂੰ ਬੇਹਤਰੀ ਲਈ ਹੋਰ ਮੇਹਨਤ ਕਰਨ ਦੀ ਲੋੜ ਹੈ।

Published

By Paras Nagpal, Jasdeep Kaur

Source: SBS

Skip to podcast episode content

ਆਈ.ਸੀ.ਸੀ ਟੀ-20 ਵਰਲਡ ਕੱਪ 2022 ਦੇ ਸੈਮੀ ਫਾਈਨਲ ਦੌਰਾਨ ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਦੀ ਟੀਮ ਤੋਂ ਬੁਰੀ ਤਰਾਂਹ ਹਾਰਨ ਤੋਂ ਬਾਅਦ ਵਰਲਡ ਕੱਪ ਵਿੱਚੋਂ ਬਾਹਰ ਹੋ ਗਈ ਸੀ। ਸੀਨੀਅਰ ਸਪੋਰਟਸ ਪੱਤਰਕਾਰ ਅਤੇ ਕ੍ਰਿਕੇਟ ਵਿਸ਼ਲੇਸ਼ਕ ਵਿਕਰਾਂਤ ਗੁਪਤਾ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕੇਟ ਟੀਮ ਨੂੰ ਬੇਹਤਰੀ ਲਈ ਹੋਰ ਮੇਹਨਤ ਕਰਨ ਦੀ ਲੋੜ ਹੈ।

ਟੀ-20 ਵਰਲਡ ਕੱਪ 2022 ਦੇ ਫਾਈਨਲ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਆਹਮੋ-ਸਾਹਮਣੇ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ।

ਪਰ ਸੈਮੀ-ਫਾਈਨਲ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਪਾਕਿਸਤਾਨ ਅਤੇ ਇੰਗਲੈਂਡ ਫਾਈਨਲ ਵਿੱਚ ਪਹੁੰਚਣ ਵਾਲੀਆਂ ਦੋ ਟੀਮਾਂ ਸਨ।

ਸੈਮੀ-ਫਾਈਨਲ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਬਹੁਤ ਲੋਕਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲੀ ਪਰ ਨਾਲ ਹੀ ਬਹੁਤ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਵੀ ਖੜ੍ਹੇ ਹੋਏ ਕਿ ਇਹਨਾਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਕ੍ਰਿਕੇਟ ਟੀਮ ਆਖਰ ਫਾਈਨਲ ਵਿੱਚੋਂ ਬਾਹਰ ਕਿਵੇਂ ਹੋ ਗਈ।

ਇਸ ਬਾਰੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕ੍ਰਿਕੇਟ ਵਿਸ਼ਲੇਸ਼ਕ ਵਿਕਰਾਂਤ ਗੁਪਤਾ ਨੇ ਦੱਸਿਆ ਕਿ ਭਾਰਤੀ ਕ੍ਰਿਕੇਟ ਟੀਮ ਦੇ ਖੇਡਣ ਦੇ ਅੰਦਾਜ਼ ਵਿੱਚ ਕੁੱਝ ਬਦਲਾ ਲਿਆਉਣ ਦੀ ਜ਼ਰੂਰਤ ਹੈ।

ਉਹਨਾਂ ਦਾ ਮੰਨਣਾ ਹੈ ਕਿ ਭਾਰਤ ਦੀ ਕ੍ਰਿਕੇਟ ਟੀਮ ਅਕਸਰ ਟੀ-20 ਨੂੰ ਵਨ-ਡੇ ਮੈਚ ਦੀ ਤਰ੍ਹਾਂ ਖੇਡਦੀ ਹੈ ਜਦਕਿ ਹਰ ਮੈਚ ਦੀ ਰੂਪ-ਰੇਖਾ ਦੇ ਹਿਸਾਬ ਨਾਲ ਹੀ ਉਸਨੂੰ ਖੇਡਣਾ ਚਾਹੀਦਾ ਹੈ।

ਉਹਨਾਂ ਵੱਲੋਂ ਭਾਰਤੀ ਕ੍ਰਿਕੇਟ ਟੀਮ ਦੀ ਬੇਹਤਰੀ ਅਤੇ ਭਵਿੱਖ ਨਾਲ ਜੁੜੀਆਂ ਹੋਰ ਕੀ ਰੋਚਕ ਗੱਲ੍ਹਾਂ ਸਾਂਝੀਆਂ ਕੀਤੀਆਂ ਗਈਆਂ ਹਨ ਇਹ ਜਾਨਣ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ।

Latest podcast episodes

Follow SBS Punjabi

Download our apps

Watch on SBS

Punjabi News

Stream now