ਇਮਪਲੋਯਰ ਸਪੌਂਸਰਡ ਵੀਜ਼ਿਆਂ 'ਤੇ ਲਟਕਦੀ ਡਿਪੋਰਟੇਸ਼ਨ ਦੀ ਤਲਵਾਰ

Deportation Looms, and a Father Prepares to Say Goodbye

(The New York Times) Source: SBS

ਜਿਹੜੇ ਪ੍ਰਵਾਸੀ ਪਰਮਾਨੈਂਟ ਰੈਜ਼ੀਡੈਂਸੀ ਲਈ ਆਪਣੇ ਰੁਜ਼ਗਾਰਦਾਤਾ ਦੁਆਰਾ ਸਪੌਂਸਰ ਕੀਤੇ ਜਾਣ ਉੱਤੇ ਨਿਰਭਰ ਹੁੰਦੇ ਹਨ, ਉਹਨਾਂ ਦੀ ਜਿੰਦਗੀ ਦੋ ਸਾਲਾਂ ਲਈ ਸਿਰ ਉਤੇ ਛੁਰੀ ਵਾਂਗ ਉਦੋਂ ਤੱਕ ਲਟਕਦੀ ਰਹਿੰਦੀ ਹੈ ਜਦੋਂ ਤੱਕ ਉਹਨਾਂ ਦੀਆਂ ਅਰਜੀਆਂ ਉੱਤੇ ਕਾਰਵਾਈ ਚਲ ਰਹੀ ਹੁੰਦੀ ਹੈ।


ਕਈ ਯੂਨਿਅਨਾਂ ਅਤੇ ਮਾਈਗ੍ਰੇਸ਼ਨ ਏਜੈਂਟਾਂ ਮੁਤਾਬਕ, ਪਰਮਾਨੈਂਟ ਰੈਸੀਡੈਂਸੀ ਵਾਲੇ ਵੀਜ਼ਿਆਂ ਦੀ ਪਰੋਸੈਸਿੰਗ ਵਿੱਚ ਲਗ ਰਿਹਾ ਜਿਆਦਾ ਸਮਾਂ, ਆਸਟ੍ਰੇਲੀਆ ਵਿਚਲੇ ਕਈ ਪ੍ਰਵਾਸੀ ਕਾਮਿਆਂ ਲਈ ਦੇਸ਼ ਨਿਕਾਲੇ ਅਤੇ ਸ਼ੋਸ਼ਣ ਵਰਗੇ ਜੋਖਮਾਂ ਨੂੰ ਵਧਾ ਰਿਹਾ ਹੈ। ਜਿਹੜੇ ਪ੍ਰਵਾਸੀ ਪਰਮਾਨੈਂਟ ਰੈਜ਼ੀਡੈਂਸੀ ਲਈ ਆਪਣੇ ਰੁਜ਼ਗਾਰਦਾਤਾ ਦੁਆਰਾ ਸਪੌਂਸਰ ਕੀਤੇ ਜਾਣ ਉੱਤੇ ਨਿਰਭਰ ਹੁੰਦੇ ਹਨ, ਉਹਨਾਂ ਦੀ ਜਿੰਦਗੀ ਦੋ ਸਾਲਾਂ ਲਈ ਸਿਰ ਉਤੇ ਛੁਰੀ ਵਾਂਗ ਉਦੋਂ ਤੱਕ ਲਟਕਦੀ ਰਹਿੰਦੀ ਹੈ ਜਦੋਂ ਤੱਕ ਉਹਨਾਂ ਦੀਆਂ ਅਰਜੀਆਂ ਉੱਤੇ ਕਾਰਵਾਈ ਚਲ ਰਹੀ ਹੁੰਦੀ ਹੈ।

ਇੱਕ ਉਦਾਹਰਣ ਵਜੋਂ ਗਲ ਕਰਦੇ ਹਾਂ ਵੇਅ ਚੇਨ ਦੀ ਜਿਸ ਨੂੰ ਮੀਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਦੋ ਵਾਰ ਪਰਮਾਨੈਂਟ ਰੈਜ਼ੀਡੈਂਸੀ ਮਿਲਦੀ ਮਿਲਦੀ ਐਨ ਉਸ ਵੇਲੇ ਰੁੱਕ ਜਾਂਦੀ ਰਹੀ ਕਿਉਂਕਿ ਜਿਹੜੇ ਬਿਜ਼ਨਸਾਂ ਲਈ ਇਹ ਕੰਮ ਕਰ ਰਹੀ ਸੀ ਉਹ ਦੋਨੋਂ ਵਾਰ ਹੀ ਐਨ ਸਮੇਂ ਤੇ ਆ ਕੇ ਬੰਦ ਹੋ ਗਏ ਸਨ। ਇਸ ਸਮੇਂ ਇਹ ਆਪਣੇ ਪਤੀ ਨਾਲ ਪਿਛਲੇ ਪੰਜ ਸਾਲਾਂ ਤੋਂ ਸਿਡਨੀ ਵਿੱਚ ਰਹਿ ਰਹੀ ਹੈ ਅਤੇ ਵਾਪਸ ਚੀਨ ਭੇਜੇ ਜਾਣ ਦਾ ਡਰ ਹਰ ਸਮੇਂ ਹੀ ਇਸ ਦੇ ਸਿਰ ਤੇ ਛਾਇਆ ਰਹਿੰਦਾ ਹੈ।

ਜੂਨਿਅਰ ਸ਼ੈੱਫ (ਰਸੋਈਏ) ਵਜੋਂ ਕੰਮ ਕਰਨ ਵਾਲੀ ਇਸ ਮੀਰਾ ਨੇ ਪਰਥ ਵਿਚਲੇ ਜੈਮੀਜ਼ ਇਟੈਲੀਅਨ ਰੈਸਟੋਰੈਂਟ ਦੀ ਮਦਦ ਨਾਲ ਪੀ ਆਰ ਵਾਸਤੇ ਅਪਲਾਈ ਕੀਤਾ ਸੀ। ਪਰ ਜਦੋਂ ਇਸ ਬਰਿਟਿਸ਼ ਦੇ ਮਸ਼ਹੂਰ ਰਸੋਈਏ ਦੇ ਨਾਮ ਹੇਠ ਚਲਣ ਵਾਲੀ ਚੇਨ ਵਾਲੇ ਰੈਸਟੋਰੈਂਟਾਂ ਦੇ ਆਸਟ੍ਰੇਲੀਆ ਵਿਚਲੇ ਮਾਲਕਾਂ, ਕੀ-ਸਟੋਨ ਗਰੁੱਪ ਨੇ ਆਪਣੇ ਆਪ ਨੂੰ ਦਿਵਾਲੀਆ ਕਰਾਰ ਦੇ ਦਿੱਤਾ ਤਾਂ ਇਸ ਦੇ ਨਵੇਂ ਮਾਲਕਾਂ ਨੇ ਇਸ ਨੂੰ ਕੈਨਬਰਾ ਵਿੱਚ ਇੱਕ ਨਵੀਂ ਨੌਕਰੀ ਅਤੇ ਸਪੌਂਸਰਸ਼ਿਪ ਪੇਸ਼ ਕੀਤੀ ਪਰ ਇਸ ਨੂੰ ਇੱਕ ਨਵੀਂ ਅਰਜੀ ਦੇ ਨਾਲ ਨਾਲ 3500 ਡਾਲਰਾਂ ਦੀ ਵੀਜ਼ਾ ਅਪਲੀਕੇਸ਼ਨ ਫੀਸ ਵੀ ਭਰਨੀ ਪਈ।

ਪਰ, ਪਿਛਲੇ ਸਾਲ ਅਪ੍ਰੈਲ ਵਿੱਚ ਇਸ ਨੂੰ ਇੱਕ ਹੋਰ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਇਸ ਦੇ ਮਾਲਕ ਨੇ ਉਸ ਨੂੰ ਛੁੱਟੀ ਵਾਲੇ ਦਿਨ ਵੀ ਅਚਾਨਕ ਕੰਮ ਤੇ ਬੁਲਾਇਆ ਅਤੇ ਕਿਹਾ ਕਿ ਅਸੀਂ ਅੱਜ ਤੋਂ ਆਪਣਾ ਇਹ ਸਟੋਰ ਬੰਦ ਕਰ ਰਹੇ ਹਾਂ।

ਬੇਸ਼ਕ ਗ੍ਰਹ ਵਿਭਾਗ ਵਲੋਂ ਇਸ ਸਮੇਂ ਉਸ ਦੀ ਅਰਜ਼ੀ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਮਿਸ ਚੈਨ ਨੂੰ ਹਰ ਵੇਲੇ ਇਹੀ ਖਦਸ਼ਾ ਰਹਿੰਦਾ ਹੈ ਕਿ ਅਗਰ ਇਸ ਦੀ ਅਰਜੀ ਨਾ ਮੰਨਜ਼ੂਰ ਹੋ ਗਈ ਤਾਂ ਇਸ ਨੂੰ 28 ਦਿਨਾਂ ਦੇ ਅੰਦਰ ਅੰਦਰ ਹੀ ਚੀਨ ਵਾਪਸ ਧੱਕ ਦਿੱਤਾ ਜਾਵੇਗਾ। ਇਸ ਦੀ ਅਰਜੀ ਦਾਖਲ ਹੋਣ ਤੋਂ ਬਾਅਦ ਕਾਨੂੰਨਾਂ ਵਿੱਚ ਇੱਕ ਹੋਰ ਤਬਦੀਲੀ ਇਹ ਹੋ ਗਈ ਹੈ ਕਿ ਹੁਣ ਤਿੰਨ ਸਾਲਾਂ ਦਾ ਤਜਰਬਾ ਲੌੜੀਂਦਾ ਹੋਵੇਗਾ। ਭਾਵੇਂ ਇਹ ਦੁਬਾਰਾ ਆਪਣੇ ਤਜਰਬੇ ਵਾਲੀ ਨਵੀਂ ਨੌਕਰੀ ਵੀ ਸ਼ੁਰੂ ਕਰ ਲੈਂਦੀ ਹੈ ਪਰ ਫੇਰ ਵੀ ਇਸ ਦੀ ਅਰਜੀ ਦਾਖਲ ਹੋਣ ਤੱਕ ਇੱਕ ਸਾਲ ਦਾ ਤਜਰਬਾ ਘੱਟ ਹੀ ਦਿਖ ਰਿਹਾ ਹੈ।

ਮਾਈਗ੍ਰੇਸ਼ਨ ਏਜੈਂਟਾਂ ਦਾ ਕਹਿਣਾ ਹੈ ਕਿ ਮਿਸ ਚੈਨ ਵਰਗੇ ਵੀਜ਼ਿਆਂ ਵਾਲੀਆਂ ਅਰਜੀਆਂ ਤੇ ਲਗਣ ਵਾਲੇ ਜਿਆਦਾ ਸਮੇਂ ਕਾਰਨ ਉਹਨਾਂ ਉੱਤੇ ਗਾਜ਼ ਗਿਰ ਰਹੀ ਹੈ। ਜਿਕਰਯੋਗ ਹੈ ਕਿ ਇਸ ਸਮੇਂ 187 ਸਬ-ਕਲਾਸ ਵਾਲੀਆਂ ਵੀਜ਼ਾ ਅਰਜੀਆਂ ਉੱਤੇ ਤਕਰੀਬਨ 21 ਮਹੀਨਿਆਂ ਦਾ ਸਮਾਂ ਲੱਗ ਰਿਹਾ ਹੈ। ਵੀਜ਼ਾ-ਆਸਟ੍ਰੇਲੀਆ ਕੰਪਨੀ ਦੇ ਡਾਇਰੈਕਟਰ ਨਿਕੋਲਸ ਹੌਸਟਨ ਅਨੁਸਾਰ ਲੋਕਾਂ ਕੋਲ ਇਸ ਸਮੇਂ ਬਰਿਜਿੰਗ ਵੀਜ਼ੇ ਤੇ ਜਾਣ ਤੋਂ ਅਲਾਵਾ ਹੋਰ ਕੋਈ ਵੀ ਚਾਰਾ ਨਹੀਂ ਹੈ, ਅਤੇ ਇਸ ਨਾਲ ਉਹ ਹਰ ਸਮੇਂ ਖਤਰੇ ਵਿੱਚ ਰਹਿੰਦੇ ਹਨ।

ਏਸੀਟੀ ਦੀ ਹੋਸਪੀਟੈਲਿਟੀ ਵਰਕਰਸ ਯੂਨਿਅਨ ਦੇ ਸਕੱਤਰ ਲਿੰਡਲ ਰਾਇਨ ਦਸਦੇ ਹਨ ਕਿ ਵੀਅ ਚੈਨ ਵਰਗੇ ਕਈ ਹੋਰ ਕੇਸ ਵੀ ਹਨ।

ਯੂਨਿਅਨ ਦਾ ਮੰਨਣਾ ਹੈ ਕਿ ਅਜਿਹੇ ਵੇਟਿੰਗ ਟਾਈਮਸ ਵਿੱਚ ਮਾਲਕਾਂ ਕੋਲ, ਕਾਮਿਆਂ ਨਾਲ ਧੱਕਾ ਕਰਨ ਲਈ ਬਹੁਤ ਜਿਆਦਾ ਤਾਕਤਾਂ ਹੁੰਦੀਆਂ ਹਨ।

ਮਾਈਗ੍ਰੇਸ਼ਨ ਏਜੈਂਟ ਨਿਕੋਲਸ ਹੋਸਟਨ, ਵਿਭਾਗ ਉੱਤੇ ਇਲਜਾਮ ਲਾਉਂਦੇ ਹੋਏ ਕਹਿੰਦੇ ਹਨ ਕਿ ਉਸ ਨੇ ਵੇਟਿੰਗ ਟਾਈਮ ਨੂੰ ਜਾਣ ਬੁੱਝ ਕੇ ਲੰਬਾ ਕੀਤਾ ਹੋਇਆ ਹੈ ਤਾਂ ਕਿ ਪ੍ਰਵਾਸ ਦੀ ਰਫਤਾਰ ਨੂੰ ਘੱਟ ਕੀਤਾ ਜਾ ਸਕੇ। ਉਹ ਇਸ ਦੀ ਇੱਕ ਹੋਰ ਉਦਾਰਹਣ ਪੇਰੈਂਟ ਅਤੇ ਪਾਰਟਨਰ ਵੀਜ਼ੇ ਦੀ ਵੀ ਦਿੰਦੇ ਹਨ।

ਇਸ ਨਾਲ ਸਹਿਮਤੀ ਰਖਦੇ ਹੋਏ ਮੈਲਬਰਨ ਦੇ ਮਾਈਗ੍ਰੇਸ਼ਨ ਏਜੈਂਟ ਕਿਰਕ ਯਾਨ ਵੀ ਕਹਿੰਦੇ ਹਨ ਕਿ ਵੇਟਿੰਗ ਸਮਿਆਂ ਵਿੱਚ ਬਹੁਤ ਹੀ ਜਿਆਦਾ ਸਮਾਂ ਲਗ ਰਿਹਾ ਹੈ ਅਤੇ ਸਰਕਾਰ ਆਪਣੇ ਕੋਟਿਆਂ ਨੂੰ ਵੀ ਪੂਰਾ ਨਹੀਂ ਕਰ ਰਹੀ।

ਫਰੀਡਮ ਆਫ ਇੰਨਫਰਮੇਸ਼ਨ ਤਹਿਤ ਲਈ ਗਈ ਜਾਣਕਾਰੀ ਮੁਤਾਬਕ, ਸ਼੍ਰੀ ਯਾਨ ਕਹਿੰਦੇ ਹਨ ਕਿ ਕਾਂਟਰੀਬਿਊਟਰੀ ਪੇਰੈਂਟ ਵੀਜ਼ਿਆਂ ਦੀ ਤਾਦਾਦ ਇਸ ਸਾਲ ਫਰਵਰੀ ਤੱਕ, 43,000 ਤੋਂ ਵੀ ਉਪਰ ਹੋ ਚੁੱਕੀ ਸੀ।

ਸ਼ਰਕਾਰ ਆਪਣਾ ਪੱਖ ਰਖਦੇ ਹੋਏ ਕਹਿੰਦੀ ਹੈ ਕਿ ਅਰਜੀਆਂ ਵਿੱਚ ਸੁਰੱਖਿਆ ਪੱਖੋਂ ਕਈ ਜਾਂਚਾਂ ਵਧ ਗਈਆਂ ਹਨ ਅਤੇ ਇਸੀ ਦੇ ਨਤੀਜੇ ਵਜੋਂ ਵੇਟਿੰਗ ਟਾਈਮਸ ਵੀ ਵੱਧ ਰਹੇ ਹਨ।

ਵਿਭਾਗ ਵਲੋਂ ਇੱਕ ਟੈਂਪਰੇਰੀ ਪੇਰੈਂਟ ਵੀਜ਼ਾ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਅਰਜ਼ੀ-ਦਾਤਾ ਦੇ ਮਾਪੇ ਪੰਜ ਸਾਲ ਤੱਕ ਦੇਸ਼ ਵਿੱਚ ਰਹਿੰਦੇ ਹੋਏ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ।


Share

Follow SBS Punjabi

Download our apps

Watch on SBS

Punjabi News

Watch now