SKIP TO MAIN CONTENT

ਵਿਕਟੋਰੀਆ ’ਚ ਵਾਲੀਬਾਲ ਦੇ ਚੈਂਪੀਅਨ ਵਜੋਂ ਉੱਭਰ ਰਿਹਾ ਹੈ ਪੰਜਾਬੀਆਂ ਦਾ ਇਹ ਕਲੱਬ

Volleyball Players of Baba Budha Ji Sports Club Pakenham
Credit: Supplied by Baba Budha Ji Sports Club, Pakenham

ਵਿਕਟੋਰੀਆ ਦੀ ਸਟੇਟ ਵਾਲੀਬਾਲ ਟੀਮ ਵਿੱਚ ਹੁਣ ਪੰਜਾਬੀ ਮੂਲ ਦੇ 3 ਖਿਡਾਰੀ ਵੀ ਖੇਡਦੇ ਨਜ਼ਰ ਆਉਣਗੇ। ਕਨਵਰਪਾਲ ਸਿੰਘ ਕੰਨੀ ਸੰਘਾ, ਸ਼ਮਸ਼ੇਰ ਸ਼ਿੰਘ ਸ਼ੇਰਾ ਅਤੇ ਨਵਜੋਤ ਸਿੰਘ ਜੋਤਾ ਪਿਛਲੇ ਕੁਝ ਸਾਲਾਂ ਤੋਂ ਮੈਲਬੌਰਨ ਦੇ ਸਾਊਥ ਈਸਟ 'ਚ ਪੈਂਦੇ ਪੈਕਨਹਮ ਵਿੱਚ ਪੰਜਾਬੀ ਨੌਜਵਾਨਾਂ ਵੱਲੋਂ ਬਣਾਏ ਗਏ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਵਲੋਂ ਵਾਲੀਬਾਲ ਖੇਡਦੇ ਆ ਰਹੇ ਸਨ। ਇਸ ਕਲੱਬ ਨੇ ਪਿਛਲੇ ਦਿਨੀਂ ਵਿਕਟੋਰੀਆ ਵਾਲੀਬਾਲ ਸਟੇਟ ਲੀਗ ਦੀ ਚੈਂਪੀਅਨ ਟਰਾਫੀ ਵੀ ਜਿੱਤੀ ਸੀ।

Published

Updated

By Patras Masih

Presented by Patras Masih

Source: SBS

Skip to podcast episode content

ਵਿਕਟੋਰੀਆ ਦੀ ਸਟੇਟ ਵਾਲੀਬਾਲ ਟੀਮ ਵਿੱਚ ਹੁਣ ਪੰਜਾਬੀ ਮੂਲ ਦੇ 3 ਖਿਡਾਰੀ ਵੀ ਖੇਡਦੇ ਨਜ਼ਰ ਆਉਣਗੇ। ਕਨਵਰਪਾਲ ਸਿੰਘ ਕੰਨੀ ਸੰਘਾ, ਸ਼ਮਸ਼ੇਰ ਸ਼ਿੰਘ ਸ਼ੇਰਾ ਅਤੇ ਨਵਜੋਤ ਸਿੰਘ ਜੋਤਾ ਪਿਛਲੇ ਕੁਝ ਸਾਲਾਂ ਤੋਂ ਮੈਲਬੌਰਨ ਦੇ ਸਾਊਥ ਈਸਟ 'ਚ ਪੈਂਦੇ ਪੈਕਨਹਮ ਵਿੱਚ ਪੰਜਾਬੀ ਨੌਜਵਾਨਾਂ ਵੱਲੋਂ ਬਣਾਏ ਗਏ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਵਲੋਂ ਵਾਲੀਬਾਲ ਖੇਡਦੇ ਆ ਰਹੇ ਸਨ। ਇਸ ਕਲੱਬ ਨੇ ਪਿਛਲੇ ਦਿਨੀਂ ਵਿਕਟੋਰੀਆ ਵਾਲੀਬਾਲ ਸਟੇਟ ਲੀਗ ਦੀ ਚੈਂਪੀਅਨ ਟਰਾਫੀ ਵੀ ਜਿੱਤੀ ਸੀ।

ਬਾਬਾ ਬੁੱਢਾ ਜੀ ਸਪੋਰਟਸ ਕਲੱਬ ਆਸਟ੍ਰੇਲੀਅਨ ਸਿੱਖ ਗੇਮਜ਼ ਅਤੇ ਗ੍ਰਿਫਥ ਸਿੱਖ ਗੇਮਜ਼ ਵਿੱਚ 2022 ਅਤੇ 2023 ਦੋਵੇਂ ਵਾਰ ਚੈਂਪੀਅਨ ਰਹਿ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਇਸ ਕਲੱਬ ਨੇ ਪਿਛਲੇ ਦਿਨੀਂ ਵਿਕਟੋਰੀਆ ਵਾਲੀਬਾਲ ਸਟੇਟ ਲੀਗ ਦੀ ਚੈਂਪੀਅਨ ਟਰਾਫੀ ਵੀ ਜਿੱਤੀ ਸੀ।

Volleyball Player of Baba Budha Ji Sports Club Packenham
Credit: Supplied by Baba Budha Ji Sports Club, Pakenham

ਇਸ ਕਲੱਬ ਦੇ ਪ੍ਰਧਾਨ ਉਂਕਾਰ ਸਿੰਘ ਸੇਖੋਂ ਨੇ ਐੱਸਬੀਐੱਸ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ 2016 ਵਿੱਚ ਇਸ ਕਲੱਬ ਦੀ ਸ਼ੁਰੂਆਤ ਕੀਤੀ ਸੀ ਅਤੇ ਹੇਠਲੇ ਪੱਧਰ ਦੀਆਂ ਖੇਡਾਂ ਤੋਂ ਸ਼ੁਰੂ ਹੋਇਆ ਖਿਡਾਰੀਆਂ ਦਾ ਸਫ਼ਰ ਅੱਜ ਮਿਹਨਤ ਸਦਕਾ ਇਸ ਮੁਕਾਮ ਉਤੇ ਪਹੁੰਚ ਗਿਆ ਹੈ ਕਿ ਉਨ੍ਹਾਂ ਦੇ ਖਿਡਾਰੀ ਇਸ ਸਾਲ ਹੋਏ ਸਾਰੇ ਟੂਰਨਾਮੈਂਟਾਂ ਦੇ ਜੇਤੂ ਰਹੇ ਹਨ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ  ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now