Watch FIFA World Cup 2026™

LIVE, FREE and EXCLUSIVE

ਚੰਗੀ ਸਿਹਤ ਦੀ ਪ੍ਰੇਰਨਾ ਦੇ ਨਾਲ ਨਾਲ, ਲੋਕ ਭਲਾਈ ਦੇ ਕੰਮ ਕਰਨ ਵਾਲੇ ਸੁਰੇਸ਼ ਮੱਕੜ

Walk and Bike for Fitness and Charity

Suresh Makkar pledging to help disadvantaged children. Source: Suresh Makkar

ਕਈ ਵਾਰ ਸਹੀ ਦਿਸ਼ਾ ਵਿੱਚ ਪੁੱਟੇ ਗਏ ਅਚਨਚੇਤ ਕਦਮ ਸਾਨੂੰ ਅਸੀਮ ਲਾਭ ਸੰਤੁਸ਼ਟੀ ਪਹੁੰਚਾਉਂਦੇ ਹਨ।


Published

By MP Singh

Source: SBS




Share this with family and friends


ਕਈ ਵਾਰ ਸਹੀ ਦਿਸ਼ਾ ਵਿੱਚ ਪੁੱਟੇ ਗਏ ਅਚਨਚੇਤ ਕਦਮ ਸਾਨੂੰ ਅਸੀਮ ਲਾਭ ਸੰਤੁਸ਼ਟੀ ਪਹੁੰਚਾਉਂਦੇ ਹਨ।


ਸਿਡਨੀ ਨਿਵਾਸੀ ਸੂਰੇਸ਼ ਮੱਕੜ ਭਾਈਚਾਰੇ ਦੇ ਸਿਹਤ ਮਸਲਿਆਂ ਵਾਸਤੇ ਕਾਫੀ ਤੱਤਪਰ ਰਹਿੰਦੇ ਹਨ। ਉਹ ਆਮ ਹੀ ਭਾਈਚਾਰੇ ਨੂੰ ਚੰਗੀ ਤੇ ਨਰੋਈ ਸਿਹਤ ਕਾਇਮ ਰੱਖਣ ਵਾਸਤੇ ਪੈਦਲ ਤੁਰਨ ਅਤੇ ਸਾਈਕਲ ਆਦਿ ਨੂੰ ਚਲਾਉਣ ਵਾਸਤੇ ਪ੍ਰੇਰਤ ਕਰਦੇ ਰਹਿੰਦੇ ਹਨ।

ਪਰ ਇੱਕ ਵਾਰ ਵੇਹਲੇ ਸਮੇਂ ਵਿੱਚ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਦੇਖੀ ਜਿਸ ਵਿਚ ਪੰਜਾਬ ਦੀ ਇੱਕ ਨੋਜਵਾਨ ਕੁੜੀ ਵਲੋਂ ਸਮਾਜ ਦੇ ਗਰੀਬ ਤੇ ਅਸਹਾਏ ਬੱਚਿਆਂ ਵਾਸਤੇ ਮੁਫਤ ਦਾ ਸਕੂਲ ਚਲਾਇਆ ਜਾ ਰਿਹਾ ਸੀ। ਇਹ ਸਕੂਲ ਚਲਾਉਣ ਵਾਲੀ ਕੁੜੀ ਆਪ ਖੁਦ ਵੀ 13 ਸਾਲਾਂ ਦੀ ਉਮਰ ਵਿੱਚ ਹੀ ਮਾਪਿਆਂ ਨੂੰ ਗਵਾ ਚੁੱਕੀ ਸੀ। ਪਰ ਹਿੰਮਤ ਨਾ ਹਾਰਦੀ ਹੋਈ ਨੇ ਘਰ ਵਿੱਚ ਕੰਮ ਕਰਨ ਵਾਲੀਆਂ ਦੇ ਬੱਚਿਆਂ ਨੂੰ ਘਰ ਵਿੱਚ ਹੀ ਪੜਾਉਣਾ ਸ਼ੁਰੂ ਕਰ ਦਿੱਤਾ। ਹੋਲੀ ਹੋਲੀ ਇਸ ਨੇ ਇੱਕ ਛੋਟਾ ਜਿਹਾ ਸਕੂਲ ਵੀ ਖੜਾ ਕਰ ਲਿਆ ਜਿਸ ਵਿਚ ਸਮਾਜ ਦੇ ਉਹਨਾਂ ਬੱਚਿਆਂ ਨੂੰ ਮੁਫਤ ਪੜਾਈ ਕਰਵਾਈ ਜਾਂਦੀ ਹੈ ਜਿਨਾਂ ਦੀ ਮਾਇਕ ਹਾਲਤ ਕੁੱਝ ਚੰਗੀ ਨਹੀਂ ਹੁੰਦੀ।

ਇਸ ਵੀਡੀਓ ਤੋਂ ਪ੍ਰੇਰਤ ਹੋ ਕੇ ਸੁਰੇਸ਼ ਮੱਕੜ ਨੇ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਦੀ ਠਾਣੀ ਅਤੇ ਆਪਣੀ ਅਗਲੀ ਸੈਰ ਦੋਰਾਨ ਉਸ ਵਿੱਚ ਭਾਗ ਲੈਣ ਆਏ ਲੋਕਾਂ ਨੂੰ ਵੀ ਇਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਛੋਟੇ ਜਿਹੇ ਉਪਰਾਲੇ ਦਾ ਉਹਨਾਂ ਨੂੰ ਕਿੰਨਾ ਸਹਿਯੋਗ ਮਿਲਿਆ ਅਤੇ ਹੁਣ ਭਵਿੱਖ ਵਿੱਚ ਉਹ ਹੋਰ ਕੀ ਕਰਨਾਂ ਲੋਚਦੇ ਹਨ, ਸੁਣੋ ਇਸ ਗੱਲਬਾਤ ਵਿੱਚ ।


Latest podcast episodes

Follow SBS Punjabi

Download our apps

Watch on SBS

Punjabi News

Watch now