ਸਰਕਾਰੀ ਪੈਕੇਜ ਵਿੱਚ ਡਰਾਈਵਰਾਂ ਲਈ $1500 ਕਰੋਨਾਵਾਇਰਸ ਵਰਕਰ ਸਪੋਰਟ ਭੁਗਤਾਨ ਵਜੋਂ ਵੀ ਰਾਖਵੇਂ ਰੱਖੇ ਗਏ ਹਨ ਜੋ ਉਸ ਡਰਾਈਵਰ ਨੂੰ ਦਿੱਤੇ ਜਾ ਸਕਦੇ ਹਨ ਜਿਸਨੂੰ ਇਸ ਬਿਮਾਰੀ ਦੀ ਲਾਗ ਲੱਗੀ ਹੋਵੇ ਜਾ ਉਸਨੂੰ ਕਿਸੇ ਕਾਰਨ ਆਪਣੇ ਆਪ ਨੂੰ ਸਵੈਇਛੁੱਕ ਤੌਰ ਉੱਤੇ ਅਲੱਗ-ਥਲੱਗ ਕਰਨ ਦੀ ਜ਼ਰੂਰਤ ਹੋਵੇ।
ਰਾਜ ਸਰਕਾਰ ਵੱਲੋਂ ਵੀਲ੍ਹਚੇਅਰ ਲਿਫਟਿੰਗ ਫੀਸ ਨੂੰ ਘੱਟ ਤੋਂ ਘੱਟ ਅਗਲੇ ਤਿੰਨ ਮਹੀਨਿਆਂ ਲਈ ਦੁੱਗਣੇ ਕਰਨ ਲਈ 1.7 ਮਿਲੀਅਨ ਡਾਲਰ ਦੀ ਰਕਮ ਵੀ ਅਲਾਟ ਕੀਤੀ ਗਈ ਹੈ।

Hardev Singh drives a maxi-taxi, which is also wheelchair accessible. Source: Supplied
ਇਸਦੇ ਨਾਲ਼ ਹੀ ਸਰਕਾਰ ਨੇ ਰਾਜ ਭਰ ਵਿਚ ਵਾਹਨਾਂ ਦੀ ਸੇਨੀਟਾਈਜ਼ੇਸ਼ਨ/ਸਾਫ-ਸਫਾਈ ਵਧਾਉਣ ਲਈ 3.5 ਮਿਲੀਅਨ ਡਾਲਰ ਦਾ ਐਲਾਨ ਕੀਤਾ ਹੈ।
ਮੈਲਬੌਰਨ ਦੇ ਡਰਾਈਵਰ ਭਾਈਚਾਰੇ ਨੇ ਇਸ ਸਮੁਚੇ ਪੈਕਜ ਦਾ ਸਵਾਗਤ ਕੀਤਾ ਹੈ। ਪਰ ਨਾਲ਼ ਹੀ ਉਨ੍ਹਾਂ ਇਹ ਵੀ ਆਖਿਆ ਹੈ ਕਿ ਚੰਗਾ ਹੋਵੇ ਅਗਰ ਇਸ ਸਹਾਇਤਾ ਰਾਸ਼ੀ ਦਾ 'ਸਿੱਧਾ ਫਾਇਦਾ' ਵੱਡੀਆਂ ਕੰਪਨੀਆਂ ਦੀ ਬਜਾਇ ਡਰਾਈਵਰਾਂ ਨੂੰ ਹੋਵੇ ਜੋ ਇਸ ਵੇਲ਼ੇ ਪੈਦਾ ਹੋਏ ਹਾਲਾਤਾਂ ਨਾਲ਼ 'ਫ੍ਰੰਟਲੀਨ' ਕਾਮਿਆਂ ਵਾਂਗ ਜਾਨ-ਜੋਖਿਮ ਵਿੱਚ ਪਾਕੇ ਮੁਕਾਬਲਾ ਕਰ ਰਹੇ ਹਨ।

Taxi drivers Jagdeep Singh (L) and Ranjit Singh have been advocating for more support from the goverenment. Source: Supplied
ਇਸ ਸਬੰਧੀ ਟੈਕਸੀ ਡਰਾਈਵਰ ਹਰਦੇਵ ਸਿੰਘ, ਜਗਦੀਪ ਸਿੰਘ, ਪ੍ਰਭਜੋਤ ਸਿੰਘ ਅਤੇ ਰਣਜੀਤ ਸਿੰਘ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਲਿੰਕ ਉੱਤੇ ਕਲਿਕ ਕਰੋ
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ। ਪਾਬੰਦੀਆਂ ਦੀ ਪੂਰੀ ਸੂਚੀ ਇੱਥੇ ਲਓ: https://www.dhhs.vic.gov.au/updated-restrictions-announcement-2-august-covid-19
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।