ਕਾਨੂੰਨੀ ਉਮਰ ਤੱਕ ਪਹੁੰਚਣ ਤੱਕ ਦੇ ਸਮੇਂ ਦੌਰਾਨ ਸਮਾਜਿਕ ਸੁਰੱਖਿਆ ਭੁਗਤਾਨਾਂ ਤੋਂ ਇਲਾਵਾ ਉਮਰ ਨੂੰ ਲੈਕੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ।
ਆਸਟ੍ਰੇਲੀਆ ਵਿੱਚ 18 ਸਾਲ ਦਾ ਹੋਣ ਉੱਤੇ ਜੂਆ ਖੇਡਣ ਅਤੇ ਸਿਗਰੇਟ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ।
ਸ਼ਰਾਬ ਖਰੀਦਣ ਲਈ ਵੀ 18 ਸਾਲ ਦੀ ਉਮਰ ਦੀ ਘੱਟੋ-ਘੱਟ ਸੀਮਾ ਨਿਸ਼ਚਿਤ ਕੀਤੀ ਗਈ ਹੈ। ਪਰ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਨਿੱਜੀ ਥਾਵਾਂ ਉੱਤੇ ਸ਼ਰਾਬ ਪੀਣ ਨੂੰ ਲੈਕੇ ਪਾਬੰਦੀਆਂ ਉਸ ਇਲਾਕੇ ਦੇ ਕਾਨੂੰਨਾਂ ਉੱਤੇ ਨਿਰਭਰ ਕਰਦੀਆਂ ਹਨ ਜਿਥੇ ਉਹ ਰਹਿ ਰਹੇ ਹੋਣ।

ਸਟੀਵਨ ਰੌਬਰਟਸ ਮੋਨਾਸ਼ ਯੂਨੀਵਰਸਿਟੀ ਵਿੱਚ ਸਿੱਖਿਆ ਅਤੇ ਸਮਾਜਿਕ ਨਿਆਂ ਦੇ ਪ੍ਰੋਫੈਸਰ ਹਨ। ਖੋਜ ਦੇ ਖੇਤਰ ਜਿੰਨ੍ਹਾਂ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਹੈ ਉਹਨਾਂ ਵਿੱਚੋਂ ਇੱਕ ਹੈ ਨੌਜਵਾਨਾਂ ਦੀ ਬਾਲਗ ਉਮਰ ਵਿੱਚ ਤਬਦੀਲੀ।
ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਸ਼ਰਾਬ ਪੀਣ ਦੀ ਚਿੰਤਾ ਕਰਨ ਵਾਲੇ ਮਾਪੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਪੂਰਾ ਜ਼ੋਰ ਲਗਾਉਂਦੇ ਹਨ ਪਰ ਇਸਦੇ ਨਾਲ ਹੀ ਉਹਨਾਂ ਨੂੰ ਸੱਚਾਈ ਤੋਂ ਵੀ ਜਾਣੂ ਰਹਿਣਾ ਚਾਹੀਦਾ ਹੈ।

ਪ੍ਰੋਫੈਸਰ ਰੌਬਰਟਸ ਮੰਨਦੇ ਹਨ ਕਿ ਮਾਡਲਿੰਗ ਇੱਕ ਵਧੀਆ ਅਭਿਆਸ ਹੈ ਜਿਸਨੂੰ ਮਾਪੇ ਆਪਣੇ ਬੱਚਿਆਂ ਨੂੰ ਬਾਲਗਤਾ ਵਿੱਚ ਤਬਦੀਲ ਕਰਨ ਵਿੱਚ ਸਹਾਇਤਾ ਕਰਨ ਲਈ ਵਰਤ ਸਕਦੇ ਹਨ। ਇਸ ਵਿੱਚ ਜ਼ਿੰਮੇਵਾਰੀ ਨਾਲ ਪੀਣਾ ਵੀ ਸ਼ਾਮਲ ਹੈ।
ਹੈਂਕ ਜੋਂਗੇਨ, ਸਰਵਿਸਿਜ਼ ਆਸਟ੍ਰੇਲੀਆ ਦੇ ਜਨਰਲ ਮੈਨੇਜਰ ਹਨ। ਉਹ ਫੈਮਿਲੀ ਟੈਕਸ ਬੈਨੀਫਿਟ ਬਾਰੇ ਗੱਲ ਕਰਦਿਆਂ ਦੱਸਦੇ ਹਨ ਕਿ ਇਹ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਮਾਪਿਆਂ ਦੀ ਮਦਦ ਕਰਨ ਵਾਲਾ ਦੋ ਹਿੱਸਾ ਭੁਗਤਾਨ ਹੁੰਦਾ ਹੈ।

ਜਦੋਂ ਕੋਈ ਵਿਅਕਤੀ 18 ਸਾਲ ਦਾ ਹੋ ਜਾਂਦਾ ਹੈ ਤਾਂ ਜੋ ਸਭ ਤੋਂ ਸਿੱਧਾ ਬਦਲਾਅ ਜੋ ਆਉਂਦਾ ਹੈ ਉਹ ਵਿੱਤੀ ਸਹਾਇਤਾ ਲਈ ਆਪਣੇ ਆਪ ਅਰਜ਼ੀ ਦੇ ਸਕਣਾ ਹੁੰਦਾ ਹੈ।
ਹਾਲਾਂਕਿ ਕਾਨੂੰਨੀ ਰੂਪ ਵਿੱਚ ਇੱਕ 18 ਸਾਲਾ ਵਿਅਕਤੀ ਨੂੰ ਸੁਤੰਤਰ ਮੰਨਿਆ ਜਾਂਦਾ ਹੈ ਪਰ ਜਦੋਂ ਭੁਗਤਾਨ ਯੋਗਤਾ ਦੇ ਮੁਲਾਂਕਣ ਦੀ ਗੱਲ ਆਉਂਦੀ ਹੈ ਤਾਂ ਉਸਨੂੰ ਅਜੇ ਵੀ ਨਿਰਭਰ ਮੰਨਿਆ ਜਾ ਸਕਦਾ ਹੈ।
ਜ਼ਰੂਰਤਾਂ ਦੇ ਅਨੁਕੂਲ ਸਹਾਇਤਾ ਲਈ ਅਰਜ਼ੀ ਦੇਣ ਲਈ, ਸ਼੍ਰੀਮਾਨ ਜੋਂਗੇਨ ਨੌਜਵਾਨ ਬਾਲਗਾਂ ਨੂੰ ਆਪਣਾ ਔਨਲਾਈਨ 'ਮਾਈ ਗੌਵ' ਖਾਤਾ ਬਣਾਉਣ ਦੀ ਸਲਾਹ ਦਿੰਦੇ ਹਨ।

ਕਾਨੂੰਨ ਦੇ ਅਧੀਨ ਨੌਜਵਾਨ ਬਾਲਗਾਂ ਦੇ ਅਧਿਕਾਰਾਂ ਦੀ ਰੂਪਰੇਖਾ ਦੇਣ ਵਾਲੇ ਸਰੋਤ ਹਰੇਕ ਰਾਜ ਅਤੇ ਪ੍ਰਦੇਸ਼ ਵਿੱਚ ਕਾਨੂੰਨੀ ਸਹਾਇਤਾ ਕਮਿਸ਼ਨਾਂ ਅਤੇ ਯੁਵਕ ਕਾਨੂੰਨੀ ਸੇਵਾਵਾਂ ਦੁਆਰਾ ਲੱਭੇ ਜਾ ਸਕਦੇ ਹਨ।
‘ਯੂਥ ਲਾਅ ਆਸਟ੍ਰੇਲੀਆ’ ਇੱਕ ਔਨਲਾਈਨ ਕਾਨੂੰਨੀ ਕਮਿਊਨਿਟੀ ਸੇਵਾ ਹੈ ਜੋ ਦੇਸ਼-ਵਿਆਪੀ ਕਾਨੂੰਨਾਂ ਨੂੰ ਕਵਰ ਕਰਨ ਲਈ ਸਲਾਹ ਪ੍ਰਦਾਨ ਕਰਦੀ ਹੈ, ਜਦੋਂ ਕਿ ਮਾਪੇ ਸਰਕਾਰ ਦੁਆਰਾ ਫੰਡ ਪ੍ਰਾਪਤ ਰੇਜ਼ਿੰਗ ਚਿਲਡਰਨ ਨੈਟਵਰਕ ਵੈੱਬਸਾਈਟ 'ਤੇ ਉਪਯੋਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


