ਆਸਟ੍ਰੇਲੀਆ ਵਿੱਚ ਇੱਕ ਰਾਜ-ਅਧਾਰਤ ਸਿੱਖਿਆ ਪ੍ਰਣਾਲੀ ਹੈ। ਹਰੇਕ ਰਾਜ ਵਿੱਚ, ਯੂਨੀਵਰਸਿਟੀ ਦਾਖਲਾ ਕੇਂਦਰ ਇੱਕ ਵਿਅਕਤੀ ਦੇ ਸਿਖਰਲੇ ਦਸ ਸਕੋਰਿੰਗ ਯੂਨਿਟਾਂ ਲਈ ਸਕੇਲ ਕੀਤੇ ਅੰਕਾਂ ਦੇ ਜੋੜ ਤੋਂ ਏ ਟੀ ਏ ਆਰ ਦੀ ਗਣਨਾ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ।
ਏ ਟੀ ਏ ਆਰ ਪ੍ਰਾਪਤ ਕਰਨ ਦੇ ਯੋਗ ਹੋਣ ਲਈ, ਵਿਕਟੋਰੀਆ ਵਿੱਚ ਵਿਦਿਆਰਥੀਆਂ ਨੂੰ ਵਿਕਟੋਰੀਆ ਸਰਟੀਫਿਕੇਟ ਆਫ਼ ਐਜੂਕੇਸ਼ਨ (VCE) ਨੂੰ ਪੂਰਾ ਕਰਨਾ ਪੈਂਦਾ ਹੈ; ਤਸਮਾਨੀਆ ਵਿੱਚ, ਏ ਟੀ ਏ ਆਰ ਵਿਦਿਆਰਥੀਆਂ ਦੇ ਟਰਸ਼ਰੀ ਐਂਟਰੈਂਸ (TE) ਸਕੋਰਾਂ 'ਤੇ ਅਧਾਰਤ ਹੁੰਦਾ ਹੈ।
ਨਿਊ ਸਾਊਥ ਵੇਲਜ਼ ਵਿੱਚ ਯੂ ਏ ਸੀ (UAC), ਹਾਇਰ ਸਕੂਲ ਸਰਟੀਫਿਕੇਟ (HSC) ਨਾਲ ਸਨਮਾਨਿਤ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਏ ਟੀ ਏ ਆਰ ਪ੍ਰਦਾਨ ਕਰਦਾ ਹੈ।
ਕਿਮ ਪਾਇਨੋ ਯੂਨੀਵਰਸਿਟੀਆਂ ਦੇ ਦਾਖਲਾ ਕੇਂਦਰ ਭਾਵ ਯੂ ਏ ਸੀ (UAC) ਵਿਖੇ ਮਾਰਕੀਟਿੰਗ ਦੀ ਜਨਰਲ ਮੈਨੇਜਰ ਹੈ।
ਮਿਸ ਪਾਇਨੋ ਦਾ ਕਹਿਣਾ ਹੈ ਕਿ ਹਾਲਾਂਕਿ ਜਿਥੇ ਹਰੇਕ ਰਾਜ ਦੀ ਆਪਣੀ ਸੈਕੰਡਰੀ ਸਿੱਖਿਆ ਪ੍ਰਣਾਲੀ ਅਤੇ ਯੋਗਤਾ ਹੁੰਦੀ ਹੈ ਅਤੇ ਉਹ ਸੁਤੰਤਰ ਤੌਰ 'ਤੇ ਏ ਟੀ ਏ ਆਰ ਦੀ ਗਣਨਾ ਕਰਦੇ ਹਨ, ਉੱਥੇ ਹੀ ਇੱਕ ਢੁਕਵੀਂ ਵਿਧੀ ਰਾਹੀਂ ਦੂਜੇ ਰਾਜ ਵਿੱਚ ਆਪਣੇ ਏ ਟੀ ਏ ਆਰ ਨੂੰ ਤਬਦੀਲ ਕੀਤਾ ਜਾ ਸਕਦਾ ਹੈ।

ਮਿਸ ਪਾਇਨੋ ਦੱਸਦੀ ਹੈ ਇੱਕ ਏ ਟੀ ਏ ਆਰ ਦੀ ਗਣਨਾ ਕਰਨ ਲਈ, ਯੂਨੀਵਰਸਿਟੀ ਦਾਖਲਾ ਕੇਂਦਰ ਇਸ ਗੱਲ 'ਤੇ ਵਿਚਾਰ ਕਰਦੇ ਹਨ ਕਿ ਵਿਦਿਆਰਥੀਆਂ ਨੇ ਆਪਣੇ ਸਕੂਲ ਦੀਆਂ ਅਸੈੱਸਮੈਂਟਸ ਵਿੱਚ ਕਿਵੇਂ ਦਾ ਪ੍ਰਦਰਸ਼ਨ ਕੀਤਾ ਹੈ ਜੋ ਕਿ ਉਨ੍ਹਾਂ ਦੇ ਸਾਲ 11 ਅਤੇ 12 ਦੌਰਾਨ ਏ ਟੀ ਏ ਆਰ ਵਿੱਚ ਗਿਣਿਆ ਜਾਂਦਾ ਹੈ।
ਮਿਸ ਪਾਇਨੋ ਦੱਸਦੀ ਹੈ ਕਿ ਯੂਨੀਵਰਸਿਟੀ ਦਾਖਲਾ ਕੇਂਦਰਾਂ ਵਿੱਚ ਏ ਟੀ ਏ ਆਰ ਪ੍ਰਾਪਤ ਕਰਨ ਲਈ ਵੱਖ-ਵੱਖ ਯੋਗਤਾ ਲੋੜਾਂ ਹੁੰਦੀਆਂ ਹਨ।
ਸਿਡਨੀ ਵਿੱਚ, ਨਿਕੋਲ ਲੇਨੋਇਰ-ਜੌਰਡਨ ਨੂੰ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਉਸਦਾ ਪੁੱਤਰ ਅਤੇ ਉਸਦੇ ਦੋਸਤ ਕੁਝ ਸਾਲ ਪਹਿਲਾਂ ਆਪਣਾ ਬਾਰ੍ਹਵਾਂ ਸਾਲ ਪੂਰਾ ਕਰ ਰਹੇ ਸਨ।
ਯੂ ਏ ਸੀ (UAC) ਦੀ ਕਿਮ ਪਾਇਨੋ ਦਾ ਕਹਿਣਾ ਹੈ ਕਿ ਜੇਕਰ ਹਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਯੂਨੀਵਰਸਿਟੀ ਜਾਂਦਾ ਹੈ, ਤਾਂ ਔਸਤ ਏ ਟੀ ਏ ਆਰ 50.00 ਹੋਵੇਗਾ, ਪਰ ਕਿਉਂਕਿ ਅਜਿਹਾ ਨਹੀਂ ਹੈ, ਮਾਧਿਅਮ ਏ ਟੀ ਏ ਆਰ ਆਮ ਤੌਰ 'ਤੇ 70.00 ਦੇ ਆਸਪਾਸ ਹੁੰਦਾ ਹੈ।

ਏ ਟੀ ਏ ਆਰ ਰੈਂਕ 2000-ਪੁਆਇੰਟ ਸਕੇਲ 'ਤੇ 99.95 ਤੋਂ 0.00 ਤੱਕ ਘਟਾ ਕੇ ਪਰਸੈਂਟਾਈਲ ਰੈਂਕ ਵਜੋਂ ਦਰਸਾਈ ਗਈ ਸਕੇਲਿੰਗ ਪ੍ਰਕਿਰਿਆ ਦਾ ਨਤੀਜਾ ਹੁੰਦਾ ਹੈ।
80.00 ਪੁਆਇੰਟਾਂ ਦਾ ਇੱਕ ਏ ਟੀ ਏ ਆਰ ਦਰਸਾਉਂਦਾ ਹੈ ਕਿ ਵਿਦਿਆਰਥੀ ਆਪਣੇ ਸਾਲ 12 ਦੇ ਉਮਰ ਸਮੂਹ ਵਿੱਚ ਸਿਖਰਲੇ 20% ਵਿਦਿਆਰਥੀਆਂ ਵਿੱਚ ਹੈ।
ਮਿਸ ਲੇਨੋਇਰ-ਜੌਰਡਨ, ਜੋ ਇਸ ਸਮੇਂ ਨਿਊ ਸਾਊਥ ਵੇਲਜ਼ ਦੀ ਯੂਨੀਵਰਸਿਟੀ ਵਿੱਚ ਮਾਸਟਰ ਆਫ਼ ਟੀਚਿੰਗ ਕਰ ਰਹੀ ਹੈ ਕਹਿੰਦੀ ਹੈ ਕਿ ਜਿਸ ਤਰੀਕੇ ਨਾਲ ਏ ਟੀ ਏ ਆਰ ਦੀ ਗਣਨਾ ਕੀਤੀ ਜਾਂਦੀ ਹੈ, ਉਸ ਨੂੰ ਸਮਝਣਾ ਮੁਸ਼ਕਲ ਹੋ ਸਕਦਾ ਹੈ।
ਮਿਸ ਪਾਇਨੋ ਦੱਸਦੀ ਹੈ ਏ ਟੀ ਏ ਆਰ ਪ੍ਰਾਪਤ ਕਰਨ ਲਈ, ਯੋਗ ਵਿਦਿਆਰਥੀਆਂ ਨੂੰ ਔਨਲਾਈਨ ਰਜਿਸਟਰ ਕਰਨ ਦੀ ਲੋੜ ਹੁੰਦੀ ਹੈ।

ਨਿਕੋਲ ਲੇਨੋਇਰ-ਜੌਰਡਨ ਦਾ ਕਹਿਣਾ ਹੈ ਕਿ ਫਾਈਨਲ ਇਮਤਿਹਾਨਾਂ ਤੱਕ ਦੀ ਅਗਵਾਈ ਅਤੇ ਹਾਈ ਸਕੂਲ ਤੋਂ ਗ੍ਰੈਜੂਏਟ ਹੋਣਾ ਸੰਭਵ ਤੌਰ 'ਤੇ ਉੱਚਤਮ ਸਕੋਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਤਣਾਅਪੂਰਨ ਹੋ ਸਕਦਾ ਹੈ।
ਉਹ ਦੱਸਦੀ ਹੈ ਕਿ ਕੁਝ ਯੂਨੀਵਰਸਿਟੀਆਂ ਵਿਕਲਪਕ ਮਾਰਗਾਂ ਦੀ ਪੇਸ਼ਕਸ਼ ਵੀ ਕਰਦੀਆਂ ਹਨ ਜਿਵੇਂ ਕਿ ਸ਼ੁਰੂਆਤੀ ਦਾਖਲਾ ਸਕੀਮ ਜਾਂ ਯੂਨੀਵਰਸਿਟੀ ਦੇ ਤੁਹਾਡੇ ਪਹਿਲੇ ਸਾਲ ਦੇ ਅੰਤ ਵਿੱਚ ਆਪਣੀ ਮਨਪਸੰਦ ਯੂਨੀਵਰਸਿਟੀ ਜਾਂ ਡਿਗਰੀ ਵਿੱਚ ਟ੍ਰਾਂਸਫਰ ਲੈਣਾ।
ਇਹ ਪਤਾ ਲਗਾਉਣ ਲਈ ਕਿ ਕੀ ਏ ਟੀ ਏ ਆਰ ਲਈ ਅਰਜ਼ੀਆਂ ਖੁੱਲ੍ਹੀਆਂ ਹਨ ਅਤੇ ਸਕੇਲਿੰਗ ਪ੍ਰਕਿਰਿਆ ਤੁਹਾਡੇ ਲਈ ਕਿਵੇਂ ਕੰਮ ਕਰੇਗੀ, ਤੁਸੀਂ ਆਪਣੇ ਰਾਜ ਵਿੱਚ ਯੂਨੀਵਰਸਿਟੀ ਦਾਖਲਾ ਕੇਂਦਰ ਨਾਲ ਗੱਲ ਕਰ ਸਕਦੇ ਹੋ ਜਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਵੀ ਜਾ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।






