Key Points
- ਆਸਟ੍ਰੇਲੀਆ ਵਿੱਚ ਧੁੱਪ ਤੋਂ ਬਚਾਅ ਲਈ ਹੋਰ ਸੁਰੱਖਿਆ ਉਪਾਵਾਂ ਦੇ ਨਾਲ ਸਨਸਕ੍ਰੀਨ ਲਗਾਉਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
- ਸਨਸਕ੍ਰੀਨ ਪਰਾਬੈਂਗਨੀ ਕਿਰਨਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ਲਈ ਕਾਰਗਰ ਸਾਬਤ ਹੋਏ ਹਨ।
- ਸਨਸਕ੍ਰੀਨ ਦੀ ਵਰਤੋਂ ਸ਼ੁਰੂ ਕਰਨ ਵਿੱਚ ਕਦੇ ਵੀ ਦੇਰ ਨਹੀਂ ਹੁੰਦੀ, ਪਰ ਤੁਸੀਂ ਇਸਨੂੰ ਕਿਵੇਂ ਲਗਾਉਂਦੇ ਹੋ ਇਹ ਮਾਇਨੇ ਰੱਖਦਾ ਹੈ।
- ਮਾਹਿਰ SPF 30+ ਜਾਂ SPF 50+ ਵਿਆਪਕ-ਸਪੈਕਟ੍ਰਮ, ਪਾਣੀ-ਰੋਧਕ ਸਨਸਕ੍ਰੀਨ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਨ ਜੋ TGA ਪ੍ਰਵਾਨਿਤ ਹੈ।
- ਆਸਟ੍ਰੇਲੀਆ ਵਿੱਚ ਚਮੜੀ ਦਾ ਕੈਂਸਰ ਅਤੇ ਮੇਲਾਨੋਮਾ ਕਿੰਨਾ ਆਮ ਹੈ?
- ਚਮੜੀ ਦੇ ਕੈਂਸਰ ਨੂੰ ਰੋਕਣ ਲਈ ਮੈਂ ਕੀ ਕਰ ਸਕਦਾ/ਸਕਦੀ ਹਾਂ?
- ਕੀ ਸਨਸਕ੍ਰੀਨ ਮੈਨੂੰ ਚਮੜੀ ਦੇ ਕੈਂਸਰ ਤੋਂ ਬਚਾ ਸਕਦੀ ਹੈ?
- SPF ਕੀ ਹੈ?
- ਮੈਂ ਸਨਸਕ੍ਰੀਨ ਦੀ ਸਹੀ ਵਰਤੋਂ ਕਿਵੇਂ ਕਰਾਂ?
- ਸਨਸਕ੍ਰੀਨ ਦੀ ਚੋਣ ਕਰਦੇ ਸਮੇਂ ਮੈਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
- ਕੀ ਮੈਨੂੰ ਸਨਸਕ੍ਰੀਨ ਦੀ ਵਰਤੋਂ ਕਰਦੇ ਸਮੇਂ ਵਿਟਾਮਿਨ ਡੀ ਦੀ ਕਮੀ ਬਾਰੇ ਚਿੰਤਾ ਕਰਨੀ ਚਾਹੀਦੀ ਹੈ?
- ਸਨਸਕ੍ਰੀਨ ਸਮੱਗਰੀ ਅਤੇ ਘਰ ਤਿਆਰ ਕੀਤੇ ਜਾਣ ਵਾਲੇ ਸਨਸਕ੍ਰੀਨ ਬਾਰੇ ਕੀ ਤੱਥ ਹਨ?
ਆਸਟ੍ਰੇਲੀਆ ਦੇ ਲੋਕ ਧੁੱਪ ਵਿੱਚ ਸਮਾਂ ਬਿਤਾਉਣਾ ਪਸੰਦ ਕਰਦੇ ਹਨ ਪਰ ਆਸਟ੍ਰੇਲੀਆ ਵਿੱਚ ਚਮੜੀ ਦੇ ਕੈਂਸਰ ਦੀ ਦਰ ਵੀ ਦੁਨੀਆ ਭਰ ਵਿਚ ਸਭ ਤੋਂ ਵੱਧ ਹੈ।
ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿਖੇ ਡਰਮਾਟੌਲੋਜੀ ਵਿਭਾਗ ਦੀ ਪ੍ਰਮੁੱਖ ਡਾ. ਲਿੰਡਾ ਮਾਰਟਿਨ, ਸਿਡਨੀ ਚਿਲਡਰਨ ਹਸਪਤਾਲ ਵਿਚ ਬਾਲ ਰੋਗ ਮਾਹਿਰ ਅਤੇ ਮੇਲਾਨੋਮਾ ਇੰਸਟੀਚਿਊਟ ਆਸਟ੍ਰੇਲੀਆ ਦੀ ਬੋਰਡ ਸਲਾਹਕਾਰ ਵੀ ਹੈ।
ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਵਿਚ ਲੱਗਭੱਗ ਸਾਰੇ ਕੈਂਸਰ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਦੇ ਜਿਆਦਾ ਸੰਪਰਕ ਵਿਚ ਆਉਣ ਕਾਰਨ ਹੁੰਦੇ ਹਨ।
ਡਾ. ਲਿੰਡਾ ਦੱਸਦੀ ਹੈ ਕਿ ਮੇਲਾਨੋਮਾ ਸਭ ਤੋਂ ਆਮ ਕਿਸਮ ਦਾ ਚਮੜੀ ਕੈਂਸਰ ਨਹੀਂ ਹੈ, ਪਰ ਇਹ ਸਭ ਤੋਂ ਗੰਭੀਰ ਕਿਸਮ ਦਾ ਹੈ।
ਉਹ ਕਹਿੰਦੀ ਹੈ, “ਚੰਗੀ ਖਬਰ ਇਹ ਹੈ ਕਿ ਅਸੀਂ ਆਪਣੇ ਵਿਵਹਾਰ ਵਿੱਚ ਬਦਲਾਅ ਕਰ ਕੇ ਇਸ ਖਤਰੇ ਨੂੰ ਘੱਟ ਕਰ ਸਕਦੇ ਹਾਂ।”

80 ਦੇ ਦਹਾਕੇ ਵਿੱਚ ਆਸਟ੍ਰੇਲੀਆ ਵਿੱਚ ਵੱਡੇ ਹੋਏ ਬਹੁਤ ਸਾਰੇ ਲੋਕ 'ਸਲਿੱਪ, ਸਲੌਪ, ਸਲੈਪ' ਨਾਅਰੇ ਤੋਂ ਜਾਣੂ ਹੋਣਗੇ, ਜੋ ਅੱਜ ਧੁੱਪ ਤੋਂ ਸੁਰੱਖਿਆ ਲਈ ਪੰਜ-ਕਦਮਾਂ ਵਾਲੇ ਸਬੂਤ-ਅਧਾਰਤ ਦ੍ਰਿਸ਼ਟੀਕੋਣ ਵਿੱਚ ਬਦਲ ਗਿਆ ਹੈ :
- ਧੁੱਪ ਤੋਂ ਸੁਰੱਖਿਆ ਦੇਣ ਵਾਲੇ ਕੱਪੜੇ ਪਾਓ
- SPF 30 ਜਾਂ ਇਸ ਤੋਂ ਉੱਪਰ ਵਾਲਾ, ਬ੍ਰਾਡ-ਸਪੈਕਟ੍ਰਮ, ਪਾਣੀ-ਰੋਧਕ ਸਨਸਕ੍ਰੀਨ ਲਗਾਓ
- ਚੌੜੀ ਕਿਨਾਰੀ ਵਾਲੀ ਟੋਪੀ ਪਹਿਨੋ
- ਛਾਂ ਵਿੱਚ ਰਹੋ
- ਧੁੱਪ ਵਾਲਾ ਚਸ਼ਮਾ ਲਗਾਓ

ਧੁੱਪ ਤੋਂ ਬਚਾਅ ਲਈ ਸਨਸਕ੍ਰੀਨ ਸਿਰਫ ਇੱਕ ਹਿੱਸਾ ਹੈ ਪਰ ਆਸਟ੍ਰੇਲੀਅਨ ਖੋਜ ਤੋਂ ਪਤਾ ਲੱਗਦਾ ਹੈ ਕਿ ਇਹ ਚਮੜੀ ਦੇ ਕੈਂਸਰ ਨੂੰ ਰੋਕਣ ਵਿੱਚ ਮਦਦਗਾਰ ਹਨ।
ਸਨਸਕ੍ਰੀਨ ਮੇਲਾਨੋਮਾ ਦੇ ਖਤਰੇ ਨੂੰ ਘੱਟ ਕਰਦਾ ਹੈ ਅਤੇ ਇਸ ਨੰ ਲਗਾਉਣ ਵਿੱਚ ਕਦੇ ਵੀ ਦੇਰੀ ਨਹੀਂ ਹੁੰਦੀ।
ਹਰੇਕ ਸਨਸਕ੍ਰੀਨ ਦੇ ਲੇਬਲ ’ਤੇ ਐਸ ਪੀ ਐਫ ਨੰਬਰ ਲਿਖਿਆ ਹੁੰਦਾ ਹੈ। ਐਸ ਪੀ ਐਫ ਦਾ ਮਤਲਬ ਹੈ ਸਨ ਪ੍ਰੋਟੈਕਸ਼ਨ ਫੈਕਟਰ ਭਾਵ ਕਿ ਸੂਰਜ ਸੁਰੱਖਿਆ ਕਾਰਕ।
ਆਸਟ੍ਰੇਲੀਆ ਵਿੱਚ ਥੈਰਾਪਿਊਟਿਕ ਗੁੱਡ ਐਡਮਿਨਿਸਟ੍ਰੇਸ਼ਨ, ਸਨਸਕ੍ਰੀਨ ਨੂੰ ਇੱਕ ਡਾਕਟਰੀ ਉਤਪਾਦ ਵਜੋਂ ਕੰਟਰੋਲ ਕਰਦਾ ਹੈ। ਇਹ ਐਸ ਪੀ ਐਫ 30 ਅਤੇ ਉਸ ਤੋਂ ਜਿਆਦਾ ਨੂੰ ਪ੍ਰਭਾਵੀ ਸੁਰੱਖਿਆ ਪ੍ਰਦਾਨ ਕਰਨ ਵਾਲਾ ਮੰਨਦਾ ਹੈ।

ਕੈਂਸਰ ਕਾਊਂਸਿਲ ਐਸ ਪੀ ਐਫ 50+ ਦੀ ਸਿਫਾਰਿਸ਼ ਕਰਦਾ ਹੈ, ਜੋ ਆਸਟ੍ਰੇਲੀਆ ਵਿੱਚ ਉਪਲਬਧ ਸਿਖਰਲਾ ਪੱਧਰ ਹੈ।
ਉਚ ਐਸ ਪੀ ਐਫ ਜਿਆਦਾ ਸੁਰੱਖਿਆ ਪ੍ਰਦਾਨ ਕਰਦਾ ਹੈ ਪਰ ਇਹ ਉਦੋਂ ਹੀ ਕਾਰਗਰ ਹੁੰਦਾ ਹੈ, ਜਦੋਂ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਲਗਾਉਂਦੇ ਹੋ।
ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਸਾਇੰਟੀਆ ਐਸੋਸੀਏਟ ਪ੍ਰੋਫੈਸਰ ਅਤੇ ਭੌਤਿਕ ਰਸਾਇਣ ਮਾਹਿਰ ਐਨਾ ਵਾਂਗ ਕਹਿੰਦੀ ਹੈ ਕਿ ਹਰ ਦੋ ਘੰਟਿਆਂ ਬਾਅਦ ਦੁਬਾਰਾ ਅਤੇ ਢੁੱਕਵੀਂ ਮਾਤਰਾ ਵਿੱਚ ਸਨਸਕ੍ਰੀਨ ਲਗਾਉਣਾ, ਅਤੇ ਲਗਾਉਣ ਤੋਂ ਬਾਅਦ ਬਾਹਰ ਜਾਣ ਤੋਂ ਪਹਿਲਾਂ 20 ਮਿੰਟ ਉਡੀਕ ਕਰਨਾ, ਇਹ ਸਭ ਗੱਲਾਂ ਮਾਇਨੇ ਰੱਖਦੀਆਂ ਹਨ।

ਐਡੀਲੇਡ ਯੂਨੀਵਰਸਿਟੀ ਦੇ ਫਾਰਮਾਕੋਲੌਜਿਸਟ ਅਤੇ ਟੌਕਸੀਕੌਲੋਜਿਸਟ ਇਆਨ ਮੁਸਗਰੇਵ ਦਾ ਕਹਿਣਾ ਹੈ ਕਿ ਮੇਕਅਪ ਅਤੇ ਮੌਸਚੁਰਾਈਜ਼ਰ ਵਰਗੇ ਕੌਸਮੈਟਿਕ ਉਤਪਾਦ, ਜਿਨ੍ਹਾਂ ’ਤੇ ਐਸ ਪੀ ਐਫ ਰੇਟਿੰਗ ਲਿਖੀ ਹੁੰਦੀ ਹੈ, ਉਨ੍ਹਾਂ ਵਿੱਚ ਸਨਸਕ੍ਰੀਨ ਸਮੱਗਰੀ ਹੋ ਸਕਦੀ ਹੈ ਪਰ ਇਹ ਸਨਸਕ੍ਰੀਨ ਨਹੀਂ ਹਨ।
ਡਾ. ਮਸੁਗੇਰਵ ਦੱਸਦੇ ਹਨ ਕਿ ਸਾਰੇ ਸਨਸਕਰੀਨ ਰਸਾਇਣਾਂ ਤੋਂ ਬਣੇ ਹੁੰਦੁ ਹਨ, ਇਸ ਲਈ ਇਸ ਵਿੱਚ ਚਿੰਤਾ ਦੀ ਕੋਈ ਗੱਲ ਨਹੀਂ ਹੈ।
ਮਿਨਰਲ ਅਤੇ ਕੈਮੀਕਲ ਦੋਵੇਂ ਤਰ੍ਹਾਂ ਦੇ ਸਨਸਕਰੀਨ ਸੁਰੱਖਿਅਤ ਅਤੇ ਪ੍ਰਭਾਵੀ ਹੁੰਦੇ ਹਨ ਪਰ ਉਹ ਅਲੱਗ-ਅਲੱਗ ਤਰੀਕਿਆਂ ਨਾਲ ਕੰਮ ਕਰਦੇ ਹਨ।

ਡਾ. ਵਾਂਗ ਕਹਿੰਦੇ ਹਨ ਕਿ ਥੈਰਾਪਿਊਟਿਕ ਗੁੱਡ ਐਡਮਿਿਨਸਟ੍ਰੇਸ਼ਨ ਭਾਵ ਕਿ ਟੀਜੀਏ ਵੱਲੋਂ ਪਾਸ ਕੀਤਾ ਗਿਆ ਕੋਈ ਵੀ ਉਚ ਸੁਰੱਖਿਆ ਵਾਲਾ ਸਨਸਕ੍ਰੀਨ ਢੁੱਕਵਾਂ ਹੈ ਬਸ਼ਰਤੇ ਤੁਸੀਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋ।
ਆਸਟ੍ਰੇਲੀਆ ਦੀਆਂ ਤਿੱਖੀਆਂ ਸੂਰਜੀ ਕਿਰਨਾਂ ਵਿੱਚ, ਸਨਸਕ੍ਰੀਨ ਚਮੜੀ ਦੇ ਕੈਂਸਰ ਤੋਂ ਬਚਾਅ ਦੇ ਸਭ ਤੋਂ ਸਰਲ ਉਪਾਵਾਂ ਵਿੱਚੋਂ ਇੱਕ ਹੈ ਅਤੇ ਇਹ ਕਾਰਗਰ ਵੀ ਹੈ।
ਇਸ ਲਈ ਇੱਕ ਭਰੋਸੇਮੰਦ ਸਨਸਕਰੀਨ ਚੁਣੋ, ਇਸ ਦਾ ਭਰਪੂਰ ਇਸਤੇਮਾਲ ਕਰੋ ਅਤੇ ਧੁੱਪ ਵਿੱਚ ਨਿਕਲਣ ਦੌਰਾਨ ਇਸ ਨੂੰ ਆਪਣੇ ਰੋਜ਼ ਮੱਰਾ ਦਾ ਹਿੱਸਾ ਬਣਾਓ।
Disclaimer : ਇਸ ਲੇਖ ਵਿੱਚ ਸਿਰਫ਼ ਆਮ ਜਾਣਕਾਰੀ ਦਿੱਤੀ ਗਈ ਹੈ। ਆਪਣੀ ਨਿੱਜੀ ਸਥਿਤੀ ਨਾਲ ਸਬੰਧਤ ਸਲਾਹ ਲਈ, ਕਿਸੇ ਯੋਗਤਾ ਪ੍ਰਾਪਤ ਡਾਕਟਰ ਨਾਲ ਸੰਪਰਕ ਕਰੋ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ










