ਨੈਸ਼ਨਲ ਲਾਈਬ੍ਰੇਰੀ ਆਫ ਮੈਡੀਸਨ ਵੱਲੋਂ ਇੱਕ ਟੈਲੀਫੋਨ ਸਰਵੇਖਣ ਰਾਹੀਂ ਅੰਦਾਜ਼ਾ ਲਗਾਇਆ ਗਿਆ ਕਿ ਹਰ ਸਾਲ ਆਸਟ੍ਰੇਲੀਆ ਵਿੱਚ ਗੈਸਟਰੋ ਦੀਆਂ ਵੱਖ-ਵੱਖ ਕਿਸਮਾਂ ਨਾਲ ਪ੍ਰਭਾਵਿਤ 17.2 ਮਿਲੀਅਨ ਕੇਸ ਸਾਹਮਣੇ ਆਉਂਦੇ ਹਨ।
ਹਰ ਸਾਲ ਗੈਸਟਰੋ ਕਾਰਨ ਬਹੁਤ ਸਾਰੇ ਬੱਚਿਆਂ ਨੂੰ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਫਰਵਰੀ 2022 ਵਿੱਚ ਵਿਕਟੋਰੀਆ ਸਣੇ ਹੋਰਨਾਂ ਸੂਬਿਆਂ ਦੇ ਸਿਹਤ ਵਿਭਾਗ ਵੱਲੋਂ ਗੈਸਟਰੋ ਦਾ ਪ੍ਰਕੋਪ ਵੱਧਣ ‘ਤੇ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵਧੇਰੇ ਸਾਵਧਾਨੀ ਰੱਖਣ ਦੀ ਅਪੀਲ ਕੀਤੀ ਗਈ ਸੀ ।
ਗੈਸਟਰੋ ਕੀ ਹੈ? ਇਹ ਕਿਵੇਂ ਫੈਲਦਾ ਹੈ ਅਤੇ ਇਸਦੇ ਇਲਾਜ ਤੇ ਬਚਾਅ ਕੀ ਹਨ?
ਇਸ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਮਾਹਰ ਡਾਕਟਰ ਰਾਜ ਖਿੱਲਨ ਨੇ ਦੱਸਿਆ ਕਿ ਦਹੀਂ ਜਾਂ ਲੱਸੀ ਗੈਸਟਰੋ ਵਿੱਚ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ।
ਡਾਕਟਰ ਰਾਜ ਨੇ ਇਹ ਵੀ ਦੱਸਿਆ ਕਿ ਘਰ ਵਿੱਚ ਹੀ ਬੱਚੇ ਨੂੰ ਡੀਹਾਈਡ੍ਰੇਸ਼ਨ ਹੋਣ ਦੇ ਲੱਛਣ ਕਿਵੇਂ ਦੇਖੇ ਜਾ ਸਕਦੇ ਹਨ ਅਤੇ ਘਰੇਲੂ ਨੁਕਤਿਆਂ ਨਾਲ ਇਸਦਾ ਇਲਾਜ ਕਿਵੇਂ ਹੋ ਸਕਦਾ ਹੈ।

ਦਸਤ, ਉਲਟੀਆਂ ਅਤੇ ਪੇਟ ਦਰਦ ਗੈਸਟਰੋ ਦੇ ਕੁੱਝ ਆਮ ਲੱਛਣ ਹਨ। ਇਹ ਕਈ ਪ੍ਰਕਾਰ ਦੇ ਵਾਇਰਸ ਤੋਂ ਹੋ ਸਕਦੀ ਹੈ ਪਰ ਇੰਨ੍ਹਾਂ ਵਿੱਚੋਂ ਸਭ ਤੋਂ ਆਮ ਅਤੇ ਵਧੇਰੇ ਲਾਗ ਵਾਲਾ 'ਰੋਟਾਵਾਇਰਸ' ਹੈ ਜਿਸਦਾ ਟੀਕਾਕਰਨ ਉਪਲੱਭਦ ਹੈ।
ਆਸਟ੍ਰੇਲੀਆ ‘ਚ ਜੰਮੇ ਪਲੇ ਬੱਚਿਆਂ ਨੂੰ ਭਾਰਤ ਜਾਂ ਹੋਰ ਮੁਲਕਾਂ 'ਚ ਛੁੱਟੀਆਂ 'ਤੇ ਲਿਜਾਉਣ ‘ਤੇ ਮਾਪਿਆਂ ਨੂੰ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ, ਡਾਕਟਰ ਖਿੱਲਨ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ।
ਗੈਸਟਰੋ ਦੇ ਨੁਕਤਿਆਂ ਬਾਰੇ ਪੂਰੀ ਗੱਲਬਾਤ ਸੁਨਣ ਲਈ ਇਹ ਆਡੀਓ ਰਿਪੋਰਟ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।




