ਜਿਊਰੀ ਸੇਵਾ ਕੀ ਹੈ ਅਤੇ ਇਹ ਜ਼ਿੰਮੇਵਾਰੀ ਨਿਭਾਉਣ ਲਈ ਕਿਸ ਨੂੰ ਕਿਹਾ ਜਾ ਸਕਦਾ ਹੈ?

jury duty

A lawyer talking to a jury. Source: Getty Images/Chris Ryan

ਹਰ ਆਸਟ੍ਰੇਲੀਆਈ ਨਾਗਰਿਕ ਜੋ ਕਿ ਵੋਟਰ ਸੂਚੀ ਵਿੱਚ ਸ਼ਾਮਿਲ ਹੈ, ਨੂੰ ਜਿਊਰੀ ਸੇਵਾ ਲਈ ਬੁਲਾਇਆ ਜਾ ਸਕਦਾ ਹੈ। ਪਰ ਜੇ ਤੁਹਾਨੂੰ ਜੱਜ ਬਣਨ ਲਈ ਬੁਲਾਇਆ ਜਾਂਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?


ਜਿਊਰੀ, ਆਸਟ੍ਰੇਲੀਆਈ ਕਾਨੂੰਨੀ ਪ੍ਰਣਾਲੀ ਦਾ ਮੁੱਖ ਹਿੱਸਾ ਹੈ।

ਜਦੋਂ ਤੁਹਾਨੂੰ ਅਜਿਹਾ ਕਰਨ ਲਈ ਬੁਲਾਇਆ ਜਾਂਦਾ ਹੈ ਤਾਂ ਇੱਕ ਆਸਟ੍ਰੇਲੀਅਨ ਨਾਗਰਿਕ ਵਜੋਂ ਜਿਊਰੀ ਵਿੱਚ ਸੇਵਾ ਕਰਨਾ ਇੱਕ ਨਾਗਰਿਕ ਦਾ ਫਰਜ਼ ਹੁੰਦਾ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਜਿਊਰੀ ਸੇਵਾ ਕਮਿਊਨਿਟੀ ਦੇ ਮੈਂਬਰਾਂ ਨੂੰ ਨਿਆਂ ਦੇ ਪ੍ਰਸ਼ਾਸਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਇਜਾਜ਼ਤ ਦਿੰਦੀ ਹੈ।
jury lawyer
Source: Getty Images/RichLegg
ਮੋਨਾਸ਼ ਯੂਨੀਵਰਸਿਟੀ ਦੇ ਲਾਅ ਫੈਕਲਟੀ ਦੇ ਐਸੋਸੀਏਟ ਪ੍ਰੋਫੈਸਰ ਜੈਕੀ ਹੋਰਨ ਦੱਸਦੇ ਹਨ, ਆਸਟ੍ਰੇਲੀਆ ਵਿੱਚ ਜਿਊਰੀ ਦੀ ਵਰਤੋਂ ਸਿਰਫ਼ ਕੁਝ ਖਾਸ ਕਿਸਮਾਂ ਦੇ ਟਰਾਇਲਾਂ ਲਈ ਕੀਤੀ ਜਾਂਦੀ ਹੈ।

ਚਾਰਲਸ ਸਟਰੂਟ ਯੂਨੀਵਰਸਿਟੀ ਦੇ ਸੈਂਟਰ ਫਾਰ ਲਾਅ ਐਂਡ ਜਸਟਿਸ ਦੇ ਡਾਇਰੈਕਟਰ ਮਾਰਕ ਨੋਲਨ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਵੋਟਰ ਸੂਚੀ ਵਿੱਚੋਂ ਉਮੀਦਵਾਰਾਂ ਦੇ ਨਾਂ ਬਿਨਾਂ ਕਿਸੇ ਤਰਤੀਬ ਦੇ ਨਾਲ ਚੁਣੇ ਜਾਂਦੇ ਹਨ।

ਐਸੋਸੀਏਟ ਪ੍ਰੋਫੈਸਰ ਹੋਰਨ ਦੱਸਦੇ ਹਨ ਕਿ ਆਮ ਤੌਰ 'ਤੇ, ਇੱਕ ਜਿਊਰੀ ਵਿੱਚ 12 ਜੱਜ ਹੁੰਦੇ ਹਨ ਪਰ ਕਈ ਵਾਰ ਇਹ ਗਿਣਤੀ ਘੱਟ ਵੀ ਹੋ ਸਕਦੇ ਹਨ ਅਤੇ ਨਿਯਮ ਹਰੇਕ ਰਾਜ ਅਤੇ ਖੇਤਰ ਵਿੱਚ ਵੱਖਰੇ ਹੁੰਦੇ ਹਨ।  

ਡਾ. ਬਰਕ ਨੇ ਦੱਸਿਆ ਕਿ ਕੁਝ ਸਥਿਤੀਆਂ ਵਿੱਚ ਇੱਕ ਉਮੀਦਵਾਰ ਨੂੰ ਛੋਟ ਦਿੱਤੀ ਜਾ ਸਕਦੀ ਹੈ, ਜਿਵੇਂ ਕਿ ਛੋਟੇ ਬੱਚਿਆਂ ਦੇ ਇੱਕਲੇ ਮਾਤਾ ਜਾਂ ਪਿਤਾ, ਜਾਂ ਜੇਕਰ ਕੋਈ ਵਿਅਕਤੀ ਇੱਕ ਛੋਟਾ ਕਾਰੋਬਾਰ ਚਲਾਉਂਦਾ ਹੈ ਅਤੇ ਉਸ ਦੀ ਗੈਰਹਾਜ਼ਰੀ ਦਾ ਪ੍ਰਭਾਵ ਉਸਦੇ ਕਾਰੋਬਾਰ ਤੇ ਪੈ ਸਕਦਾ ਹੈ।
lawyer
Legal System of Australia Source: Getty Images/RichLegg
ਇਸੇ ਤਰ੍ਹਾਂ, ਜੇਕਰ ਕਿਸੇ ਨੂੰ ਸੁਣਨ ਵਿੱਚ ਮੁਸ਼ਕਲ ਆਉਂਦੀ ਹੈ, ਕਿਸੇ ਨੂੰ ਗੰਭੀਰ ਸਿਹਤ ਸਮੱਸਿਆਵਾਂ ਹਨ, ਉਹ ਕਿਸੇ ਬਜ਼ੁਰਗ ਦੀ ਦੇਖਭਾਲ ਕਰਦੇ ਹਨ ਜਿਸ ਨੂੰ ਉਹ ਛੱਡ ਨਹੀਂ ਸਕਦੇ, ਤਾਂ ਉਨ੍ਹਾਂ ਨੂੰ ਛੋਟ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਜਿਊਰੀ ਨੂੰ ਲੱਗਦਾ ਹੈ ਕਿ ਉਹ ਮੁਕੱਦਮੇ ਦੇ ਪੂਰੇ ਸਮੇਂ ਤੱਕ ਨਹੀਂ ਰਹਿ ਸਕਣਗੇ, ਤਾਂ ਉਨ੍ਹਾਂ ਨੂੰ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਇਹ ਦੱਸਣਾ ਲਾਜ਼ਮੀ ਹੈ ਅਤੇ ਇੱਕ ਵਾਰ ਮੁਕੱਦਮਾ ਸ਼ੁਰੂ ਹੋਣ ਤੋਂ ਬਾਅਦ, ਜਿਊਰੀ ਦੁਆਰਾ ਸਾਰੇ ਸਬੂਤਾਂ ਨੂੰ ਸੁਣਨਾ ਜ਼ਰੂਰੀ ਹੈ।  

ਡਾ. ਹੋਰਨ ਦਸਦੇ ਹਨ ਕਿ ਜਦੋਂ ਜੱਜਾਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਆਮ ਤੌਰ 'ਤੇ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਕੇਸ ਬਾਰੇ ਕਿਸੇ ਨਾਲ ਗੱਲ ਨਾ ਕਰਨ ਜਾਂ ਕੋਈ ਔਨਲਾਈਨ ਜਾਣਕਾਰੀ ਨਾ ਵੇਖਣ।

ਜਿਊਰੀ ਆਮ ਤੌਰ 'ਤੇ  ਸੱਤ ਤੋਂ 12 ਦਿਨਾਂ ਦੇ ਵਿਚਕਾਰ ਚੱਲਣ ਵਾਲੇ ਟਰਾਇਲਾਂ 'ਤੇ ਸੇਵਾ ਨਿਭਾਉਂਦੀ ਹੈ ਹਾਲਾਂਕਿ ਕਈ ਗੁਝੇ ਮਾਮਲਿਆਂ ਤੇ ਕਈ ਮਹੀਨਿਆਂ ਜਾਂ ਇੱਕ ਸਾਲ ਤੋਂ ਵੱਧ ਸਮਾਂ ਵੀ ਲੱਗ ਸਕਦਾ ਹੈ।
gavel judge
Source: Getty Images/Thana Prassongsin
ਜੱਜਾਂ ਨੂੰ ਅਕਸਰ ਉਨ੍ਹਾਂ ਦੀ ਉਪਲਬਧਤਾ ਬਾਰੇ ਪਹਿਲਾਂ ਹੀ ਪੁੱਛਿਆ ਜਾਂਦਾ ਹੈ ਕਿ ਤਾਂ ਤੋਂ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਕੀ ਉਨ੍ਹਾਂ ਨੂੰ ਖਾਸ ਤੌਰ 'ਤੇ ਕਿਸੇ ਲੰਬੇ ਮੁਕੱਦਮੇ ਲਈ ਚੁਣਿਆ ਜਾ ਸਕਦਾ ਹੈ।

ਡਾ. ਹੋਰਨ ਦਾ ਕਹਿਣਾ ਹੈ ਕਿ ਇੱਕ ਫੈਸਲਾ ਸਰਬਸੰਮਤੀ ਨਾਲ ਹੋਣਾ ਚਾਹੀਦਾ ਹੈ ਅਤੇ ਦੱਸਿਆ ਕਿ ਇੱਕ ਜਿਊਰੀ ਆਪਣੀ ਜਿਊਰੀ ਡਿਊਟੀ ਦੇ ਹਰ ਦਿਨ ਲਈ ਭੁਗਤਾਨ ਕੀਤਾ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਹਾਲਾਂਕਿ ਕਿ ਜ਼ਿਆਦਾਤਰ ਲੋਕ ਸ਼ੁਰੂ ਵਿੱਚ ਜਿਊਰੀ ਸੇਵਾ ਕਰਨ ਤੋਂ ਡਰਦੇ ਹਨ, ਪਰ ਜੋ ਇਸ ਵਿੱਚੋਂ ਲੰਘ ਚੁੱਕੇ ਹਨ, ਉਹ ਅਕਸਰ ਇਸ ਅਨੁਭਵ ਦੀ ਕਦਰ ਕਰਦੇ ਹਨ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਜਿਊਰੀ ਸੇਵਾ ਕੀ ਹੈ ਅਤੇ ਇਹ ਜ਼ਿੰਮੇਵਾਰੀ ਨਿਭਾਉਣ ਲਈ ਕਿਸ ਨੂੰ ਕਿਹਾ ਜਾ ਸਕਦਾ ਹੈ? | SBS Punjabi