'ਜਦੋਂ ਮੈਂ 6,812 ਮੀਟਰ ਉੱਚੀ ਨੇਪਾਲ ਦੀ ਖਤਰਨਾਕ ਅਤੇ ਚੁਣੌਤੀਪੂਰਨ ਚੋਟੀ ਮਾਊਂਟ ਐਮਾ ਦਬਲਮ ਉੱਤੇ ਪਹੁੰਚ ਕੇ ਸਫੇਦ ਚੁੰਨੀ ਹਵਾ ਵਿੱਚ ਲਹਿਰਾਈ, ਤਾਂ ਮੇਰੇ ਮੂੰਹੋਂ ਆਪ-ਮੁਹਾਰੇ ਨਿੱਕਲਿਆ – ਪੰਜਾਬੀ ਆ ਗਏ ਓਏ!' ਇਹ ਜਜ਼ਬਾਤੀ ਸ਼ਬਦ ਹਨ ਆਸਟ੍ਰੇਲੀਆ ਵੱਸਦੀ ਪੰਜਾਬਣ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਦੇ, ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਨੇੜੇ ਸਥਿਤ ਮਾਊਂਟ ਐਮਾ ਦਬਲਮ ਨੂੰ ਫਤਿਹ ਕਰ ਕੇ ਇੱਕ ਮਿਸਾਲ ਪੈਦਾ ਕੀਤੀ ਹੈ।
ਪਟਿਆਲਾ ਨਾਲ ਸਬੰਧਤ ਅਤੇ ਪਿਛਲੇ ਲੰਮੇ ਸਮੇਂ ਤੋਂ ਸਿਡਨੀ ਵਿੱਚ ਰਹਿ ਰਹੀ ਸੁੱਖੀ ਬੱਲ 11 ਮੈਂਬਰੀ ਅੰਤਰਰਾਸ਼ਟਰੀ ਟੀਮ ਦੇ ਨਾਲ ਇਸ ਦਲੇਰੀ ਭਰੇ ਸਫ਼ਰ ਉੱਤੇ ਨਿੱਕਲੇ ਸਨ। 21 ਦਿਨਾਂ ਦੇ ਇਸ ਔਖੇ ਅਤੇ ਰੋਮਾਂਚਕ ਅਭਿਆਨ ਦੌਰਾਨ ਉਨ੍ਹਾਂ ਨੇ ਬਰਫ਼ੀਲੇ ਤੂਫ਼ਾਨਾਂ, ਖਤਰਨਾਕ ਚੱਟਾਨਾਂ ਅਤੇ ਸਰੀਰਕ-ਮਾਨਸਿਕ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ।

ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਸੁੱਖੀ ਬੱਲ ਨੇ ਦੱਸਿਆ ਕਿ ਭਾਵੇਂ ਐਮਾ ਦਬਲਮ ਦੀ ਉਚਾਈ ਮਾਊਂਟ ਐਵਰੈਸਟ ਨਾਲੋਂ ਘੱਟ ਹੈ, ਪਰ ਤਕਨੀਕੀ ਪੱਖੋਂ ਇਸ ਚੋਟੀ ਉੱਤੇ ਚੜ੍ਹਾਈ ਕਰਨਾ ਕਾਫੀ ਜ਼ਿਆਦਾ ਮੁਸ਼ਕਿਲ ਮੰਨਿਆ ਜਾਂਦਾ ਹੈ।
ਕਾਬਿਲੇਗੌਰ ਹੈ ਕਿ ਨਿਊ ਸਾਊਥ ਵੇਲਜ਼ ਦੇ ਜੇਲ੍ਹ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੀ ਸੁੱਖੀ ਬੱਲ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਵੀ ਕਰ ਚੁੱਕੀ ਹੈ। ਹੁਣ ਉਹ ਆਪਣੀ ਇਸ ਵਿਲੱਖਣ ਪ੍ਰਾਪਤੀ ਨਾਲ ਆਸਟ੍ਰੇਲੀਆਈ ਪੰਜਾਬੀ ਭਾਈਚਾਰੇ ਲਈ ਮਾਣ ਦਾ ਕਾਰਨ ਬਣੀ ਹੈ।
ਸੁਣੋ ਐਸ ਬੀ ਐਸ ਪੰਜਾਬੀ ਨਾਲ ਸੁੱਖੀ ਬੱਲ ਦੀ ਇਹ ਖਾਸ ਗੱਲਬਾਤ, ਜਿਸ ਵਿੱਚ ਉਨ੍ਹਾਂ ਨੇ ਆਪਣੇ ਦਿਲਚਸਪ ਅਤੇ ਪ੍ਰੇਰਣਾਦਾਇਕ ਤਜਰਬੇ ਸਾਂਝੇ ਕੀਤੇ ਹਨ।
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





