Key Points
- ਆਸਟ੍ਰੇਲੀਆ ਵਿੱਚ ਮੁੱਖ ਬਰਫ਼ ਵਾਲੇ ਸਥਾਨ ਨਿਊ ਸਾਊਥ ਵੇਲਜ਼ (NSW), ਵਿਕਟੋਰੀਆ ਅਤੇ ਤਸਮਾਨੀਆ ਵਿੱਚ ਜਾਂ ਇਸਦੇ ਨੇੜੇ ਸਥਿਤ ਹਨ।
- ਅਲਪਾਈਨ ਖੇਤਰਾਂ ਵਿੱਚ ਗੱਡੀ ਚਲਾਉਣ ਤੋਂ ਪਹਿਲਾਂ ਜਾਂਚ ਕਰੋ ਕਿ ਕੀ ਤੁਹਾਡੀ ਕਾਰ ਲਈ ਬਰਫ਼ ਦੀਆਂ ਚੇਨਾਂ ਦੀ ਲੋੜ ਹੈ।
- ਆਪਣੇ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਗਰਮ ਕੱਪੜੇ, ਦਸਤਾਨੇ ਅਤੇ ਸਨੋਅ-ਬੂਟ ਪੈਕ ਕਰੋ।
ਭਾਵੇਂ ਟਬੋਗਨਿੰਗ, ਸਕੀਇੰਗ, ਸਨੋਬਾਲ ਫਾਈਟਸ ਜਾਂ ਸਿਰਫ ਪਹਿਲੀ ਵਾਰ ਆਸਮਾਨ ਤੋਂ ਧਰਤੀ ‘ਤੇ ਡਿੱਗਦੀ ਬਰਫ ਦੇਖਣ ਦਾ ਸੁਪਨਾ ਹੋਵੇ, ਆਸਟ੍ਰੇਲੀਆ ਦੇ ਸਨੋਫੀਲਡ ਹਰ ਪੱਖੋਂ ਬਹੁਤ ਸ਼ਾਨਦਾਰ ਹਨ।
ਮੁੱਖ ਤੌਰ ‘ਤੇ ਆਸਟ੍ਰੇਲੀਆ ‘ਚ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਤਸਮਾਨੀਆ ‘ਚ ਬਰਫ ਵਾਲੇ ਕਈ ਸਥਾਨ ਹਨ। ਹਰੇਕ ਅਲਪਾਈਨ ਲੈਨਡਸਕੇਪ ‘ਤੇ ਬਰਫ ਦਾ ਆਨੰਦ ਲੈਣ ਦੇ ਬਹੁਤ ਸਾਰੇ ਤਰੀਕੇ ਹਨ। ਸਕੀ ਰਿਜ਼ੋਰਟ ਤੋਂ ਲੈ ਕੇ ਰਾਸ਼ਟਰੀ ਪਾਰਕਾਂ ਤੱਕ ਇਹਨਾਂ ਖੇਤਰਾਂ ਵਿੱਚ ਹਰ ਕਿਸੇ ਲਈ ਕੁੱਝ ਨਾ ਕੁੱਝ ਹੈ।
ਕੁੱਝ ਸਭ ਤੋਂ ਪ੍ਰਸਿੱਧ ਰਿਜ਼ੋਰਟਾਂ ਵਿੱਚ ਨਿਊ ਸਾਊਥ ਵੇਲਜ਼ ਦਾ ਪੇਰੀਸ਼ਰ, ਥ੍ਰੈਡਬੋ, ਵਿਕਟੋਰੀਆ ਵਿੱਚ ਮਾਊਂਟ ਬੁੱਲਰ ਅਤੇ ਫਾਲਸ ਕ੍ਰੀਕ ਸ਼ਾਮਲ ਹਨ। ਕਿਸੇ ਦਾ ਆਕਾਰ, ਕਿਸੇ ਦੇ ਨਜ਼ਾਰੇ ਤੇ ਕਿਤੇ ਬਹੁਤ ਅਨੁਕੂਲ ਢਲਾਣਾਂ, ਹਰੇਕ ਦਾ ਆਪਣਾ ਵਿਲੱਖਣ ਸੁਹਜ ਹੈ।
ਓਲੀਵੀਅਰ ਕੇਪਟੈਨਾਕੋਸ ਨਿਊ ਸਾਊਥ ਵੇਲਜ਼ ਸਨੋਈ ਮਾਊਨਟੇਂਜ਼ ਟੂਰਿਜ਼ਮ ਦੇ ਡਾਇਰੈਕਟਰ ਹਨ।
ਉਹ ਕਹਿੰਦੇ ਹਨ ਕਿ ਇੱਕ ਟਾਪੂ ਦੇਸ਼ ਦੇ ਰੂਪ ਵਿੱਚ ਮਸ਼ਹੂਰ ਦੇਸ਼ ਆਸਟ੍ਰੇਲੀਆ 'ਚ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਕੋਈ ਖਾਸ ਉੱਚੇ ਐਲਪਸ ਨਹੀਂ ਹਨ।

ਜੇਕਰ ਤੁਸੀਂ ਨਿਊ ਸਾਊਥ ਵੇਲਜ਼ ਵਿੱਚ ਬਰਫੀਲੇ ਪਹਾੜਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਰਹਿਣ ਦਾ ਇੰਤਜ਼ਾਮ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੀਆਂ ਘੁੰਮਣ ਦੀਆਂ ਯੋਜਨਾਵਾਂ ਕਿਵੇਂ ਦੀਆਂ ਹਨ।
ਸਭ ਤੋਂ ਖਾਸ ਧਿਆਨ ਤਾਂ ਰੱਖਣ ਦੀ ਲੋੜ ਹੈ ਜੇ ਤੁਸੀਂ ਸਕੀਇੰਗ ਕਰਨਾ ਚਾਹੁੰਦੇ ਹੋ ਜਾਂ ਸਿੱਖਣਾ ਚਾਹੁੰਦੇ ਹੋ। ਕੁੱਝ ਰਿਹਾਇਸ਼ਾਂ ਤੁਹਾਨੂੰ ਢਲਾਣ ‘ਤੇ ਮਿਲ ਸਕਦੀਆਂ ਹਨ ਪਰ ਨੇੜੇ ਲੱਗਦੇ ਕਸਬਿਆਂ ਵਿੱਚ ਕਈ ਰਿਹਾਇਸ਼ਾਂ ਵਧੇਰੇ ਪਰਿਵਾਰ ਅਨੁਕੂਲ ਹੁੰਦੀਆਂ ਹਨ।
ਸ਼੍ਰੀ ਓਲੀਵੀਅਰ ਸੁਝਾਅ ਦਿੰਦੇ ਹਨ ਕਿ ਜੇਕਰ ਤੁਸੀਂ ਉੱਥੇ ਸਕੀਇੰਗ ਕਰਨ ਜਾਂ ਸਕੀਇੰਗ ਸਿੱਖਣ ਦੀ ਯੋਜਨਾ ਨਹੀਂ ਬਣਾ ਰਹੇ ਹੋ, ਤਾਂ ਸੇਲਵਿਨ,ਬਰਫ਼ ਦਾ ਅਨੁਭਵ ਕਰਨ ਅਤੇ ਹੋਰ ਘੱਟ ਤੀਬਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਇੱਕ ਵਧੀਆ ਜਗ੍ਹਾ ਹੈ।

ਮਾਊਂਟ ਬੁੱਲਰ ਵਿਕਟੋਰੀਆ ਦੇ ਸਭ ਤੋਂ ਮਸ਼ਹੂਰ ਬਰਫ਼ ਵਾਲੇ ਸਥਾਨਾਂ ਵਿੱਚੋਂ ਇੱਕ ਹੈ, ਜੋ ਹਰ ਪੱਧਰ ਦੇ ਸਕੀਅਰਾਂ ਅਤੇ ਸਨੋਬੋਰਡਰਾਂ ਨੂੰ ਆਕਰਸ਼ਿਤ ਕਰਦਾ ਹੈ।
ਵਿਜ਼ਿਟ ਵਿਕਟੋਰੀਆ ਦੇ ਅਨੁਸਾਰ, ਇਹ ਇੱਕ ਚੰਗੀ ਤਰ੍ਹਾਂ ਵਿਕਸਤ ਪਿੰਡ ਅਤੇ ਪਹਾੜਾਂ 'ਤੇ ਸੁਵਿਧਾਜਨਕ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ।
ਸ਼੍ਰੀ ਓਲੀਵੀਅਰ ਕਹਿੰਦੇ ਹਨ ਕਿ ਇਹ ਮੁੱਖ ਤੌਰ 'ਤੇ ਮੈਲਬੌਰਨ ਤੋਂ ਆਉਣ ਵਾਲੇ ਸੈਲਾਨੀਆਂ ਲਈ ਸੁਵਿਧਾਜਨਕ ਹੈ।

ਤਸਮਾਨੀਆ ਦੇ ਹੋਰ ਖੇਤਰ ਜਿੱਥੇ ਤੁਸੀਂ ਬਰਫ਼ ਦਾ ਅਨੁਭਵ ਕਰ ਸਕਦੇ ਹੋ, ਹੋਬਾਰਟ ਤੋਂ ਸਿਰਫ਼ 90 ਮਿੰਟ ਦੀ ਦੂਰੀ 'ਤੇ ਹਨ।
ਮਾਊਂਟ ਫੀਲਡ ਨੈਸ਼ਨਲ ਪਾਰਕ, ਕਰਾਸ-ਕੰਟਰੀ ਸਕੀਇੰਗ ਦੇ ਮੌਕੇ ਪ੍ਰਦਾਨ ਕਰਦਾ ਹੈ, ਹਾਲਾਂਕਿ ਇਹ ਆਮ ਤੌਰ 'ਤੇ ਸਕੀ ਕਲੱਬਾਂ ਦੇ ਅੰਦਰ ਹੁੰਦਾ ਹੈ।
ਬਰਫ਼ ਦੀ ਯਾਤਰਾ ਮਹਿੰਗੀ ਹੋ ਸਕਦੀ ਹੈ, ਜਿਸ ਵਿੱਚ ਰਿਹਾਇਸ਼, ਪਾਰਕ ਐਂਟਰੀ ਫੀਸ, ਲਿਫਟ ਪਾਸ, ਭੋਜਨ, ਬਰਫ਼ ਦੇ ਕੱਪੜੇ, ਅਤੇ ਇੱਥੋਂ ਤੱਕ ਕਿ ਕਾਰ ਚੇਨਾਂ ਦੇ ਖਰਚੇ ਵੀ ਵਧ ਜਾਂਦੇ ਹਨ।
ਪਰ ਤੁਸੀਂ ਅਲਪਾਈਨ ਖੇਤਰਾਂ ਵਿੱਚ ਉੱਚੀਆਂ ਕੀਮਤਾਂ ਤੋਂ ਬਚਣ ਲਈ ਬਰਫ਼ ਦੇ ਸਾਮਾਨ ਨੂੰ ਖਰੀਦਣ ਦੀ ਬਜਾਏ ਇਸਨੂੰ ਕਿਰਾਏ 'ਤੇ ਲੈ ਕੇ ਅਤੇ ਆਪਣਾ ਭੋਜਨ ਅਤੇ ਸਨੈਕਸ ਘਰੋਂ ਪੈਕ ਕਰ ਕੇ ਬਜਟ ਨੂੰ ਕਾਬੂ ਵਿੱਚ ਰੱਖ ਸਕਦੇ ਹੋ।
ਇਹ ਵੀ ਜਾਣੋ

'ਸਟੋਲਨ ਜਨਰੇਸ਼ਨਜ਼' ਕੌਣ ਹਨ?







