ਮੁੱਖ ਬਿੰਦੂ
- ਹਜ਼ਾਰਾਂ ਸਵਦੇਸ਼ੀ ਬੱਚੇ ਆਪਣੇ ਪਰਿਵਾਰਾਂ ਤੋਂ ਦੂਰ ਕਰ ਕੇ ਗੋਰੇ ਸਮਾਜ ਵਿੱਚ ਰਹਿਣ ਲਈ ਮਜਬੂਰ ਕੀਤੇ ਗਏ ਸਨ।
- ਇਸ ਨਿਕਾਲੇ ਨੇ ਡੂੰਘਾ ਸਦਮਾ ਪਹੁੰਚਾਇਆ ਹੈ, ਜੋ ਪੀੜ੍ਹੀਆਂ ਤੱਕ ਚੱਲਦਾ ਰਿਹਾ।
- ਸੱਭਿਆਚਾਰਕ ਮੁੜ ਸੁਰਜੀਤੀ ਅਤੇ ਸਹਾਇਤਾ ਪ੍ਰੋਗਰਾਮਾਂ ਦੁਆਰਾ ਭਾਈਚਾਰੇ ਠੀਕ ਹੋ ਰਹੇ ਹਨ।
- ਸਿੱਖਿਆ ਅਤੇ ਰਾਸ਼ਟਰੀ ਮਾਨਤਾ ਇਲਾਜ ਦੀ ਕੁੰਜੀ ਹਨ।
ਸਮੱਗਰੀ ਦੀ ਚੇਤਾਵਨੀ: ਇਸ ਐਪੀਸੋਡ ਵਿੱਚ ਦੁਖਦਾਈ ਸਮੱਗਰੀ ਸ਼ਾਮਲ ਹੈ, ਜਿਸ ਵਿੱਚ ਸਦਮੇ ਦੇ ਹਵਾਲੇ, ਬੱਚਿਆਂ ਨੂੰ ਹਟਾਉਣਾ, ਅਤੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਜ਼ਿਕਰ ਸ਼ਾਮਲ ਹਨ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਹੈ।
1910 ਤੋਂ ਲੈ ਕੇ ਹਾਲ ਹੀ ਦੇ 1970 ਦੇ ਦਹਾਕੇ ਤੱਕ, ਹਜ਼ਾਰਾਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ, ਭਾਈਚਾਰਿਆਂ ਅਤੇ ਦੇਸ਼ ਤੋਂ ਜ਼ਬਰਦਸਤੀ ਕੱਢ ਦਿੱਤਾ ਗਿਆ ਸੀ।
ਉਸ ਸਮੇਂ ਦੀਆਂ ਸਰਕਾਰੀ ਨੀਤੀਆਂ ਦੇ ਤਹਿਤ, ਇਨ੍ਹਾਂ ਬੱਚਿਆਂ ਨੂੰ ਅਕਸਰ ਚਰਚਾਂ, ਭਲਾਈ ਏਜੰਸੀਆਂ ਅਤੇ ਸਰਕਾਰੀ ਸੰਸਥਾਵਾਂ ਦੀ ਸ਼ਮੂਲੀਅਤ ਦੁਆਰਾ ਸੰਸਥਾਵਾਂ ਵਿੱਚ ਜਾਂ ਗੈਰ-ਆਦਿਵਾਸੀ ਪਰਿਵਾਰਾਂ ਦੇ ਨਾਲ ਰੱਖਿਆ ਜਾਂਦਾ ਸੀ।
ਦਾਅਵਾ ਇਹ ਸੀ ਕਿ ਜੇਕਰ ਫਸਟ ਨੇਸ਼ਨਜ਼ ਦੇ ਬੱਚਿਆਂ ਦਾ ਗੋਰੇ ਸਮਾਜ ਵਿੱਚ ਪਾਲਣ-ਪੋਸ਼ਣ ਕੀਤਾ ਜਾਵੇ ਤਾਂ ਉਨ੍ਹਾਂ ਦਾ ਜੀਵਨ ਬਿਹਤਰ ਹੋ ਸਕੇਗਾ।

ਜ਼ਬਰਦਸਤੀ ਹਟਾਏ ਜਾਣ ਦੇ ਸਦਮੇ ਦੀ ਆਵਾਜ਼ ਬੁਲੰਦ ਕਰ ਰਹੇ ਰਾਸ਼ਟਰੀ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੰਗਠਨ ਹੀਲਿੰਗ ਫਾਊਂਡੇਸ਼ਨ ਦੀ ਸੀਈਓ ਸ਼ੈਨਨ ਡੌਡਸਨ, ਜੋ ਕਿ ਇੱਕ ਯਾਵਰੂ (ਬਰੂਮ ਖੇਤਰ) ਔਰਤ ਹੈ, ਉਸ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਖਾਸ ਤੌਰ 'ਤੇ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਨ੍ਹਾਂ ਨੂੰ ਜੋ ਦੱਸਿਆ ਗਿਆ, ਉਹ ਉਸ ਨੂੰ ਅਪਣਾਉਣ ਅਤੇ ਆਪਣੇ ਸੱਭਿਆਚਾਰ ਨੂੰ ਅਸਵੀਕਾਰ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਸਨ।
ਉਹ ਦੱਸਦੀ ਹੈ ਕਿ ਸੀਮਤ ਅਤੇ ਅਣ-ਉਚਿਤ ਰਿਕਾਰਡ-ਰੱਖਣ ਦੇ ਕਾਰਨ, ਇਹ ਨਿਰਧਾਰਤ ਕਰਨਾ ਮੁਸ਼ਕਲ ਹੈ ਕਿ ਕਿੰਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਦੂਰ ਕੀਤਾ ਗਿਆ ਸੀ।
ਹਾਲਾਂਕਿ, ਅੰਦਾਜ਼ੇ ਦੱਸਦੇ ਹਨ ਕਿ ਤਿੰਨ ਵਿੱਚੋਂ ਇੱਕ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਬੱਚੇ ਉਨ੍ਹਾਂ ਦੇ ਪਰਿਵਾਰਾਂ ਤੋਂ ਲਏ ਗਏ ਸਨ।
ਇਹ ਗੱਲ ਪੱਕੀ ਹੈ ਕਿ ਹਰ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰਾ ਡੂੰਘਾ ਪ੍ਰਭਾਵਿਤ ਹੋਇਆ ਸੀ-ਅਤੇ ਉਸ ਦੇ ਨਿਸ਼ਾਨ ਅਜੇ ਵੀ ਹਨ।

ਬਹੁਤ ਸਾਰੇ ਚੋਰੀ ਕੀਤੇ ਗਏ ਬੱਚਿਆਂ ਨੂੰ ਦੇਸ਼ ਭਰ ਵਿੱਚ ਰਾਜ ਅਤੇ ਚਰਚ ਦੀ ਅਗਵਾਈ ਵਾਲੀਆਂ ਸੰਸਥਾਵਾਂ ਵਿੱਚ ਲਿਜਾਇਆ ਗਿਆ ਸੀ।
ਇੱਕ ਗਾਮੀਲਾਰੋਈ ਅਤੇ ਵਾਲੀਵਾਨ ਔਰਤ ਆਂਟੀ ਲੋਰੇਨ ਪੀਟਰਸ ਨੂੰ 1943 ਵਿੱਚ, ਚਾਰ ਸਾਲ ਦੀ ਉਮਰ ਵਿੱਚ, ਨਿਊ ਸਾਊਥ ਵੇਲਜ਼ ਵਿੱਚ ਆਦਿਵਾਸੀ ਲੜਕੀਆਂ ਲਈ ਕੂਟਾਮੁੰਡਰਾ ਘਰੇਲੂ ਸਿਖਲਾਈ ਘਰ ਵਿੱਚ ਸੈਂਕੜੇ ਕੁੜੀਆਂ ਨਾਲ ਜੁੜਨ ਲਈ ਮਜਬੂਰ ਕੀਤਾ ਗਿਆ ਸੀ।
ਉਥੇ ਪਹੁੰਚਣ 'ਤੇ ਆਂਟੀ ਲੋਰੇਨ ਤੋਂ ਉਸਦੀ ਪਛਾਣ ਖੋਹ ਲਈ ਗਈ। ਉਹ ਕਹਿੰਦੀ ਹੈ ਕਿ ਕੁੜੀਆਂ ਨੂੰ ਇੱਕ ਬਿਸਤਰਾ, ਇੱਕ ਨੌਕਰੀ ਅਤੇ ਇੱਕ ਧਰਮ ਦਿੱਤਾ ਗਿਆ ਸੀ।
ਅਗਲੇ 10 ਸਾਲਾਂ ਤੱਕ ਆਂਟੀ ਲੋਰੇਨ ਨੂੰ ਗੋਰੇ ਪਰਿਵਾਰਾਂ ਲਈ ਘਰੇਲੂ ਨੌਕਰ ਵਜੋਂ ਸਿਖਲਾਈ ਦਿੱਤੀ ਗਈ।
ਅੱਜ ਉਹ ਪੀੜਿਤ ਲੋਕਾਂ ਲਈ ਇੱਕ ਬੁਲੰਦ ਆਵਾਜ਼ ਹੈ, ਅਤੇ ਮਾਰੂਮਾਲੀ ਪ੍ਰੋਗਰਾਮ ਦੀ ਸੰਸਥਾਪਕ ਹੈ, ਜੋ ਉਨ੍ਹਾਂ ਲੋਕਾਂ ਦੀਆਂ ਲੋੜਾਂ ਮੁਤਾਬਿਕ ਇੱਕ ਇਲਾਜ ਰੂਪੀ ਪਹਿਲ ਹੈ, ਜਿਨ੍ਹਾਂ ਨੇ ਜ਼ਬਰਦਸਤੀ ਬਾਹਰ ਕੱਢੇ ਜਾਣ ਦਾ ਅਨੁਭਵ ਕੀਤਾ ਹੈ। ਇਸ ਤਰ੍ਹਾਂ ਦੇ ਸਮਰਥਨ ਤੋਂ ਬਿਨਾਂ ਸਦਮਾ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦਾ ਰਹਿੰਦਾ ਹੈ।
ਆਂਟੀ ਲੋਰੇਨ ਕਹਿੰਦੀ ਹੈ ਕਿ ਅੱਜ ਅਜਿਹੇ ਨੌਜਵਾਨ ਹਨ ਜੋ ਨਹੀਂ ਜਾਣਦੇ ਕਿ ਉਹ ਕੌਣ ਹਨ, ਉਹ ਕਿੱਥੋਂ ਆਏ ਹਨ ਜਾਂ ਉਹ ਇਸ ਤਰ੍ਹਾਂ ਕਿਉਂ ਵਿਵਹਾਰ ਕਰਦੇ ਹਨ?

ਕੂਟਾ ਗਰਲਜ਼ ਐਬੋਰਿਜਨਲ ਕਾਰਪੋਰੇਸ਼ਨ ਦੀ ਸਥਾਪਨਾ 2013 ਵਿੱਚ ਕੂਟਾ ਗਰਲਜ਼ ਹੋਮ ਦੇ ਸਾਬਕਾ ਨਿਵਾਸੀਆਂ ਦੁਆਰਾ ਕੀਤੀ ਗਈ ਸੀ ਜਿਸਦਾ ਉਦੇਸ਼ ਸਟੋਲਨ ਜਨਰੇਸ਼ਨਜ਼ ਤੋਂ ਬਚੇ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਗੁੰਝਲਦਾਰ ਇਲਾਜ ਜ਼ਰੂਰਤਾਂ ਨੂੰ ਪੂਰਾ ਕਰਨਾ ਸੀ।
ਆਂਟੀ ਲੋਰੇਨ, ਕੂਟਾ ਗਰਲਜ਼ ਹੋਮ ਦੇ ਹੋਰ ਬਚੇ ਹੋਏ ਲੋਕਾਂ ਨਾਲ ਕੰਮ ਕਰਦੀ ਹੈ। ਉਹ ਕਹਿੰਦੀ ਹੈ ਕਿ ਜੇਕਰ ਤੁਸੀਂ ਸਮੂਹਿਕ ਤੌਰ 'ਤੇ ਜ਼ਖਮੀ ਹੋਏ ਹੋ ਤਾਂ ਤੁਸੀਂ ਇੱਕ ਸਮੂਹ ਵਜੋਂ ਹੀ ਠੀਕ ਹੋਵੋਗੇ।
2008 ਵਿੱਚ ਇੱਕ ਮਹੱਤਵਪੂਰਨ ਮੌਕੇ, ਤਤਕਾਲੀ ਪ੍ਰਧਾਨ ਮੰਤਰੀ ਕੇਵਿਨ ਰੁਡ ਨੇ ਚੋਰੀ ਹੋਈਆਂ ਪੀੜ੍ਹੀਆਂ, ਉਨ੍ਹਾਂ ਦੇ ਵਾਰਿਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੁਆਫ਼ੀ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਬਾਅਦ ਹੀਲਿੰਗ ਫਾਊਂਡੇਸ਼ਨ ਦੀ ਸਥਾਪਨਾ ਸਮੇਤ ਕਈ ਪਹਿਲਕਦਮੀਆਂ ਅਤੇ ਵਿਕਾਸ ਹੋਏ ਹਨ।
ਇੰਟਰਜਨਰੇਸ਼ਨਲ ਟ੍ਰੌਮਾ ਐਨੀਮੇਸ਼ਨ, ਹੀਲਿੰਗ ਫਾਊਂਡੇਸ਼ਨ ਇਸ ਵੀਡੀਓ ਵਿੱਚ ਇੱਕ ਮਰੇ ਹੋਏ ਵਿਅਕਤੀ ਦੀ ਆਵਾਜ਼ ਸ਼ਾਮਲ ਹੈ।
READ MORE

What is Closing the Gap?





