ਭਾਵੇਂ ਖਾਣ-ਪੀਣ ਤੋਂ ਪੂਰੀ ਤਰ੍ਹਾਂ ਜਾਂ ਹਲਕਾ ਪਰਹੇਜ਼ ਕਰਨਾ ਹੋਵੇ ਜਾਂ ਫੇਰ ਘੱਟ ਕੈਲੋਰੀ ਵਾਲਾ ਭੋਜਨ ਖਾਣ ਦੀ ਗੱਲ ਹੋਵੇ, ਵਰਤ ਰੱਖਣ ਦਾ ਅਭਿਆਸ ਈਸਾਈਅਤ, ਇਸਲਾਮਿਕ ਅਤੇ ਹਿੰਦੂ ਧਰਮ ਸਮੇਤ ਵੱਖ-ਵੱਖ ਧਰਮਾਂ ਵੱਲੋਂ ਕੀਤਾ ਜਾਂਦਾ ਹੈ।
ਮੈਡਲ ਆਫ਼ ਦਾ ਆਰਡਰ ਆਫ਼ ਆਸਟ੍ਰੇਲੀਆ ਦੀ ਪ੍ਰਾਪਤਕਰਤਾ ਡਾਇਨਾ ਅਬਦੇਲ-ਰਹਿਮਾਨ, ਆਸਟ੍ਰੇਲੀਅਨ ਮੁਸਲਿਮ ਵਾਇਸ ਰੇਡੀਓ (ਏਐਮਵੀ ਰੇਡੀਓ) ਦੀ ਪ੍ਰਧਾਨ ਹੈ, ਜੋ ਕਿ ਰਮਜ਼ਾਨ ਦੌਰਾਨ ਕੈਨਬਰਾ ਵਿੱਚ ਦਿਨ ਦੇ 24 ਘੰਟੇ ਪ੍ਰਸਾਰਣ ਕਰਨ ਵਾਲਾ ਇੱਕ ਅੰਗਰੇਜ਼ੀ ਭਾਸ਼ਾ ਦਾ ਪ੍ਰੋਗਰਾਮ ਹੈ।
ਮਿਸ ਅਬਦੇਲ-ਰਹਿਮਾਨ ਦੱਸਦੀ ਹੈ ਕਿ ਰਮਜ਼ਾਨ ਮੁਸਲਮਾਨਾਂ ਲਈ ਰੱਬ ਅਤੇ ਆਪਣੇ ਧਰਮ ਨਾਲ ਦੁਬਾਰਾ ਜੁੜਨ ਦਾ ਸਮਾਂ ਹੁੰਦਾ ਹੈ।
ਰਮਜ਼ਾਨ 'ਇੰਟਰਮਿਟੇਂਟ' ਵਰਤ ਰੱਖਣ ਦਾ ਇੱਕ ਰੂਪ ਹੈ, ਇੱਕ ਸ਼ਬਦ ਜੋ ਕਿ ਖਾਣ-ਪੀਣ ਦੇ ਕਈ ਤਰ੍ਹਾਂ ਦੇ ਤਰੀਕਿਆਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਸਮੇਂ ਦੀ ਮਿਆਦ ਲਈ ਜਾਂ ਤਾਂ ਘੱਟ ਜਾਂ ਬਿਨਾਂ ਕਿਸੇ ਕੈਲੋਰੀ ਦਾ ਸੇਵਨ ਸ਼ਾਮਲ ਹੁੰਦਾ ਹੈ ਜੋ ਕਿ ਘੱਟੋ-ਘੱਟ 12 ਘੰਟਿਆਂ ਦੀ ਮਿਆਦ ਤੋਂ ਕਈ ਦਿਨਾਂ ਤੱਕ ਹੋ ਸਕਦੀ ਹੈ।
ਇੱਕ ਮਾਨਤਾ ਪ੍ਰਾਪਤ ਅਭਿਆਸੀ ਡਾਇਟੀਸ਼ੀਅਨ ਅਤੇ ਕਵੀਂਸਲੈਂਡ ਯੂਨੀਵਰਸਿਟੀ ਵਿੱਚ ਇੱਕ ਲੈਕਚਰਾਰ ਅਤੇ ਖੋਜਕਾਰ, ਡਾਕਟਰ ਵੇਰੋਨਿਕਾ ਚਾਚਯ ਦੱਸਦੀ ਹੈ ਕਿ ਰਮਜ਼ਾਨ ਖਾਸ ਤੌਰ 'ਤੇ ਸਮਾਂ-ਪ੍ਰਤੀਬੰਧਿਤ ਖਾਣ-ਪੀਣ ਦੀ ਸ਼੍ਰੇਣੀ ਵਿੱਚ ਆਉਂਦਾ ਹੈ।

Fasting is one of the Five Pillars of Islam. Source: Pexels/Monstera
ਡਾ. ਚਾਚਯ ਦਾ ਕਹਿਣਾ ਹੈ ਕਿ ਸੀਮਤ ਸਮੇਂ ਲਈ ਭੋਜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਨਾਲ ਸਰੀਰ ਨੂੰ ਕਈ ਮੁੱਖ ਫਾਇਦੇ ਹੁੰਦੇ ਹਨ।
ਯਹੂਦੀ, ਮੁਸਲਮਾਨਾਂ ਵਾਂਗ, ਸਾਲ ਦੇ ਦੌਰਾਨ ਕੁਝ ਵਾਰ ਪਾਣੀ ਸਮੇਤ ਖਾਣ-ਪੀਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਦੇ ਹਨ।
ਡਾ. ਚਾਚਯ ਦਾ ਕਹਿਣਾ ਹੈ ਕਿ ਹਾਲਾਂਕਿ, ਪਾਣੀ ਤੋਂ ਪਰਹੇਜ਼ ਕਰਨ ਦਾ ਕੋਈ ਲਾਭ ਸਾਬਤ ਨਹੀਂ ਹੋਇਆ ਹੈ, ਸਗੋਂ ਪਾਣੀ ਪੀਣਾ ਜ਼ਹਿਰੀਲੇ ਪਦਾਰਥਾਂ ਨੂੰ ਸ਼ਰੀਰ ਚੋਂ ਬਾਹਰ ਕੱਢਣ ਲਈ ਲਾਭਦਾਇਕ ਹੋ ਸਕਦਾ ਹੈ।
ਉਹ ਕਹਿੰਦੀ ਹੈ ਕਿ ਜਦੋਂ ਲੋਕ ਵਰਤ ਰੱਖਦੇ ਹਨ, ਤਾਂ "ਆਟੋਫੈਜੀ" ਨਾਮਕ ਇੱਕ ਪ੍ਰਕਿਰਿਆ ਬਹੁਤ ਸਾਰੇ ਟਿਸ਼ੂਆਂ ਅਤੇ ਅੰਗਾਂ ਵਿੱਚ ਪ੍ਰੇਰਿਤ ਹੁੰਦੀ ਹੈ।
ਡਾ. ਚਾਚਯ ਦਾ ਕਹਿਣਾ ਹੈ ਕਿ ਜਦੋਂ ਕੋਈ ਵਰਤ ਰੱਖਣ ਤੋਂ ਬਾਅਦ ਦੁਬਾਰਾ ਖਾਣਾ ਖਾਂਦਾ ਹੈ, ਤਾਂ ਸੈੱਲ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਦੇ ਯੋਗ ਹੁੰਦੇ ਹਨ।

Breaking fast in Ramadan Getty Images/Jasmon Merdan Source: Getty Images/Jasmon Merdan
ਡਾ. ਚਾਚਯ ਦਾ ਕਹਿਣਾ ਹੈ ਕਿ ਸਿਹਤਮੰਦ ਖਾਣਾ, ਅਤੇ ਮਿੱਠੇ ਵਾਲੇ ਭੋਜਨਾਂ ਦਾ ਜ਼ਿਆਦਾ ਸੇਵਨ ਨਾ ਕਰਨਾ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਸਮੇਂ ਦੇ ਨਾਲ ਇਨਸੁਲਿਨ ਵਿੱਚ ਵਾਧਾ ਹੋ ਸਕਦਾ ਹੈ, ਅਤੇ ਇੱਥੋਂ ਤੱਕ ਕਿ ਇਨਸੁਲਿਨ ਪ੍ਰਤੀਰੋਧ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ, ਜੋ ਕਿ ਬਹੁਤ ਨੁਕਸਾਨਦੇਹ ਹੈ।
ਕੁਝ ਧਰਮਾਂ ਜਾਂ ਸਭਿਆਚਾਰਾਂ ਵਿੱਚ ਵਰਤ ਰੱਖਣ ਵਿੱਚ ਭੋਜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਦੀ ਬਜਾਏ ਕੁਝ ਖਾਸ ਸਮੇਂ ਦੌਰਾਨ ਕੁਝ ਖਾਸ ਭੋਜਨਾਂ ਤੋਂ ਪਰਹੇਜ਼ ਕਰਨਾ ਸ਼ਾਮਲ ਹੁੰਦਾ ਹੈ।
ਉਦਾਹਰਨ ਲਈ, ਹਿੰਦੂ ਧਰਮ ਲਈ, ਵਰਤ ਹਲਕੀ ਪਾਬੰਦੀ ਤੋਂ ਲੈ ਕੇ ਬਹੁਤ ਜ਼ਿਆਦਾ ਪਰਹੇਜ਼ ਭਰਿਆ ਹੋ ਸਕਦਾ ਹੈ। ਹਾਲਾਂਕਿ, ਹਿੰਦੂ ਧਰਮ ਵਿੱਚ ਵਰਤ ਇੱਕ ਫ਼ਰਜ਼ ਦੀ ਬਜਾਏ ਇੱਕ ਨੈਤਿਕ ਅਤੇ ਅਧਿਆਤਮਿਕ ਕਿਰਿਆ ਹੈ ਜਿਸਦਾ ਉਦੇਸ਼ ਸਰੀਰ ਅਤੇ ਮਨ ਨੂੰ ਸ਼ੁੱਧ ਕਰਨਾ ਹੈ।
ਹਾਲਾਂਕਿ, ਕੈਥੋਲਿਕ ਲੈਂਟ ਦੌਰਾਨ ਸ਼ੁੱਕਰਵਾਰ ਨੂੰ ਮੀਟ ਨਹੀਂ ਖਾਂਦੇ, ਜਦੋਂ ਕਿ ਗ੍ਰੀਕ ਆਰਥੋਡਾਕਸ ਈਸਾਈ ਹਰ ਸਾਲ ਕੁੱਲ 180-200 ਦਿਨਾਂ ਲਈ ਜ਼ਿਆਦਾਤਰ ਡੇਅਰੀ ਉਤਪਾਦਾਂ, ਅੰਡੇ, ਅਤੇ ਮੀਟ, ਅਤੇ ਕਈ ਵਾਰ ਜੈਤੂਨ ਦੇ ਤੇਲ ਅਤੇ ਮੱਛੀ ਤੋਂ ਵੀ ਪਰਹੇਜ਼ ਕਰਦੇ ਹਨ।
ਡਾ. ਚਾਚਯ ਦਾ ਕਹਿਣਾ ਹੈ ਕਿ ਇਸ ਕਿਸਮ ਦੇ ਵਰਤ ਕੈਲੋਰੀ ਸੀਮਤ ਖੁਰਾਕ ਦੀ ਸ਼੍ਰੇਣੀ ਵਿੱਚ ਫਿੱਟ ਬੈਠਦੇ ਹਨ ਅਤੇ ਇਸਤੇ ਅਧਾਰਤ ਇੱਕ ਆਧੁਨਿਕ ਖੁਰਾਕ ‘ਅਨੁਕੂਲ ਪੋਸ਼ਣ 'ਤੇ ਕੈਲੋਰੀ ਪਾਬੰਦੀ ਅਭਿਆਸ ਹੈ’, ਜਿਸ ਵਿੱਚ ਸਿਹਤ ਨੂੰ ਸੁਧਾਰਨ ਅਤੇ ਬੁਢਾਪੇ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਕੈਲੋਰੀ ਪਾਬੰਦੀ ਸ਼ਾਮਲ ਹੁੰਦੀ ਹੈ, ਜਦੋਂ ਕਿ ਅਜੇ ਵੀ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਸਿਫਾਰਸ਼ ਕੀਤੀ ਰੋਜ਼ਾਨਾ ਮਾਤਰਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

What is religious fasting? Source: Getty Images/lacaosa
ਇੰਟਰਮਿਟੇਂਟ ਵਰਤ ਰੱਖਣ ਦੇ ਕੁਝ ਪ੍ਰਸਿੱਧ ਸੰਸਕਰਣਾਂ ਵਿੱਚ 5:2 ਖੁਰਾਕ ਸ਼ਾਮਲ ਹੁੰਦੀ ਹੈ, ਜਿਸ ਵਿੱਚ ਹਫ਼ਤੇ ਵਿੱਚ ਦੋ ਵਾਰ ਇੱਕ ਦਿਨ ਵਿੱਚ 500 ਕੈਲੋਰੀਆਂ ਤੋਂ ਵੱਧ ਦਾ ਸੇਵਨ ਨਾ ਕਰਨਾ ਸ਼ਾਮਲ ਹੁੰਦਾ ਹੈ।
ਵਿਗਿਆਨਕ ਤੌਰ 'ਤੇ ਸਮਰਥਿਤ ਇੱਕ ਹੋਰ ਡਾਈਟ ਡਾ. ਵਾਲਟਰ ਲੋਂਗੋ ਦੁਆਰਾ ਤਿਆਰ ਕੀਤੀ ਗਈ ਵਰਤ ਦੀ ਨਕਲ ਕਰਨ ਵਾਲੀ ਖੁਰਾਕ ਹੈ।
ਡਾ. ਚਾਚਯ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਵਰਤ ਹਾਰਮੋਨਸ ਨੂੰ ਰੀਸੈਟ ਕਰਨ ਦੇ ਨਾਲ-ਨਾਲ ਸੈੱਲਾਂ ਦੇ ਨਵੀਨੀਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਡਾ. ਚਾਚਯ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਲਈ ਵਰਤ ਰੱਖਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਜਿਨ੍ਹਾਂ ਦਾ ਭਾਰ ਘੱਟ ਹੈ, ਜਾਂ ਉਹ ਪਹਿਲਾਂ ਤੋਂ ਮੌਜੂਦ ਡਾਕਟਰੀ ਸਥਿਤੀ ਨਾਲ ਜੂਝ ਰਹੇ ਹਨ, ਅਤੇ ਨਾਲ ਹੀ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਖਾਣ ਦੀ ਵਿਕਾਰ ਹੈ।

Family dinner Pexels/Nicole Michalou Source: Pexels/Nicole Michalou
ਅਦਾਮਾ ਕੋਂਡਾ ਕੈਨਬਰਾ ਇਸਲਾਮਿਕ ਸੈਂਟਰ ਵਿੱਚ ਇਮਾਮ ਹੈ। ਉਹ ਕਹਿੰਦਾ ਹੈ ਕਿ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਤੋਂ ਰਮਜ਼ਾਨ ਦੌਰਾਨ ਰੋਜ਼ੇ ਰੱਖਣ ਦੀ ਉਮੀਦ ਨਹੀਂ ਕੀਤੀ ਜਾਂਦੀ।
ਹੈਲਥਕੇਅਰ ਪੇਸ਼ਾਵਰ ਸੰਤੁਲਨ ਖੁਰਾਕ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹਨ ਅਤੇ ਨਵੀਂ ਖੁਰਾਕ ਪ੍ਰਣਾਲੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜੀਪੀ ਜਾਂ ਡਾਈਟੀਸ਼ੀਅਨ ਨਾਲ ਗੱਲ ਕਰਨ ਦੀ ਸਿਫਾਰਸ਼ ਕਰਦੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।