ਮਰਦ ਪ੍ਰਧਾਨ ਸਨਅਤ 'ਚ ਕੰਮ ਕਰਦੀ ਇਹ 'ਮੋਟਰ ਮਕੈਨਿਕ' ਹੋਰਨਾਂ ਔਰਤਾਂ ਲਈ ਵੀ ਬਣ ਰਹੀ ਹੈ ਪ੍ਰੇਰਨਾਸਰੋਤ

female mechanic

Gurpreet Kaur Shergill is a Sydney-based car mechanic fixing cars and stereotypes. Source: Supplied by Ms Shergill

ਸਿਡਨੀ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਸ਼ੇਰਗਿੱਲ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀਆਂ ਵਹੀਕਲ ਠੀਕ ਕਰਨ ਵਾਲੀਆਂ ਬਹੁਤ ਹੀ ਘੱਟ 'ਮਕੈਨਿਕ' ਔਰਤਾਂ ਵਿੱਚੋਂ ਇੱਕ ਹੈ। ਉਹ ਹੁਣ ਹੋਰਾਂ ਨੂੰ ਵੀ ਇਸ ਮਰਦ-ਪ੍ਰਧਾਨ ਪੇਸ਼ੇ ਨੂੰ ਅਪਨਾਉਣ ਲਈ ਪ੍ਰੇਰਿਤ ਕਰ ਰਹੀ ਹੈ।


31 ਸਾਲਾ ਗੁਰਪ੍ਰੀਤ ਕੌਰ ਸ਼ੇਰਗਿੱਲ ਸਿਡਨੀ ਦੇ ਦੱਖਣੀ ਇਲਾਕੇ ਵਿੰਡਸਰ ਵਿੱਚ ਆਪਣੀ ਆਟੋਮੋਟਿਵ ਵਰਕਸ਼ਾਪ ਨੂੰ ਬੜੇ ਮਾਣ ਨਾਲ ਚਲਾਉਂਦੀ ਹੈ।

ਪੰਜਾਬ ਦੇ ਪਟਿਆਲਾ ਦੇ ਇੱਕ ਛੋਟੇ ਜਿਹੇ ਪਿੰਡ ਬੱਲਮਗੜ੍ਹ ਦੀ ਰਹਿਣ ਵਾਲੀ ਗੁਰਪ੍ਰੀਤ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਰੂਪ ਵਿੱਚ 2014 ਵਿੱਚ ਆਪਣੇ ਪਤੀ ਨਾਲ ਆਸਟ੍ਰੇਲੀਆ ਆਏ ਸਨ।
ਉਸਨੇ ਆਪਣੇ ਜੀਵਨ ਵਿੱਚ ਕੁਝ ਵੱਖਰਾ ਕਰਨ ਅਤੇ ਆਪਣੇ ਪੈਰਾਂ 'ਤੇ ਖੜੇ ਹੋਣ ਲਈ 'ਆਟੋਮੋਟਿਵ ਕਰੀਅਰ' ਦੀ ਚੋਣ ਕੀਤੀ।

ਗੁਰਪ੍ਰੀਤ ਦਾ ਕਹਿਣਾ ਹੈ ਕੀ ਭਾਵੇਂ ਔਰਤਾਂ ਅਤੇ ਮਰਦਾਂ ਵਿੱਚ ਜਿਸਮਾਨੀ ਤਾਕਤ ਵਿੱਚ ਜ਼ਰੂਰ ਵੱਡਾ ਫ਼ਰਕ ਹੈ ਪਰ ਜੇ ਔਰਤਾਂ ਚਾਹੁਣ ਤਾਂ ਆਪਣੇ ਠੋਸ ਇਰਾਦੇ ਨਾਲ਼ ਕੁੱਝ ਵੀ ਹਾਸਲ ਕਰ ਸਕਦੀਆਂ ਹਨ।

ਗੁਰਪ੍ਰੀਤ ਹੋਰ ਪ੍ਰਵਾਸੀ ਔਰਤਾਂ ਨੂੰ ਵੀ ਇਸ ਮਰਦ ਪ੍ਰਧਾਨ ਕਿੱਤੇ ਵਿੱਚ ਆਉਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ। ਉਸਦਾ ਕਹਿਣਾ ਹੈ ਕਿ ਇਹ ਹੁਨਰ ਸਿੱਖਣ ਲਈ ਉਨ੍ਹਾਂ ਦੇ ਕਾਰੋਬਾਰ ਦੇ ਦਰਵਾਜ਼ੇ ਕਿਸੇ ਵੀ ਔਰਤ ਲਈ ਹਮੇਸ਼ਾ ਖੁੱਲ੍ਹੇ ਹਨ।

ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅਨੁਸਾਰ 2016 ਵਿੱਚ ਮੋਟਰ ਮਕੈਨਿਕਾਂ ਵਜੋਂ ਔਰਤਾਂ ਦੀ ਹਿੱਸੇਦਾਰੀ ਸਿਰਫ 1.4 ਪ੍ਰਤੀਸ਼ਤ ਸੀ।

ਪੂਰੀ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਮਰਦ ਪ੍ਰਧਾਨ ਸਨਅਤ 'ਚ ਕੰਮ ਕਰਦੀ ਇਹ 'ਮੋਟਰ ਮਕੈਨਿਕ' ਹੋਰਨਾਂ ਔਰਤਾਂ ਲਈ ਵੀ ਬਣ ਰਹੀ ਹੈ ਪ੍ਰੇਰਨਾਸਰੋਤ | SBS Punjabi