ਇਸ ਸਮੇਂ ਆਸਟ੍ਰੇਲੀਆ ਦੇ 80,000 ਤੋਂ ਵੀ ਜਿਆਦਾ ਲੋਕ ਆਪਣੇ ਘਰਾਂ ਨੂੰ ਏਅਰ ਬੀ ਐਨ ਬੀ ਦੇ ਜਰੀਏ ਹੋਰਨਾਂ ਨਾਲ ਸਾਂਝਿਆ ਕਰ ਰਹੇ ਹਨ। ਅਤੇ ਇਸ ਦੁਆਰਾ ਉਹਨਾਂ ਨੂੰ ਲਗਭੱਗ 5000 ਡਾਲਰਾਂ ਦੀ ਸਲਾਨਾਂ ਵਾਧੂ ਕਮਾਈ ਹੋ ਰਹੀ ਹੈ।
ਅਗਰ ਤੁਸੀਂ ਵੀ ਭਵਿੱਖ ਵਿੱਚ ਏਸ ਏਅਰ ਬੀ ਐਨ ਬੀ ਵਾਲੀ ਦੌੜ ਵਿੱਚ ਸ਼ਾਮਲ ਹੋਣਾਂ ਚਾਹੁੰਦੇ ਹੋ, ਤਾਂ ਤੁਹਾਡੇ ਲਈ ਕੁੱਝ ਧਿਆਨ ਦੇਣ ਯੋਗ ਗੱਲਾਂ ਐਪ ਪੀ ਸਿੰਘ ਨੇ ਇਕੱਤਰ ਕੀਤੀਆਂ ਹਨ।
ਏਅਰ ਬੀ ਐਨ ਬੀ ਦੁਆਰਾ ਆਪਣੇ ਘਰ ਨੂੰ ਕਿਰਾਏ ਤੇ ਦੇਣ ਦਾ ਵੀਚਾਰ ਸੂਅ ਡੇਵੇਰੋਕਸ ਨੂੰ ਪਹਿਲਾਂ ਕਦੀ ਵੀ ਨਹੀਂ ਸੀ ਆਇਆ। ਉਸ ਨੂੰ ਆਪਣੇ ਘਰ ਵਿੱਚਲੇ ਕਿਰਾਏਦਾਰਾਂ ਨਾਲ ਵਰਤਦੇ ਹੋਏ ਬਹੁਤ ਹੀ ਮਾੜਾ ਤਜਰਬਾ ਰਿਹਾ ਸੀ ਅਤੇ ਪਿਛਲੇ ਦੱਸਾਂ ਸਾਲਾਂ ਵਿੱਚ ਉਸ ਨੂੰ ਆਪਣੇ ਘਰ ਦੀ ਕਈ ਵਾਰ ਮੁਰੰਮਤ ਵੀ ਕਰਵਾਉਣੀ ਪਈ ਸੀ। ਇਸੇ ਤੋਂ ਤੰਗ ਆ ਕੇ ਇਕ ਵਾਰ ਤਾਂ ਸੂਅ ਨੇ ਆਪਣੇ ਘਰ ਨੂੰ ਵੇਚਣ ਲਈ ਵੀ ਲਾ ਦਿੱਤਾ ਸੀ।
ਅਰਾਰਤ ਅਤੇ ਬੈਂਡੀਗੋ ਵਿੱਚ ਸੂਅ ਕੋਲ ਪੰਜ ਪਰਾਪਰਟੀਆਂ ਹਨ, ਇਹਨਾਂ ਵਿੱਚੋਂ ਕੁੱਝ ਨੂੰ ਤਾਂ ਇਸ ਨੇ ਲੰਬੇ ਸਮੇਂ ਤੱਕ ਚਲਣ ਵਾਲੇ ਕਿਰਾਏ ਉੱਤੇ ਚੜਾਇਆ ਹੋਇਆ ਹੈ ਅਤੇ ਬਾਕੀਆਂ ਨੂੰ ਇਹ ਏਅਰ ਬੀ ਐਨ ਬੀ ਦੁਆਰਾ ਛੋਟੇ ਸਮੇਂ ਲਈ ਕਿਰਾਏ ਉੱਤੇ ਚਾੜਦੀ ਹੈ। ਇਸ ਸਮੇਂ ਜਿਥੇ ਉਸ ਦੀ ਅਰਾਰਤ ਵਾਲੀ ਪਰਾਪਰਟੀ ਚੰਗੀ ਤਰਾਂ ਨਾਲ ਚੱਲ ਰਹੀ ਹੈ, ਉੱਥੇ ਨਾਲ ਹੀ ਉਸ ਦੀ ਬੈਂਡੀਗੋ ਵਾਲੀ ਪਰਾਪਰਟੀ ਸਿਰਫ 70% ਸਮਾਂ ਹੀ ਕਿਰਾਏ ਉੱਤੇ ਚੜੀ ਰਹੀ ਸੀ, ਕਿਉਂਕਿ ਇਸ ਇਲਾਕੇ ਵਿੱਚ ਬਹੁਤ ਹੀ ਜਿਆਦਾ ਕੰਪੀਟੀਸ਼ਨ ਹੈ। ਸੂਅ ਮੁਤਾਬਕ ਏਅਰ ਬੀ ਐਨ ਬੀ ਦੁਆਰਾ ਆਪਣੀ ਪਰਾਪਰਟੀ ਨੂੰ ਕਿਰਾਏ ਤੇ ਦੇਣਾ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ, ਨਾ ਕਿ ਇਸ ਨੂੰ ਸਿਰਫ ਇਸ਼ਤੇਹਾਰ ਵਿੱਚ ਪਾਉਣਾ ਹੀ।
ਓਲੀਵਰ ਲੀ ‘ਹੋਸਟ ਮਾਈ ਬੀ ਐਨ ਬੀ’ ਨਾਮਕ ਇੱਕ ਪਰਾਪਰਟੀ ਮੈਨੇਜਮੈਂਟ ਕੰਪਨੀ ਚਲਾਉਂਦੇ ਹਨ ਜੋ ਕਿ ਉਹਨਾਂ ਲੋਕਾਂ ਨੂੰ ਸੇਵਾ ਪਰਦਾਨ ਕਰਦੀ ਹੈ, ਜੋ ਆਪਣੀਆਂ ਏਅਰ ਬੀ ਐਨ ਬੀ ਵਾਲੀਆਂ ਪਰਾਪਰਟੀਆਂ ਲਈ ਆਪ ਕਿਰਾਏਦਾਰ ਢੂੰਡਣ ਅਤੇ ਉਹਨਾਂ ਨਾਲ ਸੰਪਰਕ ਸਾਧਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ ਜਾਂ ਪਰਾਪਰਟੀ ਦੀ ਦੇਖਰੇਖ ਕਰਨ ਵਿੱਚ ਔਖਿਆਈ ਸਮਝਦੇ ਹਨ।
ਏਅਰ ਬੀ ਐਨ ਬੀ ਵਿਚਲੀਆਂ ਪਰਾਪਰਟੀਆਂ ਦੀ ਰੇਟਿੰਗ ਕਰਨ ਦੇ ਕਈ ਪਹਿਲੂ ਹੁੰਦੇ ਹਨ, ਜਿਵੇਂਕਿ, ਮਹਿਮਾਨਾਂ ਨਾਲ ਸੰਪਰਕ ਰਖਣਾ, ਸਾਫ ਸਫਾਈ, ਪਰਾਪਰਟੀ ਦੀ ਭੂਗੋਲਿਕ ਸਥਿਤੀ, ਤਾਰੀ ਗਈ ਕੀਮਤ ਦਾ ਵਾਜਬ ਮੁੱਲ ਮੋੜਨਾਂ ਅਤੇ ਯਾਤਰੀਆਂ ਦਾ ਕੁੱਲ ਮਿਲਾ ਕੇ ਹੋਇਆ ਤਜਰਬਾ ਆਦਿ। ਲੀ ਕਹਿੰਦੇ ਹਨ ਕਿ ਬੇਸ਼ਕ ਤੁਸੀਂ ਆਪਣੀ ਪਰਾਪਰਟੀ ਦੀ ਭੂਗੋਲਿਕ ਸਥਿਤੀ ਨੂੰ ਬਦਲਣ ਵਿੱਚ ਅਸਮਰਥ ਹੁੰਦੇ ਹੋ, ਪਰ ਤੁਸੀਂ ਇਸ ਨੂੰ ਕਿਸ ਤਰਾਂ ਨਾਲ ਪੇਸ਼ ਕਰਦੇ ਹੋ ਇਹ ਬਹੁਤ ਜਿਆਦਾ ਮਾਅਨੇ ਰਖਦਾ ਹੈ।
ਆਪਣੀ ਰਿਹਾਇਸ਼ ਨੂੰ ਅਜਨਬੀ ਲੋਕਾਂ ਦੇ ਹਵਾਲੇ ਕਰ ਦੇਣਾ ਬੇਸ਼ਕ ਬਹੁਤ ਭਿਆਨਕ ਲਗਦਾ ਹੈ, ਪਰ ਇਸ ਦੇ ਵੀ ਕਈ ਹੱਲ ਹਨ। ਜਿਵੇਂਕਿ ਮਹਿਮਾਨਾਂ ਦੀ ਪਿਛਲੀ ਜਾਣਕਾਰੀ ਹਾਸਲ ਕਰ ਲੈਣਾ, ਉਹਨਾਂ ਬਾਬਤ ਪਿਛਲੇ ਹੋਸਟਸ ਨੇ ਕੀ ਕਿਹਾ ਹੋਇਆ ਹੈ, ਅਤੇ ਨਾਲ ਹੀ ਕੁੱਝ ਵਾਜਬ ਪ੍ਰਸ਼ਨ ਆਦਿ ਬਹੁਤ ਮਦਦਗਾਰ ਹੁੰਦੇ ਹਨ।
ਅਤੇ ਸੂਅ ਡੇਵੇਰੋਕਸ ਨੇ ਆਪਣੀ ਪਰਾਪਰਟੀਆਂ ਵਿੱਚ ਸਮਾਰਟ ਲੋਕਸ ਲਗਾਏ ਹੋਏ ਹਨ, ਜਿਨਾਂ ਦਾ ਕੋਡ ਉਹ ਲੋੜ ਅਨੁਸਾਰ ਕਦੀ ਵੀ ਬਦਲ ਸਕਦੀ ਹੈ।
ਏਅਰ ਬੀ ਐਨ ਬੀ ਵਿੱਚ ਰਹਿਣ ਵਾਲਿਆਂ ਲਈ ਇੱਕ ਖਾਸ ਆਕਰਸ਼ਣ ਹੁੰਦਾ ਹੈ ਕਿ ਰਹਿਣ ਲਈ ਘੱਟ ਕੀਮਤ ਤਾਰਨੀ। ਡਿਲੋਇਟ ਕੰਪਨੀ ਵਲੋਂ ਕਰਵਾਏ ਗਏ ਇੱਕ ਤਾਜੇ ਸਰਵੇਖਣ ਵਿੱਚ ਪਤਾ ਚਲਿਆ ਹੈ ਕਿ ਸਾਲ 2015 ਤੋਂ 2016 ਤੱਕ ਸਿਡਨੀ ਆਣ ਵਾਲੇ ਯਾਤਰੀਆਂ ਨੇ ਤਕਰੀਬ 26 ਮਿਲਿਅਨ ਡਾਲਰਾਂ ਦੀ ਬੱਚਤ ਕੀਤੀ ਹੈ, ਕਿਉਂਕਿ ਉਹਨਾਂ ਨੇ ਆਮ ਰਿਹਾਇਸ਼ਾਂ ਦੀ ਬਜਾਏ ਏਅਰ ਬੀ ਐਨ ਬੀ ਵਾਲੀਆਂ ਰਿਹਾਇਸ਼ਾਂ ਨੂੰ ਤਰਜੀਹ ਦਿੱਤੀ ਸੀ। ਐਨਡਰੇ ਅਤੇ ਜੂਲੀਅਨ ਦੀਆਂ 14 ਪਰਾਪਰਟੀਆਂ ਇਸ ਸਮੇਂ ਏਅਰ ਬੀ ਐਨ ਬੀ ਦੁਆਰਾ ਸਿਡਨੀ ਅਤੇ ਬਲੂ ਮਾਉਂਟੇਨ ਇਲਾਕਿਆਂ ਵਿੱਚ ਹਨ। ਅਤੇ ਇਸ ਦੇ ਨਾਲ ਹੀ ਉਹ ਆਪਣੇ ਟੈਰੇਸ ਹੋਮ ਵਿਚਲੇ ਕਈ ਕਮਰਿਆਂ ਨੂੰ ਵੀ ਪਿਛਲੇ ਤਿੰਨ ਸਾਲਾਂ ਤੋਂ, ਮਹਿਮਾਨਾਂ ਲਈ ਕਿਰਾਏ ਤੇ ਦਿੰਦੇ ਆ ਰਹੇ ਹਨ।। ਅਤੇ ਉਹਨਾਂ ਮੁਤਾਬਕ ਅਜਿਹਾ ਕਰਨ ਨਾਲ ਉਹਨਾਂ ਨੂੰ ਕੋਈ ਵੀ ਤਕਲੀਫ ਨਹੀਂ ਹੁੰਦੀ ਹੈ।
ਅਤੇ ਸੂਅ ਵੀ ਇਸ ਗੱਲੋਂ ਕਿਸਮਤ ਵਾਲੀ ਹੈ ਕਿ ਉਸ ਦੀ ਅਰਾਰਤ ਵਾਲੀ ਪਰਾਪਰਟੀ ਨੂੰ ਲੋਕ, ਲੰਬੀ ਦੂਰੀ ਵਾਲੇ ਸਫਰ ਦੌਰਾਨ ਅਰਾਮ, ਅਟਕ ਕੇ ਕਰਨ ਲਈ ਵਰਤਦੇ ਰਹਿੰਦੇ ਹਨ।
ਕਈ ਮਹਿਮਾਨਾਂ ਦੀ ਮੁੱਖ ਜਰੂਰਤ ਹੁੰਦੀ ਹੈ ਹੋਟਲ ਵਰਗੀ ਸਾਫ ਸਫਾਈ। ਅਤੇ ਇਸ ਵਾਸਤੇ ਸੂਅ ਨੇ ਇੱਕ ਪਰੋਫੈਸ਼ਨਲ ਸਫਾਈ ਕਰਨ ਵਾਲੇ ਦੀ ਸੇਵਾ ਲਈ ਹੋਈ ਹੈ ਪਰ ਕਈ ਵਾਰ ਮਾੜੀ ਮੋਟੀ ਸਫਾਈ ਤਾਂ ਉਹ ਆਪ ਵੀ ਕਰ ਲੈਂਦੀ ਹੈ।
ਮੈਲਬਰਨ ਵਿੱਚਲੀ ਏ-ਵਨ ਅਕਾਉਂਟੈਟਸ ਨਾਮੀ ਕੰਪਨੀ ਵਿੱਚ ਆਨੰਦ ਸ਼ੁਕਲਾ ਇੱਕ ਟੈਕਸ ਅਕਾਉਂਟੈਂਟ ਹਨ, ਅਤੇ ਕਹਿੰਦੇ ਹਨ ਕਿ ਮੇਜ਼ਬਾਨਾਂ ਨੂੰ ਜੀ ਐਸ ਟੀ ਦੀ ਅਦਾਇਗੀ ਬਾਬਤ ਫਿਕਰਮੰਗ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕਿਰਾਏ ਤੋਂ ਆਣ ਵਾਲੀ ਆਮਦਨ ਉੱਤੇ ਲਾਗੂ ਨਹੀਂ ਹੁੰਦੀ।
ਇੱਕ ਗੱਲ, ਜਿਹੜੀ ਏਅਰ ਬੀ ਐਨ ਬੀ ਵਾਲੇ ਮੇਜ਼ਬਾਨਾਂ ਨੂੰ ਪਰੇਸ਼ਾਨ ਕਰਦੀ ਹੈ ਉਹ ਹੈ, ਆਪਣੇ ਘਰਾਂ ਵਿਚਲੇ ਖਾਲੀ ਪਏ ਕਮਰਿਆਂ ਨੂੰ ਕਿਰਾਏ ਤੇ ਦੇਣ ਵਾਲੀ ਆਮਦਨ ਉਤੇ ਕੈਪੀਟਲ ਗੇਨਸ ਟੈਕਸ ਦੀ ਅਦਾਇਗੀ ਕਰਨੀ।





