SBS Examines: ਫ਼ੈਡਰਲ ਚੋਣ ਵਿੱਚ ਪ੍ਰਵਾਸੀ ਭਾਈਚਾਰੇ ਕਿਵੇਂ ਵੋਟ ਪਾਉਣਗੇ ?

Untitled design.png

How will the migrant community vote in the upcoming federal election? SBS Examines investigates.

ਇਸ ਵਾਰ ਦੀਆਂ ਫੈਡਰਲ ਚੋਣਾਂ ਵਿੱਚ ਪ੍ਰਵਾਸ ਨੀਤੀਆਂ ਇੱਕ ਭੱਖਦਾ ਮੁੱਦਾ ਹਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਸਾਡੇ ਵਿਭਿੰਨ ਭਾਈਚਾਰੇ ਆਪਣੀ ਵੋਟ ਕਿਵੇਂ ਪਾਉਣਗੇ?


ਫਾਊਲਰ ਦੇ ਸੁਤੰਤਰ ਮੈਂਬਰ ਦਾਈ ਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੋਟਰਾਂ ਵਿਚੋਂ ਬਹੁਤ ਸਾਰੇ ਲੋਕ, ਜੋ ਸਿਡਨੀ ਦੇ ਸਭਿਆਚਾਰਕ ਤੌਰ 'ਤੇ ਸਭ ਤੋਂ ਵਿਭਿੰਨ ਹਨ, ਇਸ ਗੱਲ ਤੋਂ ਅਣਜਾਣ ਹਨ ਕਿ ਆਸਟਰੇਲੀਆ ਦੀ ਰਾਜਨੀਤਿਕ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ।

ਉਸਨੇ ਐਸਬੀਐਸ ਐਗਜ਼ਾਮੀਨਜ਼ ਨੂੰ ਦੱਸਿਆ ਕਿ ਪ੍ਰਮੁੱਖ ਪਾਰਟੀਆਂ ਪ੍ਰਵਾਸੀ ਭਾਈਚਾਰਿਆਂ ਨੂੰ ਅਪੀਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਪ੍ਰਵਾਸੀ ਦ੍ਰਿਸ਼ਟੀਕੋਣਾਂ 'ਤੇ ਧਿਆਨ ਕੇਂਦਰਿਤ ਨਹੀਂ ਕਰਦੀਆਂ।

ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਹ ਬਦਲ ਜਾਵੇਗਾ।

ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਸੁਖਮਨੀ ਖੁਰਾਣਾ ਨੇ ਆਸਟਰੇਲੀਆ ਦੇ ਤੇਜ਼ੀ ਨਾਲ ਵਧ ਰਹੇ ਚੀਨੀ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਵਿੱਚ ਰਾਜਨੀਤਿਕ ਸਾਖਰਤਾ ਅਤੇ ਭਾਗੀਦਾਰੀ 'ਤੇ ਖੋਜ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਭਾਈਚਾਰੇ ਕਿਸੇ ਪਾਰਟੀ ਪ੍ਰਤੀ ਰਵਾਇਤੀ ਵਫ਼ਾਦਾਰੀ ਦੀ ਬਜਾਏ ਮੁੱਦਿਆਂ 'ਤੇ ਵੋਟ ਪਾਉਂਦੇ ਹਨ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
SBS Examines: How migrants vote for Federal elections in Australia | SBS Punjabi