SKIP TO MAIN CONTENT

ਸਾਡੇ ਸਿਹਤ ਏਜੰਡੇ 'ਤੇ ਹਵਾ ਦੀ ਗੁਣਵੱਤਾ ਸਭ ਤੋਂ ਅਹਿਮ ਕਿਉਂ ਹੋਣੀ ਚਾਹੀਦੀ ਹੈ?

Could America's smokey summer be a foretaste of El Niño in Australia
Could America's smokey summer be a foretaste of El Niño in Australia Source: AAP / Jose Luis Magana/AP

ਮੌਸਮ ਵਿਗਿਆਨ ਬਿਊਰੋ ਦੇ ਪੂਰਵ ਅਨੁਮਾਨ ਅਨੁਸਾਰ ਇਸ ਸਾਲ ਅਲ ਨੀਨੋ ਮੌਸਮ ਦੀ ਵਨਗੀ ਦੇ ਲਾਗੂ ਹੋਣ ਦੀ 70 ਪ੍ਰਤੀਸ਼ਤ ਸੰਭਾਵਨਾ ਜਤਾਈ ਜਾ ਰਹੀ ਹੈ। ਪਿਛਲੀ ਵਾਰ ਅਲ ਨੀਨੋ ਮੌਸਮ ਦੌਰਾਨ ਗਰਮ, ਖੁਸ਼ਕ ਮੌਸਮ ਅਤੇ ਇਸਦੇ ਨਾਲ, ਵਿਨਾਸ਼ਕਾਰੀ ਬੁਸ਼ਫਾਇਰਜ਼ ਦਾ ਅਨੁਭਵ ਕੀਤਾ ਗਿਆ ਸੀ ਜਿਸ ਨੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਨੂੰ ਕਈ ਦਿਨਾਂ ਤੱਕ ਸੰਘਣੇ ਧੂੰਏਂ ਵਿੱਚ ਢੱਕ ਦਿੱਤਾ ਸੀ।

Published

By Allan Lee

Presented by Paras Nagpal

Source: SBS

Skip to podcast episode content

ਮੌਸਮ ਵਿਗਿਆਨ ਬਿਊਰੋ ਦੇ ਪੂਰਵ ਅਨੁਮਾਨ ਅਨੁਸਾਰ ਇਸ ਸਾਲ ਅਲ ਨੀਨੋ ਮੌਸਮ ਦੀ ਵਨਗੀ ਦੇ ਲਾਗੂ ਹੋਣ ਦੀ 70 ਪ੍ਰਤੀਸ਼ਤ ਸੰਭਾਵਨਾ ਜਤਾਈ ਜਾ ਰਹੀ ਹੈ। ਪਿਛਲੀ ਵਾਰ ਅਲ ਨੀਨੋ ਮੌਸਮ ਦੌਰਾਨ ਗਰਮ, ਖੁਸ਼ਕ ਮੌਸਮ ਅਤੇ ਇਸਦੇ ਨਾਲ, ਵਿਨਾਸ਼ਕਾਰੀ ਬੁਸ਼ਫਾਇਰਜ਼ ਦਾ ਅਨੁਭਵ ਕੀਤਾ ਗਿਆ ਸੀ ਜਿਸ ਨੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਨੂੰ ਕਈ ਦਿਨਾਂ ਤੱਕ ਸੰਘਣੇ ਧੂੰਏਂ ਵਿੱਚ ਢੱਕ ਦਿੱਤਾ ਸੀ।

ਪਿਛਲੇ ਸਾਲ ਜਦੋਂ ਆਸਟ੍ਰੇਲੀਆ ਨੇ ਅਲ ਨੀਨੋ ਮੌਸਮ ਦੇ ਪੈਟਰਨ ਦਾ ਅਨੁਭਵ ਕੀਤਾ ਸੀ, ਤਾਂ ਇਸਦੇ ਨਾਲ, ਦੇਸ਼ ਦੇ ਦੱਖਣ ਪੂਰਬ ਵਿੱਚ ਵੱਡੀਆਂ ਬੁਸ਼ਫਾਇਰਜ਼ ਅਤੇ ਹਵਾ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਗਿਰਾਵਟ ਆਈ ਸੀ।

ਗ੍ਰੇਟਰ ਸਿਡਨੀ ਖੇਤਰ ਲਈ ਹਵਾ ਦੀ ਗੁਣਵੱਤਾ ਨੂੰ ਨਿਊ ਸਾਊਥ ਵੇਲਜ਼ ਵਿੱਚ 70 ਬੁਸ਼ਫਾਇਰਜ਼ ਦੇ ਨਾਲ 'ਖਤਰਨਾਕ' ਦਰਜਾ ਦਿੱਤਾ ਗਿਆ ਸੀ, ਅਤੇ ਕਮਜ਼ੋਰ ਵਸਨੀਕਾਂ ਨੂੰ ਸੰਘਣੇ, ਸੰਤਰੀ ਧੂੰਏਂ ਤੋਂ ਦੂਰ ਰਹਿਣ ਲਈ ਚੇਤਾਵਨੀ ਦਿੱਤੀ ਗਈ ਸੀ।

ਪਰ ਜਦੋਂ ਕਿ ਉਸ ਸਮੇਂ ਸਿਡਨੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਸੀ - ਵਰਤਮਾਨ ਵਿੱਚ ਸੰਯੁਕਤ ਰਾਜ ਅਤੇ ਕੈਨੇਡਾ ਵਿੱਚ, ਸਮਾਨ ਧੂੰਏਂ ਵਾਲੇ ਹਾਲਾਤ ਦੇਸ਼ ਦੇ ਵੱਡੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ - ਜਦਕਿ ਕੁਝ ਦੇਸ਼ਾਂ ਵਿੱਚ, ਹਵਾ ਦੀ ਮਾੜੀ ਗੁਣਵੱਤਾ ਰੋਜ਼ਾਨਾ ਜੀਵਨ ਦਾ ਇੱਕ ਹਿੱਸਾ ਹੈ।

Latest podcast episodes

Follow SBS Punjabi

Download our apps

Watch on SBS

Punjabi News

Stream now