SBS Examines: ਆਸਟ੍ਰੇਲੀਆ ਦੇ ਲੋਕ ਕ੍ਰਿਪਟੋਕਰੰਸੀ ਘੁਟਾਲਿਆਂ 'ਚ ਲੱਖਾਂ ਡਾਲਰ ਦਾ ਨੁਕਸਾਨ ਕਿਉਂ ਕਰਵਾ ਰਹੇ ਹਨ?

China: Blockchain Virtual Digital Cryptocurrency

Cryptocurrency has been making headlines again after US President Donald Trump launched his own meme coin. Source: SIPA USA / CFOTO/CFOTO/Sipa USA

ਕ੍ਰਿਪਟੋਕਰੰਸੀ ਨੂੰ ਅਕਸਰ ਇੱਕ ਮੁਨਾਫ਼ੇ ਵਾਲੇ ਨਿਵੇਸ਼ ਵਜੋਂ ਦੇਖਿਆ ਜਾਂਦਾ ਹੈ, ਭਾਵੇਂ ਕਿ ਮਾਹਰ ਅਕਸਰ ਚੇਤਾਵਨੀ ਦਿੰਦੇ ਰਹਿੰਦੇ ਹਨ ਕਿ ਇਸ ਵਿੱਚ ਕਾਫੀ ਜੋਖਮ ਹੈ।


2023 ਵਿੱਚ ਕ੍ਰਿਪਟੋਕਰੰਸੀ ਨਿਵੇਸ਼ ਘੁਟਾਲਿਆਂ ਵਿੱਚ ਆਸਟ੍ਰੇਲੀਆ ਦੇ ਲੋਕਾਂ ਨੂੰ $171 ਮਿਲੀਅਨ ਦਾ ਨੁਕਸਾਨ ਹੋਇਆ।

ਕ੍ਰਿਪਟੋਕਰੰਸੀ ਦੀ ਅਪੀਲ ਇਹ ਹੈ ਕਿ ਇਹ ਸਰਕਾਰ, ਕੇਂਦਰੀ ਬੈਂਕਾਂ ਅਤੇ ਫੈਡਰਲ ਰਿਜ਼ਰਵ ਤੋਂ ਵੱਖ ਕੰਮ ਕਰਦੀ ਹੈ।

ਕੁਈਨਜ਼ਲੈਂਡ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਰੈਂਡ ਲੋਅ ਨੇ ਕਿਹਾ ਕਿ "ਬਹੁਤ ਸਾਰੇ ਲੋਕ ਸਰਕਾਰੀ ਦਖਲਅੰਦਾਜ਼ੀ ਤੋਂ ਮੁਕਤ ਪ੍ਰਣਾਲੀ ਵਿੱਚ ਲੈਣ-ਦੇਣ ਕਰਨ ਦੇ ਯੋਗ ਹੋਣ ਦੇ ਵਿਚਾਰ ਨੂੰ ਪਸੰਦ ਕਰਦੇ ਹਨ।"

'ਕੰਜ਼ਿਊਮਰ ਐਡਵੋਕੇਸੀ ਗਰੁੱਪ ਚੁਆਇਸ' ਦੇ ਪਾਲਿਸੀ ਮੁਖੀ ਟੌਮ ਅਬੋਰਿਜ਼ਕ ਨੇ ਐਸਬੀਐਸ ਐਗਜ਼ਾਮੀਨਜ਼ ਨੂੰ ਦੱਸਿਆ ਕਿ: "ਗਵਾਚ ਚੁੱਕੇ ਪੈਸਿਆਂ ਵਿੱਚੋਂ 96 ਪ੍ਰਤੀਸ਼ਤ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ ਅਤੇ ਖਪਤਕਾਰ ਇਸਦਾ ਨੁਕਸਾਨ ਝੱਲਦਾ ਹੈ।"

'ਯੂਨੀਵਰਸਿਟੀ ਓਫ ਕੁਈਨਜ਼ਲੈਂਡ' ਦੇ ਇੱਕ ਸਰਵੇਖਣ ਅਨੁਸਾਰ, ਸਭ ਤੋਂ ਵੱਧ ਖ਼ਤਰਾ ਉਹਨਾਂ ਲੋਕਾਂ ਨੂੰ ਹੈ ਜਿਹਨਾਂ ਦੀ ਅੰਗਰੇਜ਼ੀ ਦੂਜੀ ਭਾਸ਼ਾ ਹੈ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand