ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਅੱਜ ਵੀ ਹੋਰ ਜਾਨਣ ਦੀ ਇੱਛਾ ਰੱਖਣ ਵਾਲੇ ਅਤੇ ਉਹਨਾਂ ਦੇ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਆਮ ਲੋਕਾਂ ਤੱਕ ਪਹੁੰਚ ਵਾਲੇ ਇਤਿਹਾਸਕਾਰ ਅਤੇ ਲੇਖਕ ਐੱਮ ਐੱਮ ਜੁਨੇਜਾ ਅੱਜ ਕੱਲ ਮੈਲਬਰਨ ਫੇਰੀ 'ਤੇ ਹਨ।
ਇਸੇ ਹੀ ਫੇਰੀ ਦੌਰਾਨ ਐਸ ਬੀ ਐਸ ਪੰਜਾਬੀ ਦੇ ਸਰੋਤਿਆਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਹੋਰ ਜਾਣੂ ਕਰਵਾਉਣ ਲਈ ਉਹ ਸਾਡੇ ਮੈਲਬਰਨ ਸਟੂਡੀਓ ਆਏ ਅਤੇ ਦੱਸਿਆ ਕਿ ਕਿਵੇਂ ਉਹਨਾਂ ਨੇ ਪਿਛਲੇ 20 ਸਾਲਾਂ ਦੌਰਾਨ ਸ਼ਹੀਦ ਭਗਤ ਸਿੰਘ 'ਤੇ 7 ਕਿਤਾਬਾਂ ਲਿਖੀਆਂ ਹਨ ਜਿੰਨਾਂ ਨੂੰ ਪੰਜਾਬੀ, ਹਿੰਦੀ ਅਤੇ ਉਰਦੂ ਤੋਂ ਇਲਾਵਾ ਅੰਗ੍ਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।
ਉਹ ਸ਼ਹੀਦ ਭਗਤ ਸਿੰਘ ਬਾਰੇ ਦੱਸਦੇ ਹਨ ਕਿ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਇੰਨਾ ਸ਼ੌਂਕ ਸੀ ਕਿ ਆਪਣੀ ਫਾਂਸੀ ਜਾਂ ਸ਼ਹਾਦਤ ਵਾਲੇ ਦਿਨ ਵੀ ਭਗਤ ਸਿੰਘ ਨੇ ਲੈਨਿਨ ਦੀ ਜੀਵਨੀ ਵਾਲੀ ਕਿਤਾਬ ਸਿਰਫ 4 ਘੰਟਿਆਂ ਵਿੱਚ ਪੜ੍ਹ ਦਿੱਤੀ ਸੀ। ਸ਼ਹੀਦ ਭਗਤ ਸਿੰਘ ਬਾਰੇ ਅਣਕਹਿਈਆਂ ਅਤੇ ਅਣਸੁਣੀਆਂ ਹੋਰ ਗੱਲਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਲੇਖਕ ਐਮ ਐਮ ਜੁਨੇਜਾ ਨਾਲ ਇਹ ਪੌਡਕਾਸਟ...
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS เจธเจพเจเจฅ เจเจธเจผเฉเจ
เจจ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS เจเจกเฉเจ เจเจช ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ เจตเฉเจฌเจธเจพเจเจ, เจซเฉเจธเจฌเฉเฉฑเจਅਤੇ เจเฉฐเจธเจเจพเจเฉเจฐเจพเจฎ'ਤੇ ਫਾਲੋ ਕਰੋ ।