SBS Examines: ਕੀ ਤੁਹਾਨੂੰ ਵੀ ਕਦੇ ਕਿਸੇ ਨੇ ਧਮਕੀ ਦਿੱਤੀ ਹੈ ਕਿ ਉਹ ਤੁਹਾਡਾ ਵੀਜ਼ਾ ਰੱਦ ਕਰਵਾ ਦੇਵੇਗਾ?

Visa rejection, immigration challenges, or geopolitical issues. Hand discarding visa into trash bin against world map background. Minimalist art collage

A hand discarding a visa into a trash bin against a world map background. Visa rejection, immigration challenges, or geopolitical issues. Source: iStockphoto / Lari Bat/Getty Images

ਮਾਈਗ੍ਰੇਸ਼ਨ ਪ੍ਰਣਾਲੀ ਗੁੰਝਲਦਾਰ ਅਤੇ ਉਲਝਣ ਵਾਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਹੁੰਚਯੋਗ ਸਹਾਇਤਾ ਅਤੇ ਭਰੋਸੇਯੋਗ ਜਾਣਕਾਰੀ ਦੀ ਘਾਟ ਕਾਰਨ ਵੀਜ਼ਾ ਦੁਰਵਰਤੋਂ ਵੱਧ ਰਹੀ ਹੈ।


ਸੁਨੀਲ ਨੇ ਫੇਸਬੁੱਕ ਮਾਰਕੀਟਪਲੇਸ 'ਤੇ ਇੱਕ ਕਾਰ ਖਰੀਦੀ, ਪਰ ਗੱਡੀ ਚਲਾਉਣ ਤੋਂ ਬਾਅਦ ਉਹ ਕੁੱਝ ਅਵਾਜ਼ਾਂ ਕਰਨ ਲੱਗ ਪਈ।

ਸੁਨੀਲ ਨੇ ਵੇਚਣ ਵਾਲੇ ਨੂੰ ਬੇਨਤੀ ਕੀਤੀ ਸੀ ਜਿਸਨੇ ਕਿਹਾ ਕਿ ਉਹ ਫਿਰ ਵੀ ਕਾਰ ਲੈ ਲਵੇ। ਅੰਤ ਵਿੱਚ, ਸੁਨੀਲ ਨੇ ਇਸਨੂੰ ਮੁਰੰਮਤ ਕਰਵਾਉਣ ਅਤੇ ਵੇਚਣ ਵਾਲੇ ਨੂੰ ਫਰਕ ਦਾ ਭੁਗਤਾਨ ਕਰਨ ਦਾ ਫੈਸਲਾ ਕੀਤਾ।

"ਵਿਕਰੇਤਾ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਉਸਦਾ ਵਕੀਲ ਮੇਰੇ ਨਾਲ ਸੰਪਰਕ ਕਰੇਗਾ ਅਤੇ ਮੈਨੂੰ ਅਦਾਲਤ ਵਿੱਚ ਦੇਖੇਗਾ," ਉਸਨੇ ਐਸ ਬੀ ਐਸ ਐਗਜ਼ਾਮਿਨਜ਼ ਨੂੰ ਦੱਸਿਆ।

"ਪਰ ਮੇਰੀ ਵੀਜ਼ਾ ਸਥਿਤੀ ਅਤੇ ਅਦਾਲਤ ਜਾਣ ਤੋਂ ਡਰਨ ਅਤੇ ਇਸ ਨਾਲ ਮੇਰੇ ਰਿਕਾਰਡ ਦਾ ਕੀ ਹੋਵੇਗਾ, ਇਸ ਕਾਰਨ ਮੈਂ ਖੁਦ ਕਾਰ ਦੀ ਮੁਰੰਮਤ ਕਰਵਾਉਣ ਲਈ ਵਾਧੂ ਭੁਗਤਾਨ ਕਰ ਦਿੱਤਾ।"

ਸੁਨੀਲ ਨੇ ਕਿਹਾ ਕਿ ਇਹ ਬਹੁਤ ਸਾਰੇ ਵੀਜ਼ਾ ਧਾਰਕਾਂ ਲਈ ਇੱਕ ਆਮ ਵਿਚਾਰ ਹੈ।

"ਜੁਰਮਾਨੇ ਦੀ ਗੱਲ ਆਉਂਦੀ ਹੈ ਤਾਂ ਮੇਰੇ ਭਾਈਚਾਰੇ ਵਿੱਚ ਵੀਜ਼ਾ ਰੱਦ ਹੋਣ ਦਾ ਡਰ ਹੈ। ਭਾਵੇਂ ਉਹ ਜਾਣਦੇ ਹੋਣ ਕਿ ਕਈ ਵਾਰ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਜਾਂ ਗਲਤ ਤਰੀਕੇ ਨਾਲ ਜੁਰਮਾਨਾ ਲਗਾਇਆ ਜਾਂਦਾ ਹੈ ਪਰ ਫਿਰ ਵੀ ਡਰ ਕਾਰਨ ਉਹ ਭੁਗਤਾਨ ਕਰ ਦਿੰਦੇ ਹਨ," ਉਸਨੇ ਕਿਹਾ।

ਇਮੀਗ੍ਰੇਸ਼ਨ ਸਲਾਹ ਅਤੇ ਅਧਿਕਾਰ ਕੇਂਦਰ ਦੀ ਪ੍ਰਿੰਸੀਪਲ ਸਾਲੀਟੀਅਰ ਐਨ ਇਮੈਨੁਅਲ ਨੇ ਕਿਹਾ ਕਿ ਇਸ ਡਰ ਅਤੇ ਗਲਤ ਜਾਣਕਾਰੀ ਦਾ ਬਹੁਤ ਸਾਰਾ ਕਾਰਨ ਮਾਈਗ੍ਰੇਸ਼ਨ ਸਿਸਟਮ ਦੀ ਗੁੰਝਲਦਾਰਤਾ ਹੋ ਸਕਦੀ ਹੈ।

"ਇਸ ਬਾਰੇ ਇੱਕ ਬਹੁਤ ਵੱਡਾ ਡਰ ਹੈ ਕਿ ਜੇਕਰ ਓਹਨਾ ਦੀ ਰਿਪੋਰਟ ਹੁੰਦੀ ਹੈ ਤਾਂ ਇਸਦੇ ਨਤੀਜੇ ਕੀ ਹੋਣਗੇ," ਉਸਨੇ ਕਿਹਾ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।


📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।


💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।


📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
SBS Examines: ਕੀ ਤੁਹਾਨੂੰ ਵੀ ਕਦੇ ਕਿਸੇ ਨੇ ਧਮਕੀ ਦਿੱਤੀ ਹੈ ਕਿ ਉਹ ਤੁਹਾਡਾ ਵੀਜ਼ਾ ਰੱਦ ਕਰਵਾ ਦੇਵੇਗਾ? | SBS Punjabi