ਮਹਿੰਗਾਈ ਕਾਰਨ ਸਰਦੀ ਕੱਟਣੀ ਹੋਈ ਹੋਰ ਵੀ ਮੁਸ਼ਕਿਲ

may peraan, inflation, cost of living

No trimestre, um pé de alface chegou a custar $10: preço dos vegetais subiu 7,3%, frutas, 3,7%


Published 14 June 2022 at 11:13am
By Krishani Dhanji
Presented by Jasdeep Kaur
Source: SBS

ਊਰਜਾ ਦੀਆਂ ਵੱਧਦੀਆਂ ਕੀਮਤਾਂ ਪਰਿਵਾਰਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਦੂਜੇ ਪਾਸੇ ਰਾਜ ਅਤੇ ਫੈਡਰਲ ਮੰਤਰੀਆਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲ ਸਕਿਆ ਹਾਲਾਂਕਿ ਸਰਕਾਰ ਨੇ ਭਵਿੱਖ ਦੇ ਕੁੱਝ ਸੰਕਟਾਂ ਨੂੰ ਘੱਟ ਕਰਨ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ ਪਰ ਜੋ ਲੋਕ ਇਸ ਸਮੇਂ ਸੰਘਰਸ਼ ਕਰ ਰਹੇ ਹਨ ਇਸ ਨਾਲ ਉਨ੍ਹਾਂ ਨੂੰ ਕੋਈ ਲਾਭ ਪਹੁੰਚਦਾ ਨਜ਼ਰ ਨਹੀਂ ਆ ਰਿਹਾ।


Published 14 June 2022 at 11:13am
By Krishani Dhanji
Presented by Jasdeep Kaur
Source: SBS


ਇੱਕ ਪਾਸੇ ਸਰਦੀ ਨੇ ਜ਼ੋਰ ਫੜਿਆ ਹੇ ਅਤੇ ਦੂਜੇ ਪਾਸੇ ਵੱਧਦੇ ਬਿੱਲ, ਭੋਜਨ ਦੀ ਕਮੀ ਜਿਹੇ ਕਾਰਨਾਂ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਤੋਂ ਬਿਨ੍ਹਾਂ ਸਾਰਨਾ ਪੈ ਰਿਹਾ ਹੈ। ਇਥੋਂ ਤੱਕ ਕਿ ਫਾਸਟ ਫੂਡ ਬ੍ਰਾਂਡ ਕੇ.ਐਫ.ਸੀ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਤਗੋਭੀ ਦੀ ਵਰਤੋਂ ਕਰਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਲੈਟਿਸ ਦੀ ਖੇਤੀ ਘੱਟ ਹੋਣ ਕਾਰਨ ਕੀਮਤਾਂ ਵੱਧ ਰਹੀਆਂ ਹਨ।

ਕੇਨ ਇਰਵਾਈਨ ਕੈਨਬਰਾ ਵਿੱਚ ਇੱਕ ਗ੍ਰੀਨਗਰੋਸਰ ਹੈ। ਉਸਦਾ ਕਹਿਣਾ ਹੈ ਕਿ ਉਸਨੇ ਕਦੇ ਵੀ ਇੰਨੀ ਬੁਰੀ ਸਥਿਤੀ ਦਾ ਸਾਹਮਣਾ ਨਹੀਂ ਕੀਤਾ।

ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਕੋਲ ਗੈਸ ਨੂੰ ਖਰੀਦਣ ਅਤੇ ਸਟੋਰ ਕਰਨ ਅਤੇ ਭਵਿੱਖ ਦੀਆਂ ਕਮੀਆਂ ਦੌਰਾਨ ਇਸਨੂੰ ਛੱਡਣ ਦੀ ਯੋਗਤਾ ਹੋਵੇਗੀ। ਪਰ ਊਰਜਾ ਮੰਤਰੀ ਕ੍ਰਿਸ ਬੋਵੇਨ ਦਾ ਕਹਿਣਾ ਹੈ ਕਿ ਇਸ ਲਈ ਕੋਈ ਨਿਸ਼ਚਿਤ ਮਿਤੀ ਨਹੀਂ ਹੈ ਕਿ ਆਪਰੇਟਰ ਇਸ ਸ਼ਕਤੀ ਦੀ ਵਰਤੋਂ ਕਦੋਂ ਤੋਂ ਕਰ ਸਕਣਗੇ।

Advertisement
ਨੈਸ਼ਨਲਜ਼ ਜ਼ੋਰ ਦੇ ਰਹੇ ਹਨ ਕਿ ਊਰਜਾ ਬਾਜ਼ਾਰ ਨੂੰ ਵਿਭਿੰਨ ਬਣਾਉਣ ਲਈ ਪ੍ਰਮਾਣੂ ਸ਼ਕਤੀ ਦੀ ਵਰਤੋਂ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ।

ਇਹ ਪੁੱਛੇ ਜਾਣ ‘ਤੇ ਕਿ ਕੀ ਲੇਬਰ ਬਿੱਲਾਂ ਦੇ ਭੁਗਤਾਨ ਵਿੱਚ ਲੋਕਾਂ ਦੀ ਮਦਦ ਕਰੇਗੀ ਤਾਂ ਕ੍ਰਿਸ ਬੋਵੇਨ ਨੇ ਜਵਾਬ ਦਿੱਤਾ ਕਿ ਰਹਿਣ-ਸਹਿਣ ਦੀ ਲਾਗਤ ਦੇ ਰਾਹਤ ਉਪਾਅ ਇਸ ਸਾਲ ਦੇ ਬਜਟ ਵਿੱਚ ਸ਼ਾਮਿਲ ਹੋਣਗੇ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 
Share