ਸਿਡਨੀ ਨਿਵਾਸੀ ਮਨਪ੍ਰੀਤ ਸਿੰਘ ਨੇ ਐਸ ਬੀ ਐਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਰੋਨਾਵਾਇਰਸ ਕਾਰਨ ਜਿਹੜੇ ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਮਜ਼ਬੂਰ ਹੋਣਾ ਪਿਆ ਉਨ੍ਹਾਂ ਲਈ ਇਸਦੇ ਨਫ਼ੇ-ਨੁਕਸਾਨ ਨਾਲ਼-ਨਾਲ਼ ਚਲਦੇ ਹਨ।
"ਜਿੱਥੇ ਇਸ ਦਾ ਇੱਕ ਵੱਡਾ ਨੁਕਸਾਨ ਸ਼ਰੀਰਕ ਕਸਰਤ ਨਾ ਕਰ ਪਾਉਣਾ ਸੀ ਉੱਥੇ ਇਸ ਦਾ ਇੱਕ ਲਾਭ ਕੰਮ ‘ਤੇ ਜਾਣ ਵਾਲੇ ਸਮੇਂ ਵਿੱਚ ਬੱਚਤ ਵੀ ਸੀ,” ਉਨ੍ਹਾਂ ਕਿਹਾ।
“ਇਹਨਾਂ ਦੋਹਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕੁੱਝ ਦੋਸਤਾਂ ਨੇ ਘਰਾਂ ਦੇ ਵਿਹੜਿਆਂ ਵਿੱਚ ਹੀ ਬੈੱਡਮਿੰਟਨ ਖੇਡਣੀ ਸ਼ੁਰੂ ਕਰ ਦਿੱਤੀ”।
ਉਨ੍ਹਾਂ ਦੱਸਿਆ ਕਿ ਕੀਤੇ ਛੋਟੇ ਜਿਹੇ ਉਪਰਾਲੇ ਨੂੰ ਏਨਾ ਹੁੰਗਾਰਾ ਮਿਲਿਆ ਕਿ ਹੁਣ ਇਹ ਖੇਡ ਇੰਨਡੋਰ ਸਟੇਡਿਅਮ ਵਿੱਚ ਲਿਜਾਣੀ ਪਈ ਹੈ।
“ਸਾਡੇ ਵਿੱਚੋਂ ਬਹੁਤੇ ਖਿਡਾਰੀ ਭਾਰਤੀ ਖਿੱਤੇ ਤੋਂ ਹੀ ਹਨ ਜਿਹਨਾਂ ਨੇ ਸਿਰਫ ਘਰਾਂ ਦੇ ਵਿਹੜਿਆਂ ਵਿੱਚ ਕ੍ਰਿਕੇਟ ਹੀ ਖੇਡੀ ਸੀ। ਬੈੱਡਮਿੰਟਨ ਸ਼ੁਰੂ ਕਰਦੇ ਸਾਰ ਹੀ ਇਹ ਖੇਡ ਸਾਰਿਆਂ ਨੂੰ ਬਹੁਤ ਪਸੰਦ ਆਈ ਅਤੇ ਸਾਡੇ ਨਾਲ ਹੋਰ ਕਈ ਕਲੱਬਾਂ ਦੇ ਖਿਡਾਰੀ ਵੀ ਜੁੜਦੇ ਗਏ,” ਉਨ੍ਹਾਂ ਕਿਹਾ।
ਇਸ ਦੌਰਾਨ ਸਿਡਨੀ ਵਿੱਚ ਇਹਨਾਂ ਲੋਕਾਂ ਵੱਲੋਂ ਇੱਕ ਵੱਡਾ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਸ ਵਿੱਚ 100 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਹੈ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।