Watch FIFA World Cup 2026™

LIVE, FREE and EXCLUSIVE

'ਜਿੱਥੇ ਕੋਈ ਹੋਰ ਦੇਸ਼ ਨਹੀਂ ਪਹੁੰਚ ਸਕਿਆ': ਚੰਦਰਮਾ ਦੇ ਦੱਖਣੀ ਧਰੁਵ 'ਤੇ ਭਾਰਤ ਦੇ ਚੰਦਰਯਾਨ-3 ਮਿਸ਼ਨ ਦੀ ਸਫਲ ਲੈਂਡਿੰਗ

APTOPIX India Lunar Mission
Schoolchildren cheer as they watch the successful landing of Chandrayaan-3, or “moon craft” in Sanskrit, at the Nehru Planetarium in New Delhi, India, Wednesday, Aug. 23, 2023. India has landed a spacecraft near the moon’s south pole, an unchartered territory that scientists believe could hold vital reserves of frozen water and precious elements, as the country cements its growing prowess in space and technology. (AP Photo/Manish Swarup) Source: AP / Manish Swarup/AP

ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪੁਲਾੜ ਯਾਨ ਨੂੰ ਸਫਲਤਾਪੂਰਵਕ ਉਤਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਚੰਦਰਯਾਨ-3 ਚੰਦਰਮਾ 'ਤੇ ਪੁਲਾੜ ਯਾਨ ਨੂੰ ਉਤਾਰਨ ਦੀ ਭਾਰਤ ਦੀ ਦੂਜੀ ਕੋਸ਼ਿਸ਼ ਸੀ ਅਤੇ ਇਹ ਇਤਿਹਾਸਿਕ ਲੈਂਡਿੰਗ ਭਾਰਤ ਦੇ ਇੱਕ ਪੁਲਾੜ ਸ਼ਕਤੀ ਵਜੋਂ ਉਭਰਨ ਦੀ ਨਿਸ਼ਾਨਦੇਹੀ ਕਰਦੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੇ ਆਪਣੇ ਜ਼ਮੀਨੀ ਸਟੇਸ਼ਨਾਂ ਦੇ ਸਮਰਥਨ ਲਈ ਆਸਟ੍ਰੇਲੀਆ ਅਤੇ ਯੂਕੇ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸਰੋ ਨੂੰ ਚੰਦਰਯਾਨ-3 ਦਾ ਪਤਾ ਲਗਾਉਣ ਵਿੱਚ ਹਰ ਸਮੇਂ ਮਦਦ ਕੀਤੀ। ਹੋਰ ਵੇਰਵੇ ਲਈ ਇਹ ਪੌਡਕਸਟ ਸੁਣੋ...


Published

Updated

By Sumeet Kaur

Source: SBS


Share this with family and friends


ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪੁਲਾੜ ਯਾਨ ਨੂੰ ਸਫਲਤਾਪੂਰਵਕ ਉਤਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਚੰਦਰਯਾਨ-3 ਚੰਦਰਮਾ 'ਤੇ ਪੁਲਾੜ ਯਾਨ ਨੂੰ ਉਤਾਰਨ ਦੀ ਭਾਰਤ ਦੀ ਦੂਜੀ ਕੋਸ਼ਿਸ਼ ਸੀ ਅਤੇ ਇਹ ਇਤਿਹਾਸਿਕ ਲੈਂਡਿੰਗ ਭਾਰਤ ਦੇ ਇੱਕ ਪੁਲਾੜ ਸ਼ਕਤੀ ਵਜੋਂ ਉਭਰਨ ਦੀ ਨਿਸ਼ਾਨਦੇਹੀ ਕਰਦੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੇ ਆਪਣੇ ਜ਼ਮੀਨੀ ਸਟੇਸ਼ਨਾਂ ਦੇ ਸਮਰਥਨ ਲਈ ਆਸਟ੍ਰੇਲੀਆ ਅਤੇ ਯੂਕੇ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸਰੋ ਨੂੰ ਚੰਦਰਯਾਨ-3 ਦਾ ਪਤਾ ਲਗਾਉਣ ਵਿੱਚ ਹਰ ਸਮੇਂ ਮਦਦ ਕੀਤੀ। ਹੋਰ ਵੇਰਵੇ ਲਈ ਇਹ ਪੌਡਕਸਟ ਸੁਣੋ...


ਭਾਰਤ ਚੰਦਰਮਾ 'ਤੇ ਚੰਦਰਯਾਨ 3 ਮਿਸ਼ਨ ਦੇ ਸਫਲ ਲੈਂਡਿੰਗ ਦਾ ਜਸ਼ਨ ਮਨਾ ਰਿਹਾ ਹੈ।

ਚੰਦਰਮਾ ਦੇ ਦੱਖਣੀ ਧਰੁਵ 'ਤੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮਿਸ਼ਨ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦਾ ਜਸ਼ਨ ਮਨਾਉਂਦੇ ਹੋਏ ਦੁਨੀਆ ਭਰ ਵਿੱਚ ਲੋਕ ਪ੍ਰਤੀਕਿਰਿਆ ਦੇ ਰਹੇ ਹਨ।

ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ,ਆਸਟ੍ਰੇਲੀਆ ਸਪੇਸ ਏਜੰਸੀ ਸਮੇਤ ਦੁਨੀਆ ਭਰ ਤੋਂ ਭਾਰਤ ਨੂੰ ਇਸ ਕਾਮਯਾਬੀ ਲਈ ਸਰਾਹਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ 'ਚੰਦਰਯਾਨ-3' ਚੰਦਰਮਾ 'ਤੇ ਪੁਲਾੜ ਯਾਨ ਨੂੰ ਉਤਾਰਨ ਦੀ ਭਾਰਤ ਦੀ ਦੂਜੀ ਕੋਸ਼ਿਸ਼ ਸੀ, ਅਤੇ ਇਹ ਰੂਸ ਦੇ ਲੂਨਾ-25 ਮਿਸ਼ਨ ਦੇ ਅਸਫਲ ਹੋਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਆਇਆ ਹੈ।

ਚੰਦਰਯਾਨ-3 ਦੀ ਚੰਦਰਮਾ 'ਤੇ ਇਤਿਹਾਸਿਕ ਲੈਂਡਿੰਗ ਭਾਰਤ ਦੇ ਇੱਕ ਪੁਲਾੜ ਸ਼ਕਤੀ ਵਜੋਂ ਉਭਰਨ ਦੀ ਨਿਸ਼ਾਨਦੇਹੀ ਕਰਦੀ ਹੈ। ਜ਼ਿਕਰਯੋਗ ਹੈ ਕਿ ਚੰਦ 'ਤੇ ਪੁਲਾੜ ਯਾਨ ਨੂੰ ਉਤਾਰਨ ਦੀ ਭਾਰਤ ਦੀ ਇਹ ਦੂਜੀ ਕੋਸ਼ਿਸ਼ ਸੀ।

ਇਸ ਸਫਲਤਾ ਤੋਂ ਬਾਅਦ ਸਰਕਾਰ ਨਿੱਜੀ ਪੁਲਾੜ ਲਾਂਚਾਂ ਅਤੇ ਸਬੰਧਤ ਸੈਟੇਲਾਈਟ-ਅਧਾਰਿਤ ਕਾਰੋਬਾਰਾਂ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨਾ ਚਾਹੁੰਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੈਂਡਿੰਗ ਨੂੰ "ਨਵੇਂ ਭਾਰਤ" ਦੀ "ਜਿੱਤ ਦਾ ਪੁਕਾਰ" ਦੱਸਿਆ ਹੈ।

ਉਨ੍ਹਾਂ ਕਿਹਾ ਕਿ “ਇਸ ਸ਼ਾਨਦਾਰ ਪਲ ਲਈ ਮੈਂ 1.4 ਅਰਬ ਦੇਸ਼ਵਾਸੀਆਂ ਨੂੰ ਦਿਲੋਂ ਵਧਾਈ ਦੇਣਾ ਚਾਹੁੰਦਾ ਹਾਂ। ਮੇਰੇ ਪਰਿਵਾਰ ਦੇ ਮੈਂਬਰ, ਸਾਡੇ ਵਿਗਿਆਨੀਆਂ ਦੀ ਮਿਹਨਤ ਅਤੇ ਪ੍ਰਤਿਭਾ ਨਾਲ, ਭਾਰਤ ਦੱਖਣੀ ਧਰੁਵ (ਚੰਦਰਮਾ ਦੇ) 'ਤੇ ਪਹੁੰਚ ਗਿਆ ਹੈ, ਜਿੱਥੇ ਕੋਈ ਹੋਰ ਦੇਸ਼ ਨਹੀਂ ਪਹੁੰਚਿਆ ਹੈ।"

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਟੀਵੀ ਉੱਤੇ ਬੈਠ ਕੇ ਮਿਸ਼ਨ ਨੂੰ ਪੂਰਾ ਹੁੰਦਾ ਦੇਖਿਆ, ਬਾਅਦ ਵਿੱਚ ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਇਤਿਹਾਸਕ ਪ੍ਰਾਪਤੀ ਲਈ ਸਭ ਨੂੰ ਵਧਾਈ ਦਿੱਤੀ।

ਚੰਦਰਯਾਨ-3 ਦੇ ਚੰਦਰਮਾ 'ਤੇ ਸਫਲਤਾਪੂਰਵਕ ਪਹੁੰਚਣ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੇ ਇਸ ਮੁਹਿੰਮ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਜ਼ਮੀਨੀ ਸਟੇਸ਼ਨਾਂ ਦੇ ਸਮਰਥਨ ਲਈ ਆਸਟ੍ਰੇਲੀਆ ਅਤੇ ਯੂਕੇ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸਰੋ ਨੂੰ ਚੰਦਰਯਾਨ-3 ਦਾ ਪਤਾ ਲਗਾਉਣ ਵਿੱਚ ਹਰ ਸਮੇਂ ਮਦਦ ਕੀਤੀ।

ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...


Latest podcast episodes

Follow SBS Punjabi

Download our apps

Watch on SBS

Punjabi News

Stream now