ਮੈਲਬੌਰਨ ਵਿੱਚ ਰਹਿਣ ਵਾਲੇ ਇੱਕ ਅਸਥਾਈ ਵੀਜ਼ਾ ਧਾਰਕ ਨੇ ਦੱਸਿਆ ਹੈ ਕਿ ਕਿਵੇਂ ਉਸ ਨਾਲ਼ ਠੱਗਾਂ ਦੇ ਇੱਕ ਸਮੂਹ ਨੇ ਫੋਨ-ਕਾਲ ਜ਼ਰੀਏ ਹਜ਼ਾਰਾਂ ਡਾਲਰ ਦੀ ਠੱਗੀ ਮਾਰੀ ਹੈ।
40-ਸਾਲਾ ਰਾਕੇਸ਼ ਸ਼ਰਮਾ* ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਨੂੰ ਡਰ ਸੀ ਕਿ ਅਗਰ ਉਸਨੇ ਇਹ ‘ਮਾਮਲਾ ਨਾ ਸੁਲਝਾਇਆ' ਤਾਂ ਇਸ ਨਾਲ਼ ਉਸਦੀ ਆਸਟ੍ਰੇਲੀਆ ਵਿਚਲੀ ਪੱਕੇ ਨਿਵਾਸ ਲਈ ਪਾਈ 'ਪੀ ਆਰ' ਦੀ ਵੀਜ਼ਾ ਅਰਜ਼ੀ ਰੱਦ ਹੋ ਜਾਵੇਗੀ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਕੁਝ ਲੋਕਾਂ ਨੇ ਉਸਨੂੰ ਡਿਪਾਰਟਮੈਂਟ ਓਫ ਹੋਮ ਅਫੇਰਜ਼ ਦੇ ਝੂਠੇ ਅਧਿਕਾਰੀ ਬਣਕੇ ਫੋਨ ਕੀਤਾ ਕਿ ਉਸਨੇ $9,000 ਦੀ 'ਟੈਕਸ ਧੋਖਾਧੜੀ' ਕੀਤੀ ਹੈ ਜਿਸਦੇ ਚਲਦਿਆਂ ਉਸਨੂੰ ਇਹ ਜੁਰਮਾਨਾ ਚੁਕਾਉਣਾ ਪਵੇਗਾ।

Australians are being urged to watch out for government impersonation scams with over $1.26 million lost from January to July 2020. Source: Pixabay
“ਮੈਂ ਬਹੁਤ ਘਬਰਾ ਗਿਆ ਸੀ। ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਇਹ ਪੈਸੇ ਦਾ ਨਿਪਟਾਰਾ ਨਹੀਂ ਕਰਾਂਗਾ ਤਾਂ ਮੇਰੇ ਨਾਂ ਉੱਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾਵੇਗਾ।“
ਸ਼੍ਰੀ ਸ਼ਰਮਾ ਨੂੰ ਫੋਨ ਉੱਤੇ ਇਹ ਵੀ ਦੱਸਿਆ ਗਿਆ ਕਿ 'ਇਹ ਗ਼ਲਤੀ' ਉਸਦੇ ਟੈਕਸ ਅਕਾਊਂਟੈਂਟ ਤੋਂ ਹੋਈ ਹੈ ਜਿੰਨਾ ਇਹ ਜੁਰਮ ਕਬੂਲ ਕਰ ਲਿਆ ਹੈ ਅਤੇ ਉਨ੍ਹਾਂ ਦੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਗਏ ਹਨ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਲੱਗਿਆ ਕਿ ਉਸਦੇ ਆਪਣੇ ਭਾਈਚਾਰੇ ਦੇ ਲੋਕ ਹੀ ਉਹਨਾਂ ਨਾਲ ਠੱਗੀਆਂ ਮਾਰ ਰਹੇ ਹਨ।
“ਪਹਿਲੀ ਫੋਨ ਕਾਲ ਵਿੱਚ ਕਿਸੇ ਆਸਟ੍ਰੇਲੀਅਨ ਗੋਰੀ ਦੀ ਅਵਾਜ਼ ਲੱਗਦੀ ਸੀ ਪਰ ਇਸ ਠੱਗ ਮਹਿਕਮੇ ਵਿੱਚ ਇੱਕ ਪੰਜਾਬੀ ਬੋਲਣ ਵਾਲ਼ਾ ਵਿਅਕਤੀ ਵੀ ਸ਼ਾਮਿਲ ਸੀ ਉਸਨੇ ਮੈਨੂੰ ਮੇਰੀ ਟੈਕਸ ਫਰਮ ਤੋਂ ਹੋਣ ਦਾ ਭੁਲੇਖਾ ਪਾਇਆ।
"ਉਸਨੇ ਕਿਹਾ ਕਿ ਟੈਕਸ ਸਬੰਧੀ ਗ਼ਲਤੀ ਉਨ੍ਹਾਂ ਦੀ ਹੈ ਅਤੇ ਉਹ ਬਾਅਦ ਵਿੱਚ ਮੇਰੇ ਵੱਲੋਂ ਹੁਣ ਅਦਾ ਕੀਤੇ ਜੁਰਮਾਨੇ ਵਾਪਿਸ ਮੇਰੇ ਬੈਂਕ ਅਕਾਊਂਟ ਵਿੱਚ ਜਮਾ ਕਰਵਾ ਦੇਣਗੇ।“

Source: Getty Images
ਦੱਸਣਯੋਗ ਹੈ ਇਹ ਠੱਗੀਆਂ ਟੈਕਸ ਰੀਟਰਨ ਭਰਨ ਦੇ ਸਮੇਂ ਦੌਰਾਨ ਅਕਸਰ ਵੱਧ ਜਾਂਦੀਆਂ ਹਨ , ਸੋ ਲੋਕਾਂ ਨੂੰ ਇਸ ਸਬੰਧੀ ਸਾਵਧਾਨ ਅਤੇ ਜਾਗਰੂਕ ਰਹਿਣਾ ਚਾਹੀਦਾ ਹੈ।
ਏ.ਸੀ.ਸੀ.ਸੀ ਨੇ ਚੇਤਾਵਨੀ ਦਿੱਤੀ ਹੈ ਕਿ ਘੋਟਾਲੇਬਾਜ਼ ਇਸ ਵੇਲ਼ੇ ਕੋਵਿਡ-19 ਤੋਂ ਪੈਦਾ ਹੋਏ ਸੰਕਟ ਦਾ ਵੀ ਫਾਇਦਾ ਉਠਾ ਰਹੇ ਹਨ।
ਸ਼੍ਰੀ ਸ਼ਰਮਾ ਤੋਂ ਘਟਨਾ ਸਬੰਧੀ ਪੂਰਾ ਵੇਰਵਾ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਆਈਕਨ ਉੱਤੇ ਕ੍ਲਿਕ ਕਰੋ..
ACCC Deputy Chair Delia Rickard. Source: Supplied
Read this full story in English:
*ਅਸਲੀ ਨਾ ਨਹੀਂ ਹੈ, ਪਹਿਚਾਣ ਗੁਪਤ ਰੱਖੀ ਗਈ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।