SKIP TO MAIN CONTENT

'ਆਸਟ੍ਰੇਲੀਅਨ ਪੰਜਾਬੀਆਂ ਲਈ ਸਭਿਆਚਾਰਕ ਲੋੜਾਂ ਪੂਰੀਆਂ ਕਰਦੇ ਬੁਢਾਪਾ ਦੇਖਭਾਲ ਕੇਂਦਰਾਂ ਦੀ ਸਖ਼ਤ ਲੋੜ'

'ਆਸਟ੍ਰੇਲੀਆ ਵਿੱਚ ਵੱਸਦੇ ਭਾਰਤੀ ਪੰਜਾਬੀਆਂ ਲਈ ਸਭਿਆਚਾਰਕ ਤੌਰ' ਤੇ ਉਚਿਤ ਬੁਢਾਪਾ ਦੇਖਭਾਲ ਮੁਹੱਈਆ ਕਰਵਾਉਣ ਦੀ ਜ਼ਰੂਰਤ'
Source: Getty Images

ਆਸਟ੍ਰੇਲੀਆ ਵਿੱਚ ਬੁਢਾਪਾ ਦੇਖਭਾਲ ਬਾਰੇ ਰਾਇਲ ਕਮਿਸ਼ਨ ਦੀ ਅੰਤਰਿਮ ਰਿਪੋਰਟ ਤੋਂ ਬਾਅਦ ਡਾ. ਸਾਬੀਨ ਵਾਰਡਲ ਨੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਬਜ਼ੁਰਗਾਂ ਲਈ ਸਭਿਆਚਾਰਕ ਤੌਰ 'ਤੇ ਸੁਰੱਖਿਅਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਸੁਝਾਅ ਦਿੱਤੇ ਹਨ।


Published

By Paras Nagpal

Source: SBS


Skip to podcast episode content

ਆਸਟ੍ਰੇਲੀਆ ਵਿੱਚ ਬੁਢਾਪਾ ਦੇਖਭਾਲ ਬਾਰੇ ਰਾਇਲ ਕਮਿਸ਼ਨ ਦੀ ਅੰਤਰਿਮ ਰਿਪੋਰਟ ਤੋਂ ਬਾਅਦ ਡਾ. ਸਾਬੀਨ ਵਾਰਡਲ ਨੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਬਜ਼ੁਰਗਾਂ ਲਈ ਸਭਿਆਚਾਰਕ ਤੌਰ 'ਤੇ ਸੁਰੱਖਿਅਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਸੁਝਾਅ ਦਿੱਤੇ ਹਨ।


ਡਾ. ਸਾਬੀਨ ਵਾਰਡਲ ਨਿਊ ਸਾਊਥ ਵੇਲਜ਼ ਦੇ ਵਾਘਾ-ਵਾਘਾ ਸ਼ਹਿਰ ਦੀ ਚਾਰਲਸ ਸਟ੍ਰਟ ਯੂਨੀਵਰਸਿਟੀ ਵਿਚ ਸਕੂਲ ਆਫ਼ ਹਿਊਮੈਨਟੀਜ਼ ਐਂਡ ਸੋਸ਼ਲ ਸਾਇੰਸਿਜ਼ ਵਿਚ ਸਮਾਜਿਕ ਕੰਮ ਅਤੇ ਮਨੁੱਖੀ ਸੇਵਾਵਾਂ ਵਿਚ ਲੈਕਚਰਾਰ ਹਨ।

ਉਨ੍ਹਾਂ ਨੇ ਰਾਇਲ ਕਮਿਸ਼ਨ ਦੁਆਰਾ ਆਸਟ੍ਰੇਲੀਆ ਦੇ ਬੁਢਾਪਾ ਦੇਖਭਾਲ ਘਰਾਂ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਜਾਰੀ ਕੀਤੀ ਗਈ ਅੰਤਿਮ ਰਿਪੋਰਟ ਦੀਆਂ ਸਿਫਾਰਸ਼ਾਂ ਬਾਰੇ ਆਪਣੇ ਸੁਝਾਅ ਸਾਂਝੇ ਕੀਤੇ ਹਨ।

ਡਾ. ਵਾਰਡਲ ਨੇ ਕਿਹਾ, "ਮੈਂ ਰਾਇਲ ਕਮਿਸ਼ਨ ਦੁਆਰਾ ਬੁਢਾਪਾ ਦੇਖਭਾਲ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਕੀਤੀਆਂ ਗਈਆਂ ਖੋਜਾਂ ਅਤੇ ਸਿਫਾਰਸ਼ਾਂ ਦਾ ਸਵਾਗਤ ਕਰਦੀ ਹਾਂ ਜਿਨ੍ਹਾਂ ਵਿੱਚ ਰਾਇਲ ਕਮਿਸ਼ਨ ਨੇ ਕੁਝ ਉਨ੍ਹਾਂ ਸਿਫਾਰਸ਼ਾਂ ਨੂੰ ਵੀ ਮਾਨਤਾ ਦਿੱਤੀ ਹੈ ਜਿਨ੍ਹਾਂ ਬਾਰੇ ਮੈਂ ਕੁਝ ਸੁਝਾਅ ਪੇਸ਼ ਕੀਤੇ ਸਨ।"

"ਹਾਲਾਂਕਿ ਰਾਇਲ ਕਮਿਸ਼ਨ ਦੁਆਰਾ ਪੇਸ਼ ਕੀਤੀਆਂ ਗਈਆਂ ਸਾਰੀਆਂ ਸਿਫ਼ਾਰਿਸ਼ਾਂ ਬਹੁਤ ਚੰਗੀਆਂ ਹਨ, ਪਰ ਜਦੋਂ ਸਭਿਆਚਾਰਕ ਤੌਰ 'ਤੇ ਸੁਰੱਖਿਅਤ ਬੁਢਾਪਾ ਦੇਖਭਾਲ ਪ੍ਰਦਾਨ ਕਰਨ ਦੀ ਗੱਲ ਆਉਂਦੀ ਹੈ ਤਾਂ ਇਸ ਰਿਪੋਰਟ ਵਿੱਚ ਕਈ ਮਹੱਤਵਪੂਰਨ ਸਿਫਾਰਸ਼ਾਂ ਦੀ ਘਾਟ ਹੈ।"

ਡਾ. ਸਾਬੀਨ ਵਾਰਡਲ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿਕ ਕਰੋ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Latest podcast episodes

Follow SBS Punjabi

Download our apps

Watch on SBS

Punjabi News

Stream now