ਆਸਟ੍ਰੇਲੀਅਨ ਸਰਕਾਰ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਨਵੇਂ ਏ.ਆਈ. (AI) ਫ੍ਰੇਮਵਰਕ ਅਤੇ ਵਿਸ਼ੇਸ਼ AI ਆਫ਼ਿਸ ਬਾਰੇ ਐਸ ਬੀ ਐਸ ਪੰਜਾਬੀ ਨੇ ਮੋਨਾਸ਼ ਯੂਨੀਵਰਸਿਟੀ ਦੇ 'ਸਾਫਟਵੇਅਰ ਸਿਸਟਮਸ ਅਤੇ ਸਾਈਬਰ ਸੁਰੱਖਿਆ ਵਿਭਾਗ ਦੇ 'Director of Education,' ਚੇਤਨ ਅਰੋੜਾ, ਨਾਲ ਖ਼ਾਸ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ AI- ਨੌਕਰੀਆਂ, ਸਿੱਖਿਆ, ਛੋਟੇ ਕਾਰੋਬਾਰਾਂ ਅਤੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਰਹੀ ਹੈ। ਚੇਤਨ ਨੇ AI ਦੇ ਦੌਰ ਵਿੱਚ ਲੋਕਾਂ ਲਈ ਨਵੇਂ ਹੁਨਰ ਸਿੱਖਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਹੈ।
AI ਰਾਹੀਂ ਵੱਧ ਰਹੀਆਂ 'ਵੌਇਸ ਕਲੋਨਿੰਗ, ਡੀਪਫੇਕ ਵੀਡੀਓਜ਼' ਅਤੇ ਆਨਲਾਈਨ ਘੁਟਾਲਿਆਂ ਬਾਰੇ ਚੇਤਾਵਨੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਖ਼ਾਸ ਕਰਕੇ ਪ੍ਰਵਾਸੀ ਪਰਿਵਾਰਾਂ ਅਤੇ ਬਜ਼ੁਰਗਾਂ ਨੂੰ ਹਰ ਸ਼ੱਕੀ ਕਾਲ ਜਾਂ ਸੁਨੇਹੇ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਕਰਨੀ ਚਾਹੀਦੀ ਹੈ, ਪਰਿਵਾਰ ਵਿੱਚ ਇੱਕ ਗੁਪਤ 'ਕੋਡ ਵਰਡ' ਰੱਖਣਾ ਚਾਹੀਦਾ ਹੈ ਅਤੇ ਕਿਸੇ ਵੀ ਦਬਾਅ ਜਾਂ ਜਲਦਬਾਜ਼ੀ ਵਿੱਚ ਨਿੱਜੀ ਜਾਣਕਾਰੀ ਜਾਂ ਪੈਸੇ ਸਾਂਝੇ ਨਹੀਂ ਕਰਨੇ ਚਾਹੀਦੇ। ਉਹਨਾਂ ਨੇ ਇਹ ਵੀ ਸਮਝਾਇਆ ਕਿ ਕਿਵੇਂ ਸਾਨੂੰ ਏ.ਆਈ ਦੀ ਵਰਤੋਂ ਕਰਦੇ ਹੋਏ ਆਪਣੀ ਸੋਚਣ-ਸਮਝਣ ਦੀ ਸਮਰੱਥਾ ਗੁਆਏ ਬਿਨਾਂ, "future ready" ਬਣਨ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





