SKIP TO MAIN CONTENT

ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਕੇਸ਼ਵ ਧਵਨ ਨੇ ਜਿੱਤਿਆ 'Practice Manager of the Year' ਐਵਾਰਡ

From Amritsar dentist to Australian practice manager of the year: Keshav Dhawan's inspiring journey
From Amritsar dentist to Australian practice manager of the year: Keshav Dhawan's inspiring journey. Credit: Supplied by Keshav Dhawan

ਭਾਰਤ ਦੇ ਅੰਮ੍ਰਿਤਸਰ ਤੋਂ ਡੈਂਟਿਸਟ ਵਜੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਕੇਸ਼ਵ ਧਵਨ ਨੂੰ ਆਸਟ੍ਰੇਲੀਆਈ ਐਸੋਸੀਏਸ਼ਨ ਆਫ਼ ਪ੍ਰੈਕਟਿਸ ਮੈਨੇਜਮੈਂਟ (AAPM) ਵੱਲੋਂ 'Practice Manager of the Year' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਆਰਥਿਕ ਚੁਣੌਤੀਆਂ ਕਾਰਨ ਆਸਟ੍ਰੇਲੀਆ ਵਿੱਚ ਡੈਂਟਿਸਟ ਵਜੋਂ ਕਰੀਅਰ ਜਾਰੀ ਨਾ ਰੱਖ ਸਕਣ ਦੇ ਬਾਵਜੂਦ, ਉਨ੍ਹਾਂ ਨੇ ਪ੍ਰੈਕਟਿਸ ਮੈਨੇਜਮੈਂਟ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਉਹ ਮੈਲਬਰਨ ਵਿੱਚ ਤਿੰਨ ਕਲੀਨਿਕਾਂ ਦਾ ਪ੍ਰਬੰਧਨ ਕਰ ਰਹੇ ਹਨ ਅਤੇ AAPM ਵਿਕਟੋਰੀਆ ਸਟੇਟ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ Public Health Network Western Victoria ਦੇ ਐਡਵਾਈਜ਼ਰੀ ਬੋਰਡ ਨਾਲ ਵੀ ਜੁੜੇ ਹੋਏ ਹਨ।

Published

Updated

By Puneet Dhingra

Presented by Puneet Dhingra

Source: SBS

Skip to podcast episode content

ਭਾਰਤ ਦੇ ਅੰਮ੍ਰਿਤਸਰ ਤੋਂ ਡੈਂਟਿਸਟ ਵਜੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਕੇਸ਼ਵ ਧਵਨ ਨੂੰ ਆਸਟ੍ਰੇਲੀਆਈ ਐਸੋਸੀਏਸ਼ਨ ਆਫ਼ ਪ੍ਰੈਕਟਿਸ ਮੈਨੇਜਮੈਂਟ (AAPM) ਵੱਲੋਂ 'Practice Manager of the Year' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਆਰਥਿਕ ਚੁਣੌਤੀਆਂ ਕਾਰਨ ਆਸਟ੍ਰੇਲੀਆ ਵਿੱਚ ਡੈਂਟਿਸਟ ਵਜੋਂ ਕਰੀਅਰ ਜਾਰੀ ਨਾ ਰੱਖ ਸਕਣ ਦੇ ਬਾਵਜੂਦ, ਉਨ੍ਹਾਂ ਨੇ ਪ੍ਰੈਕਟਿਸ ਮੈਨੇਜਮੈਂਟ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਉਹ ਮੈਲਬਰਨ ਵਿੱਚ ਤਿੰਨ ਕਲੀਨਿਕਾਂ ਦਾ ਪ੍ਰਬੰਧਨ ਕਰ ਰਹੇ ਹਨ ਅਤੇ AAPM ਵਿਕਟੋਰੀਆ ਸਟੇਟ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ Public Health Network Western Victoria ਦੇ ਐਡਵਾਈਜ਼ਰੀ ਬੋਰਡ ਨਾਲ ਵੀ ਜੁੜੇ ਹੋਏ ਹਨ।

SBS ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੇਸ਼ਵ ਧਵਨ ਨੇ ਆਪਣੇ ਸੰਘਰਸ਼, ਇੱਕ ਮਾਈਗ੍ਰੈਂਟ ਵਜੋਂ ਮਿਲੀਆਂ ਚੁਣੌਤੀਆਂ ਅਤੇ ਸਫ਼ਲਤਾ ਦੇ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਟੀਮ ਵਰਕ, ਵਰਕ-ਲਾਈਫ ਬੈਲੈਂਸ ਅਤੇ ਭਾਈਚਾਰੇ ਦੇ ਸਹਿਯੋਗ ਨੂੰ ਆਪਣੀ ਸਫ਼ਲਤਾ ਦੀ ਕੁੰਜੀ ਦੱਸਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਟੀਮ ਹੁੰਦੀ ਹੈ ਅਤੇ ਇੱਕ ਚੰਗਾ ਲੀਡਰ ਹਮੇਸ਼ਾ ਹਮਦਰਦੀ ਨਾਲ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵੇਂ ਮਾਈਗ੍ਰੈਂਟਾਂ ਅਤੇ ਪੰਜਾਬੀ ਨੌਜਵਾਨਾਂ ਨੂੰ ਆਪਣੇ ਜਨੂੰਨ ਦੇ ਅਨੁਸਾਰ ਕਰੀਅਰ ਚੁਣਨ, ਸਹੀ ਮਾਰਗਦਰਸ਼ਨ ਲੈਣ ਅਤੇ ਆਸਟ੍ਰੇਲੀਆ ਵਿੱਚ ਮਿਲਣ ਵਾਲੇ ਮੌਕਿਆਂ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਸੁਣੋ ਇਹ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now