ਸਵਤੰਤਰ ਰਾਜ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਭਾਰਤ ਤੋਂ ਫੋਨ ਤੇ ਗਲਬਾਤ ਕਰਦੇ ਹੋਏ, ਜਰਮਨੀ ਦੇ ਸ਼ਹਿਰ ਹੈਮਬਰਗ ਵਿਚ ਹੋਣ ਜਾ ਰਹੇ ਵਿਸ਼ਵ ਚੈਂਪਿਅਨਸ਼ਿਪ ਮੁਕਾਬਲੇ ਵਾਸਤੇ ਭਾਰਤੀ ਮੁੱਕੇਬਾਜ਼ਾਂ ਨੂੰ ਦਿਤੀ ਗਈ ਸਿਖਲਾਈ ਅਤੇ ਹੋਰਨਾਂ ਤਿਆਰੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਹਾਲ ਵਿਚ ਹੀ ਚੈਕ ਰਿਪਬਲਿਕ ਵਿਚ ਮੁਕੰਮਲ ਹੋਈਆਂ ਗ੍ਰਾੰ ਪ੍ਰੀ ਖੇਡਾਂ ਵਿਚ ਭਾਰਤੀ ਮੁੱਕੇਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ੫ ਸੋਨੇ ਦੇ, ੨ ਚਾਂਦੀ ਦੇ ਅਤੇ ੧ ਕਾਂਸੇ ਦੇ ਤਗਮੇ ਜਿਤੇ। ਇਹ ਬਹੁਤ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਪਿਛਲੀਆਂ ਉਲੰਪਿਕ ਖੇਡਾਂ ਤੋਂ ਬਾਦ ਭਾਰਤ ਵਿਚ ਕੋਈ ਵੀ ਮੁੱਕੇਬਾਜੀ ਦੀ ਫੈਡਰੇਸ਼ਨ ਹੀ ਨਹੀਂ ਸੀ।
ਤੇ ਵਿਸ਼ਵ ਚੈਂਪਿਅਨਸ਼ਿਪ ਤੋਂ ਬਾਦ ਇਹ ਮੁੱਕੇਬਾਜ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੀਆਂ ਰਾਸ਼ਟ੍ਰਮੰਡਲ ਖੇਡਾਂ ਅਤੇ ਇੰਡੋਨੇਸ਼ੀਆ ਵਿਚ ਕਰਵਾਇਆਂ ਜਾਣ ਵਾਲੀਆਂ ਏਸ਼ੀਅਨ ਖੇਡਾਂ ਲਈ ਵੀ ਤਿਆਰੀ ਕਸਣਗੇ।

Source: Swatantar Raj Singh